
ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ਦੇ ਬਾਹਰੀ ਇਲਾਕੇ ਵਿਚ ਇਕ ਆਤਮਘਾਤੀ ਕਾਰ ਬੰਬ ਹਮਲਾ ਕਰਨ ਵਾਲੇ ਨੇ ਸੁਰੱਖਿਆਕਰਮੀਆਂ ਦੇ ਕਾਫਲੇ 'ਤੇ ਹਮਲਾ ਕਰ ਦਿਤਾ...
ਕਾਬੁਲ : (ਭਾਸ਼ਾ) ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ਦੇ ਬਾਹਰੀ ਇਲਾਕੇ ਵਿਚ ਇਕ ਆਤਮਘਾਤੀ ਕਾਰ ਬੰਬ ਹਮਲਾ ਕਰਨ ਵਾਲੇ ਨੇ ਸੁਰੱਖਿਆਕਰਮੀਆਂ ਦੇ ਕਾਫਲੇ 'ਤੇ ਹਮਲਾ ਕਰ ਦਿਤਾ, ਜਿਸ ਵਿਚ ਚਾਰ ਸੁਰੱਖਿਆਕਰਮੀਆਂ ਦੀ ਮੌਤ ਹੋ ਗਈ। ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿਤੀ। ਅਫਗਾਨਿਸਤਾਨ ਦੇ ਗ੍ਰਹਿ ਮੰਤਰਾਲਾ ਦੇ ਉਪ ਬੁਲਾਰੇ ਨਸਰਤ ਰਹੀਮੀ ਨੇ ਦੱਸਿਆ ਕਿ ਹਮਲਾ ਮੰਗਲਵਾਰ ਨੂੰ ਕੀਤਾ ਗਿਆ। ਹਮਲੇ ਵਿਚ ਛੇ ਹੋਰ ਸੁਰਖਿਆਕਰਮੀ ਵੀ ਜ਼ਖਮੀ ਹੋ ਗਏ।
Suicide bomber Attack
ਹੁਣੇ ਤੱਕ ਕਿਸੇ ਵੀ ਸੰਗਠਨ ਨੇ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ, ਹਾਲਾਂਕਿ ਤਾਲਿਬਾਨ ਅਤੇ ਇਸਲਾਮੀਕ ਸਟੇਟ ਨਾਲ ਜੁੜਿਆ ਸੰਗਠਨ ਰਾਜਧਾਨੀ ਕਾਬੁਲ ਵਿਚ ਇਸ ਤਰ੍ਹਾਂ ਦੇ ਹਮਲਿਆਂ ਨੂੰ ਅੰਜਾਮ ਦਿੰਦੇ ਰਹੇ ਹਨ। ਬੀਤੇ ਸੋਮਵਾਰ ਨੂੰ ਦੱਖਣ ਕੰਧਾਰ ਸੂਬੇ ਵਿਚ ਤਾਲਿਬਾਨ ਨੇ ਇਕ ਜਾਂਚ ਚੌਕੀ ਉਤੇ ਹਮਲਾ ਕੀਤਾ ਸੀ ਜਿਸ ਵਿਚ ਅੱਠ ਪੁਲਸਕਰਮੀ ਮਾਰੇ ਗਏ ਸਨ।
Suicide bomber Attack
ਸੂਬੇ ਦੇ ਗਵਰਨਰ ਦੇ ਬੁਲਾਰੇ ਅਜੀਜ਼ ਅਹਿਮਦ ਅਜੀਜੀ ਨੇ ਦੱਸਿਆ ਕਿ ਹਮਲੇ ਵਿਚ 11 ਬਾਗ਼ੀ ਵੀ ਮਾਰੇ ਗਏ ਸਨ। ਅਫਗਾਨਿਸਤਾਨ ਦੇ ਲਗਭੱਗ ਅੱਧੇ ਹਿੱਸੇ ਵਿਚ ਤਾਲਿਬਾਨ ਦਾ ਬੋਲਬਾਲਾ ਹੈ ਅਤੇ ਉਹ ਹਰ ਦਿਨ ਮੁੱਖ ਤੌਰ 'ਤੇ ਸੁਰੱਖਿਆਕਰਮੀਆਂ ਨੂੰ ਨਿਸ਼ਾਨਾ ਬਣਾ ਕੇ ਹਮਲਾ ਕਰਦੇ ਹਨ।