Pakistani fisherman becomes millionaire: ਪਾਕਿਸਤਾਨੀ ਮਛੇਰੇ ਦੇ ਹੱਥ ਲੱਗੀ ਦੁਰਲੱਭ ਮੱਛੀ; ਕੁੱਝ ਹੀ ਘੰਟਿਆਂ ਵਿਚ ਬਣਿਆ ਕਰੋੜਪਤੀ
Published : Nov 11, 2023, 8:44 am IST
Updated : Nov 11, 2023, 8:44 am IST
SHARE ARTICLE
Pakistani fisherman becomes millionaire overnight
Pakistani fisherman becomes millionaire overnight

ਪਾਕਿਸਤਾਨੀ ਮਛੇਰਿਆਂ ਦੇ ਰਾਤੋ-ਰਾਤ ਕਰੋੜਪਤੀ ਬਣਨ ਦੀ ਕਹਾਣੀ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ।

Pakistani fisherman becomes millionaire overnight: ਅਸੀਂ ਅਕਸਰ ਫ਼ਿਲਮਾਂ 'ਚ ਰਾਤੋ-ਰਾਤ ਕਰੋੜਪਤੀ ਬਣਨ ਦੀਆਂ ਕਈ ਕਹਾਣੀਆਂ ਦੇਖੀਆਂ ਹੋਣਗੀਆਂ।  ਪਰ ਜੇਕਰ ਇਹ ਕਹੀਏ ਕਿ ਅਸਲ ਜ਼ਿੰਦਗੀ 'ਚ ਵੀ ਕੁੱਝ ਅਜਿਹਾ ਹੀ ਹੋਇਆ ਹੈ ਤਾਂ ਤੁਸੀਂ ਇਸ 'ਤੇ ਯਕੀਨ ਨਹੀਂ ਕਰੋਗੇ। ਜੀ ਹਾਂ... ਪਾਕਿਸਤਾਨੀ ਮਛੇਰਿਆਂ ਦੇ ਰਾਤੋ-ਰਾਤ ਕਰੋੜਪਤੀ ਬਣਨ ਦੀ ਕਹਾਣੀ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ।

ਪਾਕਿਸਤਾਨ ਦੇ ਇਬਰਾਹਿਮ ਹੈਦਰੀ ਦੀ ਕਿਸਮਤ ਉਸ ਸਮੇਂ ਬਦਲ ਗਈ। ਜਦੋਂ ਉਸ ਨੇ 'ਗੋਲਡਨ ਫਿਸ਼' ਫੜੀ। ਅਰਬ ਸਾਗਰ ਤੋਂ ਫੜੀ ਗਈ ਇਸ ਮੱਛੀ ਨੇ ਮਛੇਰੇ ਦੀ ਜ਼ਿੰਦਗੀ ਬਦਲ ਕੇ ਰੱਖ ਦਿਤੀ ਹੈ। ਪਾਕਿਸਤਾਨ ਫਿਸ਼ਰਮੈਨ ਫੋਕ ਫੋਰਮ ਦੇ ਮੁਬਾਰਕ ਖਾਨ ਨੇ ਕਿਹਾ ਕਿ ਸ਼ੁਕਰਵਾਰ ਸਵੇਰੇ ਜਦੋਂ ਮਛੇਰੇ ਨੇ ਕਰਾਚੀ ਬੰਦਰਗਾਹ 'ਤੇ ਫੜੀ ਗਈ ਮੱਛੀ ਦੀ ਨਿਲਾਮੀ ਕੀਤੀ ਤਾਂ ਹਰ ਕੋਈ ਹੈਰਾਨ ਰਹਿ ਗਿਆ। ਕਿਉਂਕਿ ਉਹ ਸੋਵਾ ਮੱਛੀ ਸੀ, ਜੋ ਤਕਰੀਬਨ ਸੱਤ ਕਰੋੜ ਰੁਪਏ ਵਿਚ ਵਿਕ ਗਈ।

ਪੂਰੀ ਘਟਨਾ 'ਤੇ ਮਛੇਰਿਆਂ ਨੇ ਦਸਿਆ ਕਿ ਅਸੀਂ ਕਰਾਚੀ ਦੇ ਖੁੱਲ੍ਹੇ ਸਮੁੰਦਰ 'ਚ ਮੱਛੀਆਂ ਫੜ ਰਹੇ ਸੀ। ਜਦੋਂ ਸਾਨੂੰ ‘ਗੋਲਡ ਫਿਸ਼’ ਦਾ ਇਕ ਵੱਡਾ ਭੰਡਾਰ ਮਿਲਿਆ ਅਤੇ ਇਹ ਸਾਡੇ ਲਈ ਹੈਰਾਨ ਕਰਨ ਵਾਲਾ ਪਲ ਸੀ। ਉਸ ਨੇ ਇਹ ਵੀ ਕਿਹਾ ਕਿ ਉਹ ਇਸ ਪੈਸੇ ਨੂੰ ਸੱਤ ਲੋਕਾਂ ਦੀ ਅਪਣੀ ਟੀਮ ਨਾਲ ਸਾਂਝਾ ਕਰੇਗਾ।

ਕੀ ਹੁੰਦੀ ਹੈ ਸੋਵਾ

ਸੋਵਾ ਫਿਸ਼ ਨੂੰ ਕੀਮਤੀ ਅਤੇ ਦੁਰਲੱਭ ਮੰਨਿਆ ਜਾਂਦਾ ਹੈ ਕਿਉਂਕਿ ਇਸ ਦੇ ਪੇਟ ਵਿਚੋਂ ਨਿਕਲਣ ਵਾਲੇ ਪਦਾਰਥਾਂ ਵਿਚ ਇਲਾਜ ਅਤੇ ਚਿਕਿਤਸਕ ਗੁਣ ਹੁੰਦੇ ਹਨ। ਮੱਛੀ ਤੋਂ ਪ੍ਰਾਪਤ ਧਾਗੇ ਵਰਗਾ ਪਦਾਰਥ ਸਰਜੀਕਲ ਪ੍ਰਕਿਰਿਆਵਾਂ ਵਿਚ ਵੀ ਵਰਤਿਆ ਜਾਂਦਾ ਹੈ। ਮੱਛੀ ਦਾ ਭਾਰ 20 ਤੋਂ 40 ਕਿਲੋ ਦੇ ਵਿਚਕਾਰ ਹੁੰਦਾ ਹੈ। ਜਿਸ ਦੀ ਪੂਰਬੀ ਏਸ਼ੀਆਈ ਦੇਸ਼ਾਂ ਵਿਚ ਬਹੁਤ ਮੰਗ ਹੈ। ਸੱਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ, ਸੋਵਾ ਫਿਸ਼ ਸੱਭਿਆਚਾਰਕ ਅਤੇ ਰਵਾਇਤੀ ਮਹੱਤਤਾ ਵੀ ਰੱਖਦੀ ਹੈ, ਜੋ ਕਿ ਰਵਾਇਤੀ ਦਵਾਈਆਂ ਅਤੇ ਸਥਾਨਕ ਪਕਵਾਨਾਂ ਵਿਚ ਵਰਤੀ ਜਾਂਦੀ ਹੈ।   

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM
Advertisement