
ਸਊਦੀ ਅਰਬ ਦੇ ਨਿਵਾਸੀ ਅਤੇ ਵਾਸ਼ਿੰਗਟਨ ਪੋਸਟ ਦੇ ਪੱਤਰਕਾਰ ਜਮਾਲ ਖਾਸ਼ੋਗੀ ਦੀ ਰਹੱਸਅਮਈ ਢੰਗ ਨਾਲ ਲਾਪਤਾ ਹੋਣ ਦਾ ਮਾਮਲਾ ਤੂਲ ਫੜ੍ਹ ਚੁੱਕਿਆ ਹੈ। ਇਹ...
ਵਾਸ਼ਿੰਗਟਨ : (ਪੀਟੀਆਈ) ਸਊਦੀ ਅਰਬ ਦੇ ਨਿਵਾਸੀ ਅਤੇ ਵਾਸ਼ਿੰਗਟਨ ਪੋਸਟ ਦੇ ਪੱਤਰਕਾਰ ਜਮਾਲ ਖਾਸ਼ੋਗੀ ਦੀ ਰਹੱਸਅਮਈ ਢੰਗ ਨਾਲ ਲਾਪਤਾ ਹੋਣ ਦਾ ਮਾਮਲਾ ਤੂਲ ਫੜ੍ਹ ਚੁੱਕਿਆ ਹੈ। ਇਹ ਮਾਮਲਾ ਇੰਨਾ ਗੰਭੀਰ ਮੋੜ 'ਤੇ ਪਹੁੰਚ ਚੁੱਕਿਆ ਹੈ, ਜਿਸ ਦੇ ਕਾਰਨ ਹੁਣ ਅਮਰੀਕਾ ਨੂੰ ਸਊਦੀ ਅਰਬ 'ਤੇ ਦਬਾਅ ਬਣਾਉਣਾ ਪੈ ਰਿਹਾ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸਊਦੀ ਅਰਬ ਪ੍ਰਸ਼ਾਸਨ 'ਤੇ ਦਬਾਅ ਵਧਾਉਂਦੇ ਹੋਏ ਇਸ ਨੂੰ ਗੰਭੀਰ ਮਾਮਲਾ ਦੱਸਿਆ ਹੈ। ਇਸ ਦਾ ਅਸਰ ਹੈ ਕਿ ਸਊਦੀ ਅਰਬ ਸਰਕਾਰ ਨੇ ਜਮਾਲ ਖਾਸ਼ੋਗੀ ਦੇ ਮਾਮਲੇ ਵਿਚ 15 ਲੋਕਾਂ ਦੀ ਪਹਿਚਾਣ ਕੀਤੀ ਹੈ।
Jamal Khashoggi
ਪਿਛਲੇ ਦਿਨੀਂ ਤੁਰਕੀ ਵਿਚ ਅਪਣੇ ਵਿਆਹ ਦੇ ਸਬੰਧ ਵਿਚ ਸਊਦੀ ਅਰਬ ਦੇ ਦੂਤਾਵਾਸ ਵਿਚ ਕੁੱਝ ਕਾਗਜ ਲੈਣ ਗਏ ਜਮਾਲ ਪਰਤ ਕੇ ਨਹੀਂ ਆਏ। ਉਦੋਂ ਤੋਂ ਉਹ ਲਾਪਤਾ ਹੈ। ਹਾਲਾਂਕਿ ਸ਼ੁਰੂਆਤ ਵਿਚ ਸਊਦੀ ਸਰਕਾਰ ਨੇ ਇਸ ਮਾਮਲੇ ਤੋਂ ਪੱਲਾ ਝਾੜਦੇ ਹੋਏ ਕਿਹਾ ਸੀ ਕਿ ਜਮਾਲ ਥੋੜ੍ਹੇ ਸਮੇਂ ਬਾਅਦ ਹੀ ਉਥੇ ਤੋਂ ਚਲੇ ਗਏ ਪਰ ਹੁਣ ਮਾਮਲੇ ਦੀ ਗੰਭੀਰਤਾ ਨੂੰ ਵੇਖਦੇ ਹੋਏ ਇਸ ਦੀ ਜਾਂਚ ਕੀਤੀ ਜਾ ਰਹੀ ਹੈ। ਅਪਣੇ ਦਫਤਰ ਵਿਚ ਇਕ ਗੱਲਬਾਤ ਵਿਚ ਡੋਨਾਲਡ ਟਰੰਪ ਨੇ ਕਿਹਾ ਕਿ ਇਹ ਬਹੁਤ ਗੰਭੀਰ ਮਾਮਲਾ ਹੈ, ਅਸੀਂ ਇਸ ਮਾਮਲੇ ਦੀ ਹਰ ਗੱਲ ਜਾਣਨਾ ਚਾਹੁੰਦੇ ਹਾਂ,
Jamal Khashoggi
ਅਸੀਂ ਇਸ ਲਈ ਸਊਦੀ ਅਰਬ ਤੋਂ ਇਸ ਵਿਸ਼ੇ ਵਿਚ ਪੂਰੀ ਪੜਤਾਲ ਕਰਨ ਲਈ ਕਿਹਾ ਹੈ। ਅਸੀਂ ਵੇਖ ਰਹੇ ਹਾਂ ਕਿ ਇਸ ਵਿਚ ਹੋਰ ਕੀ ਹੋ ਸਕਦਾ ਹੈ। ਟਰੰਪ ਨੇ ਕਿਹਾ ਮੈਂ ਔ ਮੇਲਾਨੀਆ ਛੇਤੀ ਹੀ ਜਮਾਲ ਦੀ ਮੰਗੇਤਰ ਹੇਤੀਸ ਸੇਨਗਿਜ ਨੂੰ ਵਾਈਟ ਹਾਉਸ ਵਿਚ ਸੱਦਿਆ ਕਰਣਗੇ। ਦੱਸ ਦਈਏ ਕਿ ਜਮਾਲ ਖਾਸ਼ੋਗੀ ਦੀ ਮੰਗੇਤਰ ਤੁਰਕੀ ਤੋਂ ਹੀ ਹਨ। ਉਹ ਉਨ੍ਹਾਂ ਨਾਲ ਵਿਆਹ ਕਰਨਾ ਚਾਹੁੰਦੇ ਸਨ। ਇਸ ਸਬੰਧ ਵਿਚ ਉਹ ਕੁੱਝ ਕਾਗਜਾਂ ਲਈ ਸਊਦੀ ਅਰਬ ਦੂਤਾਵਾਸ ਵਿਚ ਗਏ ਸਨ।
Jamal Khashoggi
ਉਨ੍ਹਾਂ ਦੀ ਮੰਗੇਤਰ ਬਾਹਰ ਉਨ੍ਹਾਂ ਦਾ ਇੰਤਜ਼ਾਰ ਕਰ ਰਹੀ ਸੀ ਪਰ ਉਦੋਂ ਤੋਂ ਉਹ ਲਾਪਤਾ ਹਨ। ਵਾਈਟ ਹਾਉਸ ਦੇ ਮੁਤਾਬਕ, ਹੁਣ ਤੱਕ ਇਸ ਮਾਮਲੇ 'ਤੇ ਅਮਰੀਕਾ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਜੋਨ ਬੋਲਟਨ, ਸੀਨੀਅਰ ਸਲਾਹਕਾਰ ਜੇਰਾਡ ਕੁਸ਼ਨਰ ਅਤੇ ਟਰੰਪ ਦੇ ਜੁਵਾਈ ਹੁਣ ਤੱਕ ਸਊਦੀ ਅਰਬ ਦੇ ਪ੍ਰਿੰਸ ਮੋਹੰਮਦ ਬਿਨਾਂ ਸਲਮਾਨ ਨਾਲ ਗੱਲ ਕਰ ਚੁੱਕੇ ਹਨ।