WHO ਦੀ ਰਿਪੋਰਟ ਵਿਚ ਖ਼ੁਲਾਸਾ: ਸ਼ਰਾਬ ਪੀਣ ਨਾਲ ਹਰ 10 ਸਕਿੰਟ ’ਚ ਜਾ ਰਹੀ ਇਕ ਵਿਅਕਤੀ ਦੀ ਜਾਨ
Published : May 11, 2022, 2:41 pm IST
Updated : May 11, 2022, 2:41 pm IST
SHARE ARTICLE
Alcohol
Alcohol

ਵਿਸ਼ਵ ਭਰ ਵਿਚ ਹਰ ਸਾਲ ਸ਼ਰਾਬ ਦੀ ਹਾਨੀਕਾਰਕ ਵਰਤੋਂ ਦੇ ਨਤੀਜੇ ਵਜੋਂ 30 ਲੱਖ ਲੋਕ ਮਰਦੇ ਹਨ।


ਨਵੀਂ ਦਿੱਲੀ: ਵਿਸ਼ਵ ਸਿਹਤ ਸੰਗਠਨ ਨੇ ਅਲਕੋਹਲ ਕੰਟਰੋਲ ਲਈ ਅੰਤਰਰਾਸ਼ਟਰੀ ਸਹਿਯੋਗ 'ਤੇ ਜ਼ੋਰ ਦਿੰਦੇ ਹੋਏ ਕਿਹਾ ਹੈ ਕਿ ਸ਼ਰਾਬ ਪੀਣ ਨਾਲ ਹਰ 10 ਸੈਕਿੰਡ 'ਚ ਇਕ ਵਿਅਕਤੀ ਦੀ ਮੌਤ ਹੋ ਰਹੀ ਹੈ ਅਤੇ ਸਬੰਧਿਤ ਕੰਪਨੀਆਂ ਨੌਜਵਾਨਾਂ ਅਤੇ ਨਸ਼ੇ ਦੇ ਆਦੀ ਲੋਕਾਂ ਨੂੰ ਨਿਸ਼ਾਨਾ ਬਣਾ ਰਹੀਆਂ ਹਨ। ਵਿਸ਼ਵ ਸਿਹਤ ਸੰਗਠਨ ਨੇ ਸ਼ਰਾਬ ਦੀ ਮਾਰਕੀਟ ਤਕਨਾਲੋਜੀ 'ਤੇ ਜਾਰੀ ਇਕ ਨਵੀਂ ਰਿਪੋਰਟ 'ਚ ਕਿਹਾ ਹੈ ਕਿ ਵਿਸ਼ਵ ਭਰ ਵਿਚ ਹਰ ਸਾਲ ਸ਼ਰਾਬ ਦੀ ਹਾਨੀਕਾਰਕ ਵਰਤੋਂ ਦੇ ਨਤੀਜੇ ਵਜੋਂ 30 ਲੱਖ ਲੋਕ ਮਰਦੇ ਹਨ। ਹਰ 10 ਸੈਕਿੰਡ ਵਿਚ ਇਕ ਵਿਅਕਤੀ ਦੀ ਮੌਤ ਸ਼ਰਾਬ ਦੇ ਸੇਵਨ ਕਾਰਨ ਹੁੰਦੀ ਹੈ। ਹਰ ਸਾਲ ਦੁਨੀਆ ਭਰ ਵਿਚ ਹੋਣ ਵਾਲੀਆਂ ਮੌਤਾਂ ਵਿਚੋਂ ਪੰਜ ਪ੍ਰਤੀਸ਼ਤ ਮੌਤਾਂ ਸ਼ਰਾਬ ਦਾ ਸੇਵਨ ਕਰਨ ਨਾਲ ਹੁੰਦੀਆਂ ਹਨ।

WHOWHO

ਰਿਪੋਰਟ ਮੁਤਾਬਕ ਸ਼ਰਾਬ ਕਾਰਨ ਹੋਣ ਵਾਲੀਆਂ ਮੌਤਾਂ ਵਿਚ ਨੌਜਵਾਨਾਂ ਦਾ ਅਨੁਪਾਤ 13.5 ਫੀਸਦੀ ਹੈ। ਇਹਨਾਂ ਦੀ ਉਮਰ 20-39 ਸਾਲ ਦਰਮਿਆਨ ਹੈ। ਵਿਸ਼ਵ ਸਿਹਤ ਸੰਗਠਨ ਨੇ ਕਿਹਾ ਹੈ ਕਿ ਸ਼ਰਾਬ ਦੀ ਆਨਲਾਈਨ ਮਾਰਕੀਟਿੰਗ ਤਕਨੀਕ ਦੇ ਪ੍ਰਭਾਵੀ ਨਿਯਮ ਦੀ ਲੋੜ ਹੈ। ਸ਼ਰਾਬ ਦੀ ਆਨਲਾਈਨ ਮਾਰਕੀਟਿੰਗ ਨੌਜਵਾਨਾਂ ਨੂੰ ਨਿਸ਼ਾਨਾ ਬਣਾਉਂਦੀ ਹੈ। ਸ਼ਰਾਬ ਦੀ ਖਪਤ ਨੂੰ ਕੰਟਰੋਲ ਕਰਨ ਲਈ ਅੰਤਰਰਾਸ਼ਟਰੀ ਸਹਿਯੋਗ 'ਤੇ ਜ਼ੋਰ ਦਿੰਦੇ ਹੋਏ ਡਬਲਯੂਐਚਓ ਨੇ ਕਿਹਾ ਹੈ ਕਿ ਅਲਕੋਹਲ ਦੀ ਡਿਜੀਟਲ ਮਾਰਕੀਟਿੰਗ ਸਰਹੱਦ ਤੋਂ ਪਾਰ ਹੁੰਦੀ ਹੈ। ਇਹ ਦੇਸ਼ ਦੀਆਂ ਸਮਾਜਿਕ, ਆਰਥਿਕ ਅਤੇ ਸੱਭਿਆਚਾਰਕ ਸਥਿਤੀਆਂ ਨੂੰ ਧਿਆਨ ਵਿਚ ਨਹੀਂ ਰੱਖਦੇ।

WHOWHO

ਡਬਲਯੂਐਚਓ ਦੇ ਡਾਇਰੈਕਟਰ-ਜਨਰਲ ਡਾ. ਟੇਡਰੋਸ ਘੇਬਰੇਅਸਸ ਨੇ ਕਿਹਾ, "ਸ਼ਰਾਬ ਨੌਜਵਾਨਾਂ, ਉਹਨਾਂ ਦੇ ਪਰਿਵਾਰਾਂ ਅਤੇ ਸਮਾਜ, ਉਹਨਾਂ ਦੇ ਜੀਵਨ ਅਤੇ  ਸੰਭਾਵਨਾਵਾਂ ਨੂੰ ਤਬਾਹ ਕਰ ਦਿੰਦੀ ਹੈ"। ਉਹਨਾਂ ਕਿਹਾ ਕਿ ਅਲਕੋਹਲ ਕੰਟਰੋਲ ਲਈ ਅੰਤਰਰਾਸ਼ਟਰੀ ਪ੍ਰਣਾਲੀ ਬਹੁਤ ਕਮਜ਼ੋਰ ਹੈ। ਰਿਪੋਰਟ ਅਨੁਸਾਰ 2019 ਵਿਚ ਅਮਰੀਕਾ ਵਿਚ ਵੱਡੀਆਂ ਅਲਕੋਹਲ ਕੰਪਨੀਆਂ ਦੇ ਮੀਡੀਆ ਖਰਚਿਆਂ ਦਾ 70 ਪ੍ਰਤੀਸ਼ਤ ਤੋਂ ਵੱਧ ਪ੍ਰਚਾਰ, ਉਤਪਾਦ ਡਿਸਪਲੇਅ ਅਤੇ ਸੋਸ਼ਲ ਮੀਡੀਆ ਵਿਚ ਆਨਲਾਈਨ ਇਸ਼ਤਿਹਾਰਬਾਜ਼ੀ 'ਤੇ ਸੀ। ਵਿਸ਼ਵ ਸਿਹਤ ਸੰਗਠਨ ਦੇ ਅਲਕੋਹਲ, ਡਰੱਗਜ਼ ਅਤੇ ਐਡਿਕਟਿਵ ਯੂਨਿਟ ਦੇ ਮੁਖੀ ਡੇਗ ਰਾਕਵੇ ਨੇ ਕਿਹਾ ਕਿ ਡਿਜੀਟਲ ਮੀਡੀਆ ਦੀ ਵੱਧ ਰਹੀ ਮਹੱਤਤਾ ਦਾ ਮਤਲਬ ਹੈ ਕਿ ਅਲਕੋਹਲ ਦੀ ਮਾਰਕੀਟਿੰਗ ਤੇਜ਼ੀ ਨਾਲ ਹੱਦ ਪਾਰ ਕਰ ਗਈ ਹੈ।

WHOWHO

ਫਿਲਮਾਂ ਅਤੇ ਸੀਰੀਅਲਾਂ ਵਿਚ ਉਤਪਾਦ ਪ੍ਰਦਰਸ਼ਨਾਂ ਲਈ ਕਈ ਅੰਤਰਰਾਸ਼ਟਰੀ ਚੈਨਲਾਂ ਵਿਚ ਤਾਲਮੇਲ ਕੀਤਾ ਜਾਂਦਾ ਹੈ। 1996 ਅਤੇ 2015 ਦੇ ਵਿਚਕਾਰ ਬਾਕਸ ਆਫਿਸ 'ਤੇ ਸਭ ਤੋਂ ਵੱਧ ਕਮਾਈ ਕਰਨ ਵਾਲੀਆਂ 100 ਅਮਰੀਕੀ ਫਿਲਮਾਂ ਦੇ ਵਿਸ਼ਲੇਸ਼ਣ ਦੇ ਅਨੁਸਾਰ, ਉਹਨਾਂ ਵਿਚੋਂ ਲਗਭਗ ਅੱਧੀਆਂ ਵਿਚ ਬ੍ਰਾਂਡਡ ਅਲਕੋਹਲ ਦਿਖਾਈ ਗਈ। ਰਿਪੋਰਟ ਅਨੁਸਾਰ ਦੁਨੀਆਂ ਵਿਚ ਤਿੰਨ ਚੌਥਾਈ ਸ਼ਰਾਬ ਮਰਦ ਪੀਂਦੇ ਹਨ। ਸ਼ਰਾਬ ਕੰਪਨੀਆਂ ਔਰਤਾਂ ਦੇ ਪੀਣ ਦੀ ਦਰ ਨੂੰ ਆਪਣਾ ਬਾਜ਼ਾਰ ਵਧਾਉਣ ਦੇ ਮੌਕੇ ਵਜੋਂ ਦੇਖਦੀਆਂ ਹਨ। 2018 ਦੇ ਡਬਲਯੂਐਚਓ ਦੇ ਇਕ ਅਧਿਐਨ ਵਿਚ ਪਾਇਆ ਗਿਆ ਕਿ ਜ਼ਿਆਦਾਤਰ ਦੇਸ਼ਾਂ ਵਿਚ ਰਵਾਇਤੀ ਮੀਡੀਆ ਵਿਚ ਅਲਕੋਹਲ ਦੀ ਮਸ਼ਹੂਰੀ ਲਈ ਬਹੁਤ ਸਾਰੇ ਨਿਯਮ ਹਨ ਜਦਕਿ ਇੰਟਰਨੈਟ ਅਤੇ ਸੋਸ਼ਲ ਮੀਡੀਆ ਲਈ ਕੋਈ ਨਿਯਮ ਨਹੀਂ ਹਨ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Mandeep ਜਾਂ Harmeet ਜਿੱਤੇਗਾ ਕੌਣ TarnTaran By Election, Congress ਜਾਂ Akali, ਕਿੱਥੇ ਖੜ੍ਹੇਗੀ BJP ?

12 Nov 2025 10:47 AM

ਮਨਦੀਪ ਸਿੰਘ ਤੇ ਹਰਮੀਤ ਸੰਧੂ ਦਰਮਿਆਨ ਫ਼ਸਵੀਂ ਟੱਕਰ, ਪੰਥਕ ਹਲਕੇ ‘ਚ ਪੰਥਕ ਗੂੰਜ ਜਾਂ ਝਾੜੂ ਦੀ ਜੇਤੂ ਹੂੰਜ?

12 Nov 2025 10:46 AM

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM

ਅੱਗੋਂ ਪੁਲਿਸ ਨੇ ਰਾਹ ਰੋਕ ਕੇ ਛੇੜ ਲਿਆ ਵੱਡਾ ਪੰਗਾ, ਗਰਮਾਇਆ ਮਾਹੌਲ

10 Nov 2025 3:07 PM

ਪੰਜਾਬ ਯੂਨੀਵਰਸਿਟੀ ਦੇ ਗੇਟ ਨੰ: 1 'ਤੇ ਪੈ ਗਿਆ ਗਾਹ, ਦੇਖਦੇ ਹੀ ਰਹਿ ਗਏ ਪੁਲਿਸ

10 Nov 2025 3:07 PM
Advertisement