ਅਮਰੀਕੀ ਹਵਾਈ ਅੱਡੇ ਤੋਂ ਚੋਰੀ ਕਰਕੇ ਉਡਾਇਆ ਜਹਾਜ਼ ਹੋਇਆ ਕ੍ਰੈੈਸ਼
Published : Aug 11, 2018, 5:45 pm IST
Updated : Aug 11, 2018, 5:45 pm IST
SHARE ARTICLE
 Airplane Crash
Airplane Crash

ਅਮਰੀਕਾ ਦੇ ਸੀ ਟੈਕ ਇੰਟਰਨੈਸ਼ਨਲ ਏਅਰਪੋਰਟ ਤੋਂ ਅਲਾਸਕਾ ਏਅਰਲਾਈਨਜ਼ ਦਾ ਇਕ ਕਰਮਚਾਰੀ ਜਹਾਜ਼ ਚੋਰੀ ਕਰਕੇ ਭੱਜ ਰਿਹਾ ਸੀ। ਸੂਚਨਾ ਮਿਲਦੇ ਹੀ ਮਿਲਟਰੀ...

ਨਿਊਯਾਰਕ : ਅਮਰੀਕਾ ਦੇ ਸੀ ਟੈਕ ਇੰਟਰਨੈਸ਼ਨਲ ਏਅਰਪੋਰਟ ਤੋਂ ਅਲਾਸਕਾ ਏਅਰਲਾਈਨਜ਼ ਦਾ ਇਕ ਕਰਮਚਾਰੀ ਜਹਾਜ਼ ਚੋਰੀ ਕਰਕੇ ਭੱਜ ਰਿਹਾ ਸੀ। ਸੂਚਨਾ ਮਿਲਦੇ ਹੀ ਮਿਲਟਰੀ ਜਹਾਜ਼ ਐਫ-15 ਨਾਲ ਇਸ ਦਾ ਪਿੱਛਾ ਕੀਤਾ ਗਿਆ। ਇਸ ਦੌਰਾਨ ਇਹ ਜਹਾਜ਼ ਕ੍ਰੈਸ਼ ਹੋ ਗਿਆ।

 Airplane AlaskaAirplane Alaska

ਇਸ ਸਬੰਧੀ ਅਲਾਸਕਾ ਏਅਰਲਾਈਨਜ਼ ਨੇ ਕਿਹਾ ਕਿ ਇਕ ਹਵਾਈ ਜਹਾਜ਼ ਦਾ ਅਣਅਧਿਕਾਰਕ ਟੇਕ ਆਫ਼ ਹੋਇਆ ਸੀ। ਚਸ਼ਮਦੀਦਾਂ ਨੇ ਵਾਸ਼ਿੰਗਟਨ ਰਾਜ ਵਿਚ ਸਾਗਰ ਟੈਕ ਕੌਮਾਂਤਰੀ ਹਵਾਈ ਅੱਡੇ ਦੇ ਕੋਲ ਫ਼ੌਜੀ ਜਹਾਜ਼ਾਂ ਵਲੋਂ ਪਿਛਾ ਕਰਨ ਵਾਲੇ ਇਕ ਜੈੱਟ ਦੀ ਸੂਚਨਾ ਦਿਤੀ। ਹਾਲਾਂਕਿ ਏਅਰਲਾਈਨਜ਼ ਕਰਮਚਾਰੀ ਵਲੋਂ ਚੋਰੀ ਕੀਤਾ ਗਿਆ ਜਹਾਜ਼ ਵਾਸ਼ਿੰਗਟਨ ਰਾਜ ਵਿਚ ਹਾਦਸਾਗ੍ਰਸਤ ਹੋ ਗਿਆ ਹੈ। 

 Airplane CrashAirplane Crash

ਇਹ ਹਾਦਸਾ ਟੈਕੋਮਾ ਦੇ ਦੱਖਣ ਪੱਛਮ ਵਿਚ ਕੇਟਰਾਨ ਦੀਪ 'ਤੇ ਹੋਈ। ਸਿਆਟਲ ਟੈਕੋਮਾ ਕੌਮਾਂਤਰੀ ਹਵਾਈ ਅੱਡੇ ਦੇ 29 ਸਾਲ ਦੇ ਕਰਮਚਾਰੀ ਨੇ ਹੀ ਜਹਾਜ਼ ਚੋਰੀ ਕੀਤਾ ਸੀ। ਪੁਲਿਸ ਦਾ ਕਹਿਣਾ ਹੈ ਕਿ ਕਰਮਚਾਰੀ ਨੇ ਆਤਮ ਹੱÎਤਆ ਦੇ ਇਰਾਦੇ ਨਾਲ ਇਹ ਜਹਾਜ਼ ਚੋਰੀ ਕੀਤਾ ਸੀ। ਪੁਲਿਸੋ ਵਿਭਾਗ ਨੇ ਸਪੱਸ਼ਟ ਕੀਤਾ ਹੈ ਕਿ ਇਹ ਕੋਈ ਅਤਿਵਾਦੀ ਘਟਨਾ ਨਹੀਂ ਹੈ। ਖ਼ਬਰਾਂ ਮੁਤਾਬਕ ਏਅਰਲਾਈਨ ਦੇ ਇਕ ਕਰਮਚਾਰੀ ਨੇ ਸਿਆਟਲ ਟੈਕੋਮਾ ਇੰਟਰਨੈਸ਼ਨਲ ਏਅਰਪੋਰਟ 'ਤੇ ਸ਼ੁਕਰਵਾਰ ਦੀ ਰਾਤ ਨੂੰ ਬਿਨਾਂ ਇਜਾਜ਼ਤ ਜਹਾਜ਼ ਵਿਚ ਉਡਾਨ ਭਰੀ। ਉਸ ਦੇ ਬਿਨਾਂ ਦੱਸੇ ਉਡਾਨ ਭਰਨ ਨਾਲ ਹੜਕੰਪ ਮਚ ਗਿਆ।

 Airplane CrashAirplane Crash

ਅਧਿਕਾਰੀਆਂ ਮੁਤਾਬਕ ਇਹ ਜਹਾਜ਼ ਹਵਾਈ ਅੱਡੇ ਤੋਂ ਕਰੀਬ 30 ਮੀਲ ਦੂਰ ਜਾ ਕੇ ਦੁਰਘਟਨਾ ਗ੍ਰਸਤ ਹੋ ਗਿਆ। ਏਅਰਪੋਰਟ ਅਥਾਰਟੀ ਨੇ ਅਪਣੇ ਟਵੀਟ ਵਿਚ ਕਿਹਾ ਕਿ 'ਇਕ ਏਅਰਪੋਰਟ ਕਰਮਚਾਰੀ ਨੇ ਸੀ ਟੈਕ 'ਤੇ ਬਿਨਾਂ ਇਜਾਜ਼ਤ ਦੇ ਉਡਾਨ ਭਰੀ ਹੈ। ਇਹ ਜਹਾਜ਼ ਸਾਊਥ ਪੁਗੇਤ ਸਾਊਂਡ ਵਿਚ ਹਾਦਸਾਗ੍ਰਸਤ ਹੋ ਗਿਆ। ਸੀ ਟੈਕ ਏਅਰਪੋਰਟ ਤੋਂ ਫਿਰ ਤੋਂ ਜਹਾਜ਼ਾਂ ਦੀ ਆਵਾਜਾਈ ਸ਼ੁਰੂ ਹੋ ਗਈ ਹੈ, ਜੋ ਕੁੱਝ ਸਮੇਂ ਲਈ ਰੋਕ ਦਿਤੀ ਗਈ ਸੀ। 

 Airplane Airplane

ਅਧਿਕਾਰੀਆਂ ਨੇ ਦਸਿਆ ਕਿ ਪਾਇਲਟ ਦੀ ਪਛਾਣ ਅਤੇ ਉਸ ਦੀ ਸਥਿਤੀ ਬਾਰੇ ਵਿਚ ਅਜੇ ਤਕ ਕੁੱਝ ਵੀ ਪਤਾ ਨਹੀਂ ਚੱਲ ਸਕਿਆ ਹੈ। ਖ਼ਬਰਾਂ ਮੁਤਾਬਕ ਜਿਸ ਸਮੇਂ ਯਾਤਰੀ ਜਹਾਜ਼ ਨੂੰ ਉਡਾਇਆ ਗਿਆ, ਤੁਰਤ ਅਮਰੀਕੀ ਲੜਾਕੂ ਜਹਾਜ਼ ਬੁਲਾਇਆ ਗਿਆ।

 Airplane CrashAirplane Crash

ਹੋਰੀਜਨ ਦੀ ਸਾਂਝੀਦਾਰ ਅਲਾਸਕਾ ਏਅਰਲਾਈਨਜ਼ ਦੇ ਮੁਤਾਬਕ ਇਹ ਜਹਾਜ਼ ਹੋਰੀਜਨ ਏਅਰ ਕਿਊ 400 ਸੀ। ਕਿਊ 400 ਜਹਾਜ਼ ਵਿਚ ਕੁੱਲ 78 ਸੀਟਾਂ ਹੁੰਦੀਆਂ ਹਨ। ਵਾਸ਼ਿੰਗਟਨ ਵਿਚ ਏਅਰਪੋਰਟ ਦੇ ਕੋਲ ਇਸ ਜਹਾਜ਼ ਨੂੰ ਉਡਦੇ ਹੋਏ ਸੋਸ਼ਲ ਮੀਡੀਆ 'ਤੇ ਪੋਸਟ ਕੀਤਾ ਗਿਆ ਹੈ। ਏਅਰਪੋਰਟ ਦਾ ਕਹਿਣਾ ਹੈ ਕਿ ਸਿਆਟਲ ਤੋਂ ਟੈਕੋਮਾ ਦੇ ਵਿਚਕਾਰ ਹਵਾਈ ਜਹਾਜ਼ ਸੇਵਾ ਸ਼ੁਰੂ ਕਰ ਦਿਤੀ ਗਈ ਹੈ। ਭਾਵੇਂ ਕਿ ਇਸ ਘਟਨਾ ਨਾਲ ਹਵਾਈ ਅੱਡੇ 'ਤੇ ਦਹਿਸ਼ਤ ਦਾ ਮਾਹੌਲ ਬਣ ਗਿਆ ਸੀ ਪਰ ਹੁਣ ਸਭ ਕੁੱਝ ਆਮ ਵਾਂਗ ਹੋ ਗਿਆ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Lawrence ਦਾ ਜਿਗਰੀ ਯਾਰ ਹੀ ਬਣਿਆ ਜਾਨੀ ਦੁਸ਼ਮਣ, ਦਿੱਤੀ ਧਮਕੀ.....

22 Nov 2025 3:01 PM

ਸੁਖਦੇਵ ਸਿੰਘ ਭੁੱਚੋ ਵਾਲੇ ਬਾਰੇ ਸਨਸਨੀਖੇਜ ਖੁਲਾਸੇ

21 Nov 2025 2:57 PM

Anmol Bishnoi Brother: ਹੁਣ ਗੈਂਗਸਟਰਾਂ ਨੂੰ ਪਈ ਆਪਣੀ ਜਾਨ ਦੀ ਫਿਕਰ, ਅਨਮੋਲ ਦੇ ਭਰਾ ਨੇ ਕੈਮਰੇ ਅੱਗੇ ਲਗਾਈ ਗੁਹਾਰ

20 Nov 2025 8:49 AM

ਹਾਈਕੋਰਟ ਨੇ ਰਾਜਾ ਵੜਿੰਗ ਦੇ ਮਾਮਲੇ 'ਚ SC ਕਮਿਸ਼ਨ ਨੂੰ ਪਾਈ ਝਾੜ ਕੇਸ ਤੋਂ ਦੂਰ ਰਹਿਣ ਦੀ ਦਿੱਤੀ ਸਲਾਹ, ਨਹੀਂ ਤਾਂ...

21 Nov 2025 2:56 PM

Anmol Bishnoi ਦੇ ਭਾਰਤ ਆਉਣ ਨਾਲ Moosewala ਕਤਲ ਕੇਸ 'ਚ ਇਨਸਾਫ਼ ਦੀ ਵਧੀ ਆਸ ?

20 Nov 2025 8:48 AM
Advertisement