
ਲੇਬਨਾਨ ਵਿਚ ਸੰਯੁਕਤ ਰਾਸ਼ਟਰ ਦੇ ਅੰਤਰਿਮ ਬਲ (ਯੂਨੀਫਿਲ) ਵਿਚ ਤਾਇਨਾਤ ਇਕ ਭਾਰਤੀ ਬਟਾਲੀਅਨ ਨੇ ਕਚਰਾ ਘੱਟ
ਸੰਯੁਕਤ ਰਾਸ਼ਟਰ, 10 ਜੁਲਾਈ : ਲੇਬਨਾਨ ਵਿਚ ਸੰਯੁਕਤ ਰਾਸ਼ਟਰ ਦੇ ਅੰਤਰਿਮ ਬਲ (ਯੂਨੀਫਿਲ) ਵਿਚ ਤਾਇਨਾਤ ਇਕ ਭਾਰਤੀ ਬਟਾਲੀਅਨ ਨੇ ਕਚਰਾ ਘੱਟ ਕਰਨ, ਪਲਾਸਟਿਕ ਦੀ ਮੁੜ ਵਰਤੋਂ ਕਰਨ, ਗ੍ਰੀਨ ਹਾਊਸ ਅਤੇ ਜੈਵਿਕ ਖਾਦ ਦੇ ਟੋਏ ਬਣਾਉਣ ਦੇ ਉਦੇਸ਼ ਵਾਲੇ ਇਕ ਪ੍ਰਾਜੈਕਟ ਲਈ ਵਾਤਾਵਰਣ ਸੰਬੰਧੀ ਪਹਿਲਾ ਪੁਰਸਕਾਰ ਜਿੱਤਿਆ ਹੈ।
ਯੂਨੀਫਿਲ ਦੀ ਭਾਰਤੀ ਬਟਾਲੀਅਨ (ਇੰਡਬਟ) ਨੂੰ ਪ੍ਰਾਜੈਕਟ ਲਈ ਪਹਿਲਾ ਪੁਰਸਕਾਰ ਪ੍ਰਦਾਨ ਕੀਤਾ ਗਿਆ। ਇਹ ਜਾਣਕਾਰੀ ਇਕ ਪ੍ਰੈੱਸ ਬਿਆਨ ਵਿਚ ਦਿਤੀ ਗਈ। ਯੂਨੀਫਿਲ ਦੇ ਮਿਸ਼ਨ ਮੁਖੀ ਅਤੇ ਬਲ ਦੇ ਕਮਾਂਡਰ ਮੇਜਰ ਜਨਰਲ ਸਟੀਫਾਨੋ ਡੇਲ ਕੋਲ ਨੇ ਵਾਤਾਵਰਣ ਸੁਰੱਖਿਆ ਦੇ ਲਿਹਾਜ ਨਾਲ ਨਵੀਨਤਾਕਾਰੀ ਪ੍ਰਾਜੈਕਟ ਨੂੰ ਸ਼ੁਰੂ ਕਰਨ ਅਤੇ ਲਾਗੂ ਕਰਨ ਦੇ ਲਈ 7 ਮਿਸ਼ਨ ਇਕਾਈਆਂ ਨੂੰ ਸਾਲਾਨਾ ਵਾਤਾਵਰਣ ਪੁਰਸਕਾਰ ਪ੍ਰਦਾਨ ਕੀਤੇ। ਮਿਸ਼ਨ ਦੇ ਸੈਕਟਰ ਹੈੱਡਕੁਆਰਟਰ ਅਤੇ ਆਯਰਿਸ਼-ਪੋਲਿਸ਼ ਬਟਾਲੀਅਨ ਨੇ ਦੂਜਾ ਪੁਰਸਕਾਰ ਹਾਸਲ ਕੀਤਾ।
File Photo
ਬਿਆਨ ਵਿਚ ਦਸਿਆ ਗਿਆ ਕਿ ਸੈਕਟਰ ਵੇਸਟ ਇਨਫ੍ਰਾਸਟ੍ਰਕਚਰ ਪ੍ਰਬੰਧਨ ਕੇਂਦਰ ਦੇ ਪ੍ਰਾਜੈਕਟ ਦਾ ਉਦੇਸ਼ ਕਚਰੇ ਨੂੰ ਜੈਵਿਕ ਖਾਦ ਵਿਚ ਬਦਲਣਾ ਅਤੇ ਸਥਾਨਕ ਭਾਈਚਾਰਿਆਂ ਨੂੰ ਦੇਣਾ ਹੈ। ਇਸ ਪੁਰਸਕਾਰ ਦੀ ਸ਼ੁਰੂਆਤ ਪਿਛਲੇ ਸਾਲ ਦਸੰਬਰ ਵਿਚ ਕੀਤੀ ਗਈ ਸੀ। ਇਸ ਦਾ ਉਦੇਸ਼ ਮਿਸ਼ਨ ਦੇ ਸੰਚਾਲਨ ਖੇਤਰਾਂ ਸੰਬੰਧੀ ਉਪਲਬਧੀਆਂ ਦੀ ਪਛਾਣ ਕਰਨਾ ਹੈ। (ਪੀਟੀਆਈ)