ਪੰਜਾਬ ਦੀ ਧੀ ਨੇ ਕੈਨੇਡਾ ਵਿਚ ਵਧਾਇਆ ਮਾਣ, 2 ਸ਼ਹਿਰਾਂ ਦੀ ਪੁਲਿਸ ਸੁਪਰਡੈਂਟ ਬਣੀ ਵੈਂਡੀ ਮੇਹਟ
Published : May 10, 2021, 1:51 pm IST
Updated : May 10, 2021, 1:51 pm IST
SHARE ARTICLE
Wendy Mehat
Wendy Mehat

ਪੰਜਾਬ ਦੀ ਧੀ ਵੈਂਡੀ ਮੇਹਟ ਨੇ ਕੈਨੇਡਾ ਵਿਚ ਦੋ ਸ਼ਹਿਰਾਂ ਦੀ ਪੁਲਿਸ ਸੁਪਰਡੈਂਟ ਬਣ ਕੇ ਪੰਜਾਬੀਆਂ ਦਾ ਮਾਣ ਵਧਾਇਆ ਹੈ।

ਬ੍ਰਿਟਿਸ਼ ਕੋਲੰਬੀਆ: ਪੰਜਾਬ ਦੀ ਧੀ ਵੈਂਡੀ ਮੇਹਟ ਨੇ ਕੈਨੇਡਾ ਵਿਚ ਦੋ ਸ਼ਹਿਰਾਂ ਦੀ ਪੁਲਿਸ ਸੁਪਰਡੈਂਟ ਬਣ ਕੇ ਪੰਜਾਬੀਆਂ ਦਾ ਮਾਣ ਵਧਾਇਆ ਹੈ। ਵੈਂਡੀ ਮੇਹਟ ਦੀ ਇਸ ਪ੍ਰਾਪਤੀ ਤੋਂ ਬਾਅਦ ਭਾਈਚਾਰੇ ਵਿਚ ਖੁਸ਼ੀ ਦੀ ਲਹਿਰ ਹੈ। ਦਰਅਸਲ ਰਾਇਲ ਕੈਨੇਡੀਅਨ ਮਾਊਂਟਿਡ ਪੁਲਿਸ ਦੀ ਸੀਨੀਅਰ ਅਧਿਕਾਰੀ ਵੈਂਡੀ ਮੇਹਟ ਨੂੰ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਦੋ ਸ਼ਹਿਰਾਂ ਦੀ ਪੁਲਿਸ ਸੁਪਰਡੈਂਟ ਨਿਯੁਕਤ ਕੀਤਾ ਗਿਆ ਹੈ। ਵੈਂਡੀ ਮੇਹਟ ਮੈਪਲ ਰਿੱਜ ਅਤੇ ਪਿੱਟਮਿਡੋ ਵਿਖੇ ਸੇਵਾਵਾਂ ਨਿਭਾਏਗੀ।

Wendy MehatWendy Mehat

ਦੱਸ ਦਈਏ ਕਿ ਕੈਨੇਡਾ ਦੇ ਇਤਿਹਾਸ ਵਿਚ ਅਜਿਹਾ ਪਹਿਲੀ ਵਾਰ ਹੋ ਰਿਹਾ ਹੈ ਕਿ ਰਾਇਲ ਕੈਨੇਡੀਅਨ ਮਾਊਂਟਿਡ ਪੁਲਿਸ ਨੇ ਕਿਸੇ ਪੰਜਾਬਣ ਨੂੰ 2 ਸ਼ਹਿਰਾਂ ਦੀ ਕਮਾਂਨ ਸੌਂਪੀ ਹੋਵੇ।ਵੈਂਡੀ ਮੇਹਟ ਕੈਨੇਡਾ ਦੀ ਇੰਟਗਰੇਟਿਡ ਨੈਸ਼ਨਲ ਸਕਿਓਰਿਟੀ ਐਨਫੋਰਸਮੈਂਟ ਟੀਮ, ਫੈਡਰਲ ਸੀਰੀਅਰ ਅਤੇ ਆਰਗੇਨਾਈਜ਼ਰ ਕ੍ਰਾਇਮ ਯੂਨਿਟ ਸਮੇਤ ਕਈ ਪੁਲਿਸ ਏਜੰਸੀਆਂ ਨਾਲ ਸੇਵਾਵਾਂ ਨਿਭਾ ਚੁੱਕੀ ਹੈ।

Wendy MehatWendy Mehat

ਦੱਸਣਯੋਗ ਹੈ ਕਿ ਵੈਂਡੀ ਮੇਹਟ ਵੈਨਕੂਵਰ ਦੀ ਜੰਮਪਲ ਹੈ। ਉਸ ਦੇ ਦਾਦਾ 1920 ਵਿਚ ਪੰਜਾਬ ਤੋਂ ਕੈਨੇਡਾ ਆਏ ਸਨ। ਯੂਨੀਵਰਸਿਟੀ ਵਿਚ ਉੱਚ ਵਿੱਦਿਆ ਹਾਸਲ ਕਰਨ ਤੋਂ ਬਾਅਦ ਵੈਂਡੀ ਮੇਹਟ ਰਾਇਲ ਕੈਨੇਡੀਅਨ ਮਾਊਂਟਿਡ ਪੁਲਿਸ ਵਿਚ ਬਤੌਰ ਕਾਂਸਟੇਬਲ ਭਰਤੀ ਹੋਈ ਸੀ। ਇਸ ਤੋਂ ਬਾਅਦ ਉਸ ਨੇ ਤਰੱਕੀ ਕਰਕੇ ਅਪਣੇ ਮਾਪਿਆਂ ਅਤੇ ਪੰਜਾਬ ਦਾ ਨਾਂਅ ਰੋਸ਼ਨ ਕੀਤਾ।  

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement