ਜਹਾਜ਼ਾਂ ਦੀ ਘਾਟ ਨਾਲ ਜੂਝ ਰਹੀ ਹਵਾਈ ਫ਼ੌਜ ਨੇ ਬਣਾਈ ਇਹ ਯੋਜਨਾ
Published : Jul 23, 2018, 1:02 pm IST
Updated : Jul 23, 2018, 1:02 pm IST
SHARE ARTICLE
Indian Air Force Fighter Jets
Indian Air Force Fighter Jets

ਭਾਰਤੀ ਹਵਾਈ ਫ਼ੌਜ ਨੇ ਤੇਜ਼ੀ ਨਾਲ ਘਟਦੇ ਫਾਈਟਰ ਸਕਵਾਇਰਡਨ ਦੀ ਗਿਣਤੀ ਅਤੇ ਨਵੇਂ ਜਹਾਜ਼ਾਂ ਦੇ ਆਉਣ ਵਿਚ ਹੋ ਰਹੀ ਦੇਰੀ ਦੇ ਮੱਦੇਨਜ਼ਰ ਇਕ ਨਵੀਂ ਯੋਜਨਾ 'ਤੇ...

ਨਵੀਂ ਦਿੱਲੀ : ਭਾਰਤੀ ਹਵਾਈ ਫ਼ੌਜ ਨੇ ਤੇਜ਼ੀ ਨਾਲ ਘਟਦੇ ਫਾਈਟਰ ਸਕਵਾਇਰਡਨ ਦੀ ਗਿਣਤੀ ਅਤੇ ਨਵੇਂ ਜਹਾਜ਼ਾਂ ਦੇ ਆਉਣ ਵਿਚ ਹੋ ਰਹੀ ਦੇਰੀ ਦੇ ਮੱਦੇਨਜ਼ਰ ਇਕ ਨਵੀਂ ਯੋਜਨਾ 'ਤੇ ਕੰਮ ਕਰਨਾ ਸ਼ੁਰੂ ਕੀਤਾ ਹੈ। ਏਅਰ ਫੋਰਸ ਹੁਣ ਅਲੱਗ-ਅਲੱਗ ਦੇਸ਼ਾਂ ਵਲੋਂ ਰਿਟਾਇਕ ਕੀਤੇ ਗਏ ਪੁਰਾਣੇ ਜੈੱਟ ਨੂੰ ਲੈਣ ਦਾ ਯਤਨ ਕਰ ਰਹੀ ਹੈ ਤਾਕਿ ਉਨ੍ਹਾਂ ਦੇ ਕਲਪੁਰਜਿਆਂ ਦੀ ਵਰਤੋਂ ਵਰਤਮਾਨ ਵਿਚ ਤਾਇਨਾਤ ਭਾਰਤੀ ਹਵਾਈ ਫ਼ੌਜ ਦੇ ਜਹਾਜ਼ਾਂ ਵਿਚ ਕੀਤੀ ਜਾ ਸਕੇ। 

Indian Air Force Fighter JetsIndian Air Force Fighter Jetsਹਵਾਈ ਫ਼ੌਜ ਦਾ ਇਹ ਯਤਨ ਖ਼ਾਸ ਤੌਰ 'ਤੇ ਬ੍ਰਿਟੇਨ ਦੇ ਬਣਾਏ ਗਏ ਜੈਗੁਆਰ ਲੜਾਕੂ ਜਹਾਜ਼ਾਂ ਵਿਚ ਸਫ਼ਲ ਰਿਹਾ ਹੈ, ਜਿਨ੍ਹਾਂ ਵਿਚ ਓਮਾਨ, ਫਰਾਂਸ ਅਤੇ ਯੂਕੇ ਦੇ ਪੁਰਾਣੇ ਜਹਾਜ਼ਾਂ ਦੇ ਕਲਪੁਰਜਿਆਂ ਦੀ ਵਰਤੋਂ ਕਰ ਕੇ ਵਰਤਮਾਨ ਵਿਚ ਤਾਇਨਾਤ ਲੜਾਕੂ ਜਹਾਜ਼ਾਂ ਦੀ ਗਿਣਤੀ ਨੂੰ ਬਣਾਏ ਰੱਖਣ ਵਿਚ ਮਦਦ ਮਿਲੇਗੀ। ਰੱਖਿਆ ਮੰਤਰਾਲੇ ਦੇ ਇਕ ਸੂਤਰ ਨੇ ਦਸਿਆ ਕਿ ਭਾਰਤੀ ਹਵਾਈ ਫ਼ੌਜ ਵਿਚ ਇਸ ਸਮੇਂ 118 ਜੈਗੁਆਰ (ਜਿਨ੍ਹਾਂ ਵਿਚ 26 ਟੂ ਸੀਟਰ ਹਨ) ਲੜਾਕੂ ਜਹਾਜ਼ ਹਨ ਪਰ ਹਿੰਦੁਸਤਾਨ ਏਅਰੋਨਾਟਿਕਸ ਲਿਮਟਿਡ (ਐਚਏਐਲ) ਵਿਚ ਲਗਾਤਾਰ ਕਲਪੁਰਜ਼ਿਆਂ ਦੀ ਕਮੀ ਕਾਰਨ ਇਨ੍ਹਾਂ ਦੀ ਗਿਣਤੀ ਵਿਚ ਤੇਜ਼ੀ ਨਾਲ ਕਮੀ ਆ ਰਹੀ ਹੈ।

Indian Air Force Fighter JetsIndian Air Force Fighter Jetsਇਸ ਲਈ ਹੋਰ ਦੇਸ਼ਾਂ ਤੋਂ ਇਨ੍ਹਾਂ ਜਹਾਜ਼ਾਂ ਦੇ ਏਅਰਫ੍ਰੇਮ ਅਤੇ ਸਪੇਅਰ ਪਾਰਟਸ ਦੀ ਭਾਲ ਕੀਤੀ ਜਾ ਰਹੀ ਹੈ ਤਾਕਿ ਅਪਰੇਸ਼ਨਲ ਜਹਾਜ਼ਾਂ ਦੀ ਗਿਣਤੀ ਵਿਚ ਕਮੀ ਨਾ ਆ ਸਕੇ। ਇਸ ਦੇ ਨਾਲ ਹੀ ਭਾਰਤੀ ਹਵਾਈ ਫ਼ੌਜ ਅਤੇ ਹਿੰਦੁਸਤਾਨ ਏਅਰੋਨਾਇਕਲਸ ਲਿਮਟਿਡ ਕਾਫ਼ੀ ਸਮੇਂ ਤੋਂ ਰੁਕੇ 1.5 ਅਰਬ ਡਾਲਰ ਦੇ ਪ੍ਰੋਜੈਕਟ ਨੂੰ ਵੀ ਫਾਈਨਲ ਕਰਨ ਜਾ ਰਹੀ ਹੈ, ਜਿਸ ਤਹਿਤ ਜੈਗੁਆਰ ਦੀ 5 ਸਕਵਾਇਰਡਨ (80 ਲੜਾਕੂ ਜਹਾਜ਼) ਵਿਚ ਨਵੇਂ ਇੰਜਣ ਲਗਾਏ ਜਾਣੇ ਹਨ। ਇਸ ਤੋਂ ਬਾਅਦ ਇਹ ਜਹਾਜ਼ ਪਰਮਾਣੂ ਹਥਿਆਰਾਂ ਨੂੰ ਢੋਹਣ ਵਿਚ ਸਮਰੱਥ ਹੋ ਜਾਣਗੇ। 

Indian Air Force Fighter JetsIndian Air Force Fighter Jetsਭਾਰਤੀ ਹਵਾਈ ਫੌਜ ਨੇ ਸਾਲ 1979 ਵਿਚ ਬ੍ਰਿਟੇਲ ਤੋਂ 40 ਜੈਗੁਆਰ ਜਹਾਜ਼ ਖ਼ਰੀਦੇ ਸਨ ਅਤੇ ਇਸ ਤੋਂ ਬਾਅਦ ਲਾਇਸੈਂਸ ਤਹਿਤ ਹਿੰਦੁਸਤਾਨ ਏਅਰੋਨਾਟਿਕਲਸ ਲਿਮਟਿਡ ਨੇ ਲਗਭਗ 150 ਲੜਾਕੂ ਜਹਾਜ਼ਾਂ ਦਾ ਪ੍ਰੋਡਕਸ਼ਨ ਕੀਤਾ ਸੀ। ਹਾਲਾਂਕਿ ਸਮੇਂ ਦੇ ਨਾਲ ਇਨ੍ਹਾਂ ਜਹਾਜ਼ਾਂ ਦੀ ਸਮਰੱਥਾ ਵਿਚ ਕਮੀ ਆਉਣ ਲੱਗੀ ਕਿਉਂਕਿ ਇਨ੍ਹਾਂ ਦਾ ਏਵੀਆਨਿਕਸ ਅਤੇ ਵੈਪਨ ਸਿਸਟਮ ਪੁਰਾਣਾ ਹੋ ਗਿਆ ਹੈ। ਇਸ ਦੇ ਨਾਲ ਹੀ ਇਨ੍ਹਾਂ ਵਿਚ ਲੱਗਿਆ ਰਾਲਸ ਰਾਇਸ ਦਾ ਅਡਾਉਰ-811 ਇੰਜਣ ਵੀ ਘੱਟ ਸ਼ਕਤੀਸ਼ਾਲੀ ਅਤੇ ਪੁਰਾਣਾ ਸੀ, ਜਿਸ ਕਾਰਨ ਕਈ ਜਹਾਜ਼ ਦੁਰਘਟਨਾਵਾਂ ਦਾ ਸ਼ਿਕਾਰ ਹੋ ਗਏ।

Indian Air Force Fighter JetsIndian Air Force Fighter Jetsਸੂਤਰਾਂ ਨੇ ਦਸਿਆ ਕਿ ਫਰਾਂਸ ਅਤੇ ਯੂਕੇ ਨੇ ਅਪਣੇ ਜੈਗੁਆਰ ਨੂੰ 2005-2007 ਦੇ ਵਿਕਚਾਰ ਰਿਟਾਇਰ ਕਰ ਦਿਤੇ ਹਨ। ਹਾਲਾਂਕਿ ਜੇਕਰ ਭਾਰਤੀ ਹਵਾਈ ਫ਼ੌਜ ਅਪਣੇ ਜੈਗੁਆਰ ਵਿਚ ਨਵਾਂ ਐਫ-125ਆਈਐਨ ਹਨੀਵੈੱਲ ਇੰਜਣ ਲਗਾ ਕੇ ਇਨ੍ਹਾਂ ਨੂੰ ਅਪਗ੍ਰੇਡ ਕਰ ਦਿੰਦੀ ਹੈ ਤਾਂ ਇਹ 2035 ਤਕ ਕੰਮ ਕਰਨ ਦੀ ਸਥਿਤੀ ਵਿਚ ਰਹਿਣਗੇ। ਅਜੇ ਭਾਰਤੀ ਹਵਾਈ ਫ਼ੌਜ ਨੂੰ ਫਰਾਂਸ ਤੋਂ ਜੈਗੁਆਰ ਦੇ 31 ਏਅਰਫ੍ਰੇਮ, ਓਮਾਨ ਤੋਂ 2 ਏਅਰਫ੍ਰੇਮ, 8 ਇੰਜਣ ਅਤੇ 3.500 ਲਾਈਨ ਸਪੇਅਰਸ ਅਤੇ ਯੂਕੇ ਤੋਂ 2  ਟੂ ਸੀਟਰ ਜੈੱਟ ਅਤੇ 619 ਪਾਰਟਸ ਮਿਲਣ ਵਾਲੇ ਹਨ। ਸੂਤਰਾਂ ਮੁਤਾਬਕ  ਫਰਾਂਸ ਅਤੇ ਓਮਾਨ ਇਨ੍ਹਾਂ ਨੂੰ ਮੁਫ਼ਤ ਦੇ ਰਹੇ ਹਨ ਪਰ ਭਾਰਤ ਨੂੰ ਸਿਰਫ਼ ਇਨ੍ਹਾਂ ਦੀ ਸ਼ਿਪਿੰਗ ਕਾਸਟ ਦੇਣੀ ਹੋਵੇਗੀ। ਉਥੇ ਯੂਕੇ ਇਨ੍ਹਾਂ ਜਹਾਜ਼ਾਂ ਨੂੰ ਦੇਣ ਲਈ 2.8 ਕਰੋੜ ਰੁਪਏ ਵਸੂਲ ਰਿਹਾ ਹੈ। 

Indian Air Force Fighter JetsIndian Air Force Fighter Jets36 ਨਵੇਂ ਰਾਫੇਲ ਜਹਾਜ਼ਾਂ ਦੀ ਡੀਲ ਸਾਈਨ ਹੋਣ ਤੋਂ ਬਾਅਦ ਫਰਾਂਸ, ਭਾਰਤ ਨੂੰ ਇਹ ਜੈਗੁਆਰ ਤੋਹਫ਼ੇ ਵਜੋਂ ਦਿਤੇ ਜਾਣ ਲਈ ਕਾਫ਼ੀ ਉਤਸ਼ਾਹਿਤ ਹੈ ਅਤੇ ਇਹ ਦਸੰਬਰ ਦੇ ਅੰਤ ਤਕ ਭਾਰਤ ਪਹੁੰਚ ਜਾਣਗੇ। ਦਸ ਦਈਏ ਕਿ ਸੌਦੇ ਮੁਤਾਬਕ ਫਰਾਂਸ ਨੂੰ ਨਵੰਬਰ 2019 ਤੋਂ ਅਪ੍ਰੈਲ 2022 ਦੇ ਵਿਚਕਾਰ 36 ਰਾਫੇਲ ਜਹਾਜ਼ਾਂ ਨੂੰ ਡਿਲਿਵਰ ਕਰਨਾ ਹੈ। ਹਾਲਾਂਕਿ ਇਨ੍ਹਾਂ 36 ਜਹਾਜ਼ਾਂ ਨਾਲ ਭਾਰਤੀ ਹਵਾਈ ਫ਼ੌਜ ਦੀ ਸਮਰੱਥਾ ਪੂਰੀ ਨਹੀਂ ਹੁੰਦੀ ਹੈ। 

Indian Air Force Fighter JetsIndian Air Force Fighter Jetsਇਸ ਸਮੇਂ ਭਾਰਤੀ ਹਵਾਈ ਫ਼ੌਜ ਦੀ ਸਮਰਥਾ 31 ਸਕਵਾਇਰਡਨ ਦੀ ਹੈ ਜਦਕਿ ਪਾਕਿਸਤਾਨ ਅਤੇ ਚੀਨ ਦੇ ਖ਼ਤਰੇ ਨੂੰ ਦੇਖਦੇ ਹੋਏ ਇਨ੍ਹਾਂ ਦੀ ਗਿਣਤੀ 42 ਹੋਣੀ ਚਾਹੀਦੀ ਹੈ। ਆਉਣ ਵਾਲੇ ਸਮੇਂ ਵਿਚ ਇਨ੍ਹਾਂ ਸਕਵਾਇਰਡਨ ਦੀ ਗਿਣਤੀ ਵਿਚ ਹੋਰ ਕਮੀ ਆਏਗੀ ਕਿਉਂਕਿ 2024 ਤਕ ਮਿਗ-21 ਅਤੇ ਮਿਗ-27 ਨੂੰ ਹਵਾਈ ਫ਼ੌਜ ਤੋਂ ਰਿਟਾਇਰ ਕਰ ਦਿਤਾ ਜਾਵੇਗਾ। ਨਾਲ ਹੀ ਸਵਦੇਸ਼ੀ ਲੜਾਕੂ ਜਹਾਜ਼ ਤੇਜਸ ਦੇ ਨਿਰਮਾਣ ਵਿਚ ਵੀ ਲਗਾਤਾਰ ਦੇਰੀ ਹੋ ਰਹੀ ਹੈ ਅਤੇ ਇਸ ਨੂੰ ਅਜੇ ਲੜਾਕੂ ਮੋਰਚੇ ਦੇ ਲਈ ਤਿਆਰ ਹੋਣ ਵਿਚ ਹੋਰ ਸਮਾਂ ਲੱਗੇਗਾ।  

Location: India, Delhi, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਬਾਬਾ ਤਰਸੇਮ ਸਿੰਘ ਦੇ ਕਤਲ ਦਾ CCTV, ਦੇਖੋ ਕਿਵੇਂ ਕੁਰਸੀ 'ਤੇ ਬੈਠੇ ਬਾਬਾ ਤਰਸੇਮ ਸਿੰਘ ਨੂੰ ਬਦਮਾਸ਼ਾਂ ਨੇ ਮਾਰੀਆਂ..

28 Mar 2024 4:40 PM

'ਸਾਈਕਲ ਦਾ ਵੀ ਸਟੈਂਡ ਹੁੰਦਾ, ਆਹ ਰਿੰਕੂ ਦਾ ਕੋਈ ਸਟੈਂਡ ਹੀ ਨਹੀਂ, ਮੈਂ ਤਾਂ ਹੈਰਾਨ ਹਾਂ'

28 Mar 2024 3:17 PM

Debate: BJP ਨੇ ਪੰਜਾਬ 'ਚ ਮਚਾਈ ਤਰਥੱਲੀ, ਪੱਟ ਲਏ ਵੱਡੇ ਲੀਡਰ! ਚੱਲਦੀ ਡਿਬੇਟ 'ਚ ਭਿੜ ਗਏ AAP ਤੇ BJP ਆਗੂ, ਰੱਜ ਕੇ

28 Mar 2024 3:09 PM

ਬੱਸ ਤੇ ਕਾਰ ਦੀ ਸਿੱਧੀ ਟੱਕਰ ਮਚ ਗਿਆ ਚੀਕ-ਚਿਹਾੜਾ ਫਿਰੋਜ਼ਪੁਰ ਦੇ ਜੀਰਾ ’ਚ ਵਾਪਰਿਆ ਦਰਦਨਾਕ ਹਾਦਸਾ

28 Mar 2024 1:08 PM

Punjab 'ਚ ਵਿਕ ਰਿਹਾ ਨਕਲੀ ਸੀਮਿੰਟ! Ambuja ਤੇ ACC ਸੀਮਿੰਟ ਦੇ ਗੱਟਿਆਂ ਨਾਲ ਭਰਿਆ ਟਰੱਕ Police ਨੇ ਫੜਿਆ

28 Mar 2024 12:50 PM
Advertisement