
ਜੋ ਬਾਇਡਨ ਦਾ ਡੋਨਾਲਡ ਟਰੰਪ 'ਤੇ ਤੰਨਜ
ਵਾਸ਼ਿੰਗਟਨ- ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਜੋ ਬਾਇਡਨ ਨੇ ਡੋਨਾਲਡ ਟਰੰਪ 'ਤੇ ਤੰਨਜ ਕੱਸਦੇ ਹੋਏ ਕਿਹਾ ਕਿ ਅਮਰੀਕੀ ਰਾਸ਼ਟਰਪਤੀ ਚੋਣਾਂ ਵਿਚ ਟਰੰਪ ਵੱਲੋਂ ਹਾਰ ਨੂੰ ਸਵਿਕਾਰ ਕਰਨ ਤੋਂ ਇਨਕਾਰ ਕਰਨਾ 'ਸ਼ਰਮਿੰਦਗੀ' ਭਰਿਆ ਹੈ।
Donald Trump
ਉਹਨਾਂ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਅਖੀਰ ਵਿਚ 20 ਜਨਵਰੀ ਨੂੰ ਸਭ ਕੁਝ ਠੀਕ ਹੋ ਜਾਵੇਗਾ। ਇਹ ਉਮੀਦ ਹੈ ਕਿ ਅਮਰੀਕੀ ਲੋਕ ਸਮਝਦੇ ਹਨ ਕਿ ਬਦਲਾਅ ਹੋ ਚੁੱਕਾ ਹੈ। ਬਾਇਡਨ ਨੇ ਕਿਹਾ ਕਿ ਉਹਨਾਂ ਨੇ ਟਰੰਪ ਨੂੰ ਵੋਟ ਦੇਣ ਵਾਲੇ ਲੋਕਾਂ ਦੇ ਨੁਕਸਾਨ ਦੀ ਭਾਵਨਾ ਨੂੰ ਸਮਝਦੇ ਹਨ।
Trump's refusal to concede defeat an 'embarrassment', says Biden
— ANI Digital (@ani_digital) November 10, 2020
Read @ANI Story | https://t.co/cmXeMiMUHi pic.twitter.com/FADvUg0xEx
ਉਹਨਾਂ ਕਿਹਾ ਮੈਨੂੰ ਲੱਗਦਾ ਹੈ ਕਿ ਅਸੀਂ ਇਕਜੁੱਟ ਹੋਣ ਲਈ ਤਿਆਰ ਹਾਂ ਅਤੇ ਮੇਰਾ ਮੰਨਣਾ ਹੈ ਕਿ ਅਸੀਂ ਦੇਸ਼ ਨੂੰ ਕੜਵਾਹਟ ਭਰੀ ਰਾਜਨੀਤੀ ਵਿਚੋਂ ਬਾਹਰ ਕੱਢ ਸਕਦੇ ਹਾਂ, ਜਿਸ ਨੂੰ ਅਸੀਂ ਪਿਛੇ 5,6,7 ਸਾਲਾਂ ਤੋਂ ਦੇਖਿਆ ਹੈ।
Joe Biden or Donald Trump
ਜੋ ਬਾਇਡਨ ਨੇ ਅੱਗੇ ਕਿਹਾ ਕਿ ਉਹਨਾਂ ਵਿਚੋਂ ਜ਼ਿਆਦਾਤਰ ਦੇਸ਼ ਨੂੰ ਇਕਜੁੱਟ ਕਰਨਾ ਚਾਹੁੰਦੇ ਸੀ। ਦੱਸ ਦਈਏ ਕਿ 77 ਸਾਲਾ ਜੋ ਬਾਇਡਨ ਨੇ ਅਮਰੀਕੀ ਰਾਸ਼ਟਰਪਤੀ ਚੋਣਾਂ ਵਿਚ ਡੋਨਾਲਡ ਟਰੰਪ ਨੂੰ ਵੱਡੀ ਹਾਰ ਦਿੱਤੀ ਹੈ। ਪਰ ਡੋਨਾਲਡ ਟਰੰਪ ਵਲੋਂ ਚੋਣਾਂ 'ਚ ਧਾਂਦਲੀ ਦਾ ਦੋਸ਼ ਲਗਾਇਆ ਗਿਆ ਹੈ। ਜੋ ਬਾਈਡਨ ਅਗਲੇ ਸਾਲ 20 ਜਨਵਰੀ ਨੂੰ ਅਮਰੀਕਾ ਦੇ ਨਵੇਂ ਰਾਸ਼ਟਰਪਤੀ ਵਜੋਂ ਸਹੁੰ ਚੁੱਕਣਗੇ।