Canada ਅਤੇ Britain ਨੇ ਜਹਾਜ਼ Crash ਨੂੰ ਲੈ ਕੇ ਕੀਤਾ ਵੱਡਾ ਖੁਲਾਸਾ !
Published : Jan 10, 2020, 12:50 pm IST
Updated : Jan 10, 2020, 12:50 pm IST
SHARE ARTICLE
File Photo
File Photo

ਯੂਕ੍ਰੇਨ ਏਅਰਲਾਈਨ ਦੇ ਦੁਰਘਟਨਾਗ੍ਰਸਤ ਹੋਏ ਜਹਾਜ਼ ਵਿਚ 176 ਲੋਕਾਂ ਦੀ ਮੌਤ ਹੋ ਗਈ ਸੀ

ਨਵੀਂ ਦਿੱਲੀ :  ਪੱਛਮੀ ਏਸ਼ੀਆ ਵਿਚ ਈਰਾਨ ਅਤੇ ਅਮਰੀਕਾ ਵਿਚਾਲੇ ਵਧੇ ਤਣਾਅ ਦੇ ਦੌਰਾਨ ਬੁੱਧਵਾਰ ਨੂੰ ਤਹਿਰਾਨ ਦੇ ਏਅਰਪੋਰਟ 'ਤੇ ਇਕ ਯਾਤਰੀ ਜਹਾਜ਼ ਕ੍ਰੈਸ਼ ਹੋ ਗਿਆ ਸੀ। ਸ਼ੁਰੂਆਤ ਵਿਚ ਇਸ ਜਹਾਜ਼ ਦਾ ਕ੍ਰੈਸ਼ ਹੋਣ ਦਾ ਕਾਰਨ ਤਕਨੀਕੀ ਖਰਾਬੀ ਮੰਨਿਆ ਜਾ ਰਿਹਾ ਸੀ ਪਰ ਹੁਣ ਕਨੇਡਾ ਅਤੇ ਬ੍ਰਿਟੇਨ ਦੇ ਪ੍ਰਧਾਨਮੰਤਰੀਆਂ ਨੇ ਦਾਅਵਾ ਕੀਤਾ ਹੈ ਕਿ ਜਹਾਜ਼ ਈਰਾਨ ਦੀ ਮਿਸਾਇਲ ਨਾਲ ਕ੍ਰੈਸ਼ ਹੋਇਆ ਹੈ।

File PhotoFile Photo

ਮੀਡੀਆ ਰਿਪੋਰਟਾ ਅਨੁਸਾਰ ਕਨੇਡਾ ਦੇ ਪ੍ਰਧਾਨਮੰਤਰੀ ਜਸਟਿਨ ਟਰੂਡੋ ਨੇ ਕਿਹਾ ਹੈ ਕਿ ''ਉਨ੍ਹਾਂ ਨੂੰ ਖੂਫੀਆ ਸੂਤਰਾ ਤੋਂ ਮਿਲੀ ਜਾਣਕਾਰੀ ਵਿਚ ਇਹ ਪਤਾ ਚੱਲਿਆ ਹੈ ਕਿ ਯੂਕ੍ਰੇਨ ਏਅਰਲਾਈਨ ਦਾ ਜਹਾਜ਼ ਬੋਇੰਗ 737-800 ਉਡਾਣ ਭਰਨ ਤੋਂ ਬਾਅਦ ਜਮੀਨ ਤੋਂ ਹਵਾ ਤੱਕ ਮਾਰ ਕਰਨ ਵਾਲੀ ਮਿਸਾਇਲ ਨਾਲ ਟਕਰਾ ਕੇ ਗਿਰਿਆ ਸੀ''। ਟਰੂਡੋ ਨੇ ਇਹ ਵੀ ਕਿਹਾ ਕਿ ਹੋ ਸਕਦਾ ਹੈ ਇਹ ਜਾਨ-ਬੁੱਝ ਕੇ ਨਾਂ ਕੀਤਾ ਹੋਵੇ ਪਰ ਫਿਰ ਵੀ ਕਨੇਡਾ ਦੇ ਨਾਗਰਿਕਾ ਦੇ ਕੁੱਝ ਸਵਾਲ ਹਨ ਜਿਨ੍ਹਾਂ ਦਾ ਜਵਾਬ ਦਿੱਤਾ ਜਾਣਾ ਲਾਜ਼ਮੀ ਹੈ।

File PhotoFile Photo

ਦੂਜੇ ਪਾਸੇ ਬ੍ਰਿਟੇਨ ਦੇ ਪ੍ਰਧਾਨਮੰਤਰੀ ਬੋਰਿਸ ਜਾਨਸਾਨ ਨੇ ਵੀ ਕਿਹਾ ਕਿ ਇਸ ਘਟਨਾ ਦੇ ਕਈ ਸਬੂਤ ਹਨ ਕਿ ਯੂਕ੍ਰੇਨ ਏਅਰਲਾਈਨ ਦਾ ਜਹਾਜ਼ ਧਰਤੀ ਤੋਂ ਹਵਾ ਤੱਕ ਮਾਰ ਕਰਨ ਵਾਲੀ ਮਿਸਾਇਲ ਲੱਗਣ ਕਰਕੇ ਹੀ ਗਿਰਿਆ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਇਹ ਵੀ ਹੋ ਸਕਦਾ ਹੈ ਕਿ ਇਹ ਗਲਤੀ ਨਾਲ ਵੀ ਹੋਇਆ ਹੋਵੇ ਪਰ ਬ੍ਰਿਟੇਨ ਸਾਰੇ ਪੱਖਾ ਨੂੰ ਪੱਛਮੀ ਏਸ਼ੀਆ ਵਿਚੋਂ ਤਣਾਅ ਦੂਰ ਕਰਨ ਦੀ ਅਪੀਲ ਕਰਦਾ ਹੈ।

File PhotoFile Photo

ਕਨੇਡਾ ਅਤੇ ਈਰਾਨ ਦੇ ਦਾਅਵਿਆਂ ਨੂੰ ਈਰਾਨ ਨੇ ਬੇ-ਬੁਨਿਆਦ ਦੱਸਦਿਆ ਸਬੂਤਾਂ ਦੀ ਮੰਗ ਕੀਤੀ ਹੈ। ਈਰਾਨ ਨੇ ਇਹ ਵੀ ਕਿਹਾ ਕਿ ਜਦੋਂ ਇਹ ਜਹਾਜ਼ ਕ੍ਰੈਸ਼ ਹੋਇਆ ਤਾਂ ਉਸ ਵੇਲੇ ਈਰਾਨ ਦੇ ਹਵਾਈ ਖੇਤਰ ਵਿਚ ਹੋਰ ਅੰਤਰਰਾਸ਼ਟੀ ਅਤੇ ਘਰੇਲੂ ਜਹਾਜ਼ ਉਡ ਰਹੇ ਸਨ। ਈਰਾਨ ਅਨੁਸਾਰ'' ਜਿਨ੍ਹਾਂ ਵੀ ਦੇਸ਼ਾ ਦੇ ਨਾਗਰਿਕ ਪਲੇਨ ਕ੍ਰੈਸ਼ ਵਿਚ ਮਾਰੇ ਗਏ ਹਨ ਉਹ ਆਪਣੇ ਅਧਿਕਾਰੀ ਭੇਜ ਸਕਦੇ ਹਨ ਅਤੇ ਬੋਇੰਗ ਨੂੰ ਵੀ ਇਹ ਅਪੀਲ ਕਰਦੇ ਹਨ ਕਿ ਉਹ ਬਲੈਕ ਬੋਕਸ ਦੀ ਜਾਂਚ ਲਈ ਆਵੇ''।

File PhotoFile Photo

ਇਸ ਪੂਰੇ ਘਟਨਾਕ੍ਰਮ ਵਿਚਾਲੇ ਅਮਰੀਕੇ ਦੇ ਨੈਸ਼ਨਲ ਟਰਾਂਸਪੋਰਟੇਸ਼ਨ ਸੇਫਟੀ ਬੋਰਡ (ਐਨਟੀਐਸਬੀ)ਨੂੰ ਈਰਾਨ ਵੱਲੋਂ ਜਹਾਜ਼ ਹਾਦਸੇ ਦੀ ਜਾਂਚ ਦਾ ਨੋਟੀਫਿਕੇਸ਼ਨ ਮਿਲਿਆ ਹੈ। ਦਰਅਸਲ ਬੋਇੰਗ 737-800 ਦਾ ਨਿਰਮਾਣ ਅਮਰੀਕੀ ਕੰਪਨੀ ਬੋਇੰਗ ਹੀ ਕਰਦੀ ਹੈ। ਦੱਸ ਦਈਏ ਕਿ ਅੰਤਰਰਾਸ਼ਟਰੀ ਨਿਯਮਾ ਅਨੁਸਾਰ ਜੇਕਰ ਕੋਈ ਦੇਸ਼  ਚਾਹੁੰਦਾ ਹੈ ਤਾਂ ਹਾਦਸੇ ਦੇ ਕਾਰਨਾ ਦਾ ਪਤਾ ਲਗਾਉਣ ਲਈ ਜਹਾਜ਼ ਬਣਾਉਣ ਵਾਲੀ ਕੰਪਨੀ ਨੂੰ ਬੁਲਾ ਸਕਦਾ ਹੈ। ਐਨਟੀਐਸਬੀ ਨੇ ਕਿਹਾ ਕਿ ਉਹ ਜਲਦੀ ਹੀ ਆਪਣੇ ਇਕ ਅਫ਼ਸਰ ਨੂੰ ਕ੍ਰੈਸ਼ ਦੀ ਜਾਂਚ ਦੇ ਲਈ ਭੇਜੇਗੀ।

File PhotoFile Photo

ਇਸ ਹਾਦਸੇ 'ਤੇ ਯੂਕ੍ਰੇਨ ਇੰਟਰਨੈਸ਼ਨਲ ਏਅਰਲਾਈਨਜ਼ ਨੇ ਤਕਨੀਕੀ ਖਰਾਬੀ ਮੰਨਣ ਤੋਂ ਸਾਫ਼ ਇਨਕਾਰ ਕਰ ਦਿੱਤਾ ਹੈ। ਏਅਰਲਾਈਨਜ਼ ਦੇ ਵਾਇਸ ਪ੍ਰੈਸੀਡੈਂਟ ਨੇ ਕਿਹਾ ਕਿ ''ਕਿਸੇ ਤਕਨੀਕੀ ਖਰਾਬੀ ਦੇ ਚੱਲਦੇ ਇਹ ਹਾਦਸਾ ਨਹੀਂ ਹੋ ਸਕਦਾ ਹੈ। ਤਹਿਰਾਨ ਏਅਰਪੋਰਟ ਵੀ ਬਾਕੀ ਹਵਾਈ ਅੱਡਿਆ ਦੀ ਤਰ੍ਹਾਂ ਹੀ ਹੈ। ਅਸੀ ਕੋਈ ਸਾਲ ਤੋਂ ਉੱਥੇ ਜਹਾਜ਼ ਉਡਾ ਰਹੇ ਹਾਂ। ਪਾਇਲਟਾਂ ਦੇ ਕੋਲ ਕਿਸੇ ਵੀ ਐਮਜੈਂਸੀ ਚੁਣੋਤੀ ਨਾਲ ਨਿਪਟਨ ਦੀ ਯੋਗਤਾ ਸੀ''।

File PhotoFile Photo

ਦੱਸ ਦਈਏ ਕਿ ਯੂਕ੍ਰੇਨ ਏਅਰਲਾਈਨ ਦਾ ਜਿਹੜਾ ਜਹਾਜ਼ ਦੁਰਘਟਨਾਗ੍ਰਸਤ ਹੋਇਆ ਸੀ ਉਸ ਵਿਚ 176 ਲੋਕਾਂ ਦੀ ਮੌਤ ਹੋ ਗਈ ਸੀ। ਇਸ ਵਿਚ 63 ਕੈਨੇਡਿਅਨ,82 ਈਰਾਨੀ, 11 ਯੂਕ੍ਰੇਨ, 10 ਸਵੀਡਨਜ਼, ਅਤੇ ਜ਼ਮਰਨੀ-ਬ੍ਰਿਟੇਨ ਦੇ 3-3 ਨਾਗਰਿਕਾਂ ਸ਼ਾਮਲ ਸਨ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Bittu Balial Death News : ਵੱਡੇ ਹਾਦਸੇ ਤੋਂ ਬਾਅਦ ਵੀ ਇਸ Kabaddi player ਨੇ ਨਹੀਂ ਛੱਡੀ ਸੀ ਕੱਬਡੀ | Last Raid

08 Nov 2025 3:01 PM

Wrong E challan : ਘਰ ਖੜ੍ਹੇ ਮੋਟਰਸਾਈਕਲ ਦਾ ਕੱਟਿਆ ਗਿਆ ਚਲਾਨ, ਸਾਰੀ ਕਹਾਣੀ ਸੁਣ ਤੁਹਾਡੇ ਵੀ ਉੱਡ ਜਾਣਗੇ ਹੋਸ਼

08 Nov 2025 3:00 PM

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM
Advertisement