Flight from France: ਮਨੁੱਖੀ ਤਸਕਰੀ ਦੇ ਮਾਮਲੇ ਵਿਚ 14 ਇਮੀਗ੍ਰੇਸ਼ਨ ਏਜੰਟਾਂ ਵਿਰੁਧ ਐਫਆਈਆਰ ਦਰਜ
Published : Jan 12, 2024, 1:02 pm IST
Updated : Jan 12, 2024, 1:02 pm IST
SHARE ARTICLE
14 charged with human smuggling in Flight from France Case
14 charged with human smuggling in Flight from France Case

ਸੀਆਈਡੀ ਅਧਿਕਾਰੀਆਂ ਨੇ ਦੁਬਈ ਤੋਂ ਰਵਾਨਾ ਹੋਏ 66 ਯਾਤਰੀਆਂ ਦੇ ਬਿਆਨ ਲੈਣ ਤੋਂ ਬਾਅਦ ਇਸ ਮਾਮਲੇ ਵਿਚ ਐਫਆਈਆਰ ਦਰਜ ਕੀਤੀ ਹੈ।

Flight from France: ਫਰਾਂਸ ਵਲੋਂ ਮਨੁੱਖੀ ਤਸਕਰੀ ਦੇ ਸ਼ੱਕ ਕਾਰਨ ਨਿਕਾਰਾਗੁਆ ਜਾਣ ਵਾਲੀ ਉਡਾਣ ਨੂੰ ਰੋਕੇ ਜਾਣ ਤੋਂ ਤਿੰਨ ਹਫ਼ਤੇ ਬਾਅਦ ਗੁਜਰਾਤ ਦੀ ਸੀਆਈਡੀ (ਅਪਰਾਧ) ਨੇ ਵੀਰਵਾਰ ਨੂੰ 14 ਵਿਅਕਤੀਆਂ ਵਿਰੁਧ ਮਨੁੱਖੀ ਤਸਕਰੀ ਦੀ ਸ਼ਿਕਾਇਤ ਦਰਜ ਕਰਵਾਈ ਹੈ। ਫਰਾਂਸ ਨੇ 21 ਦਸੰਬਰ ਨੂੰ ਪੈਰਿਸ ਨੇੜੇ ਵਟਰੀ ਹਵਾਈ ਅੱਡੇ 'ਤੇ ਗੁਪਤ ਸੂਚਨਾ ਮਿਲਣ ਤੋਂ ਬਾਅਦ ਉਡਾਣ ਨੂੰ ਰੋਕ ਦਿਤਾ ਸੀ, ਜਿਸ 'ਚ 96 ਗੁਜਰਾਤੀਆਂ ਸਮੇਤ 303 ਯਾਤਰੀ ਸਵਾਰ ਸਨ। ਇਸ ਜਹਾਜ਼ ਨੇ ਦੁਬਈ ਤੋਂ ਉਡਾਣ ਭਰੀ ਸੀ ਅਤੇ ਨਿਕਾਰਾਗੁਆ ਜਾਣਾ ਸੀ।

24 ਦਸੰਬਰ ਨੂੰ ਵਤਰੀ ਹਵਾਈ ਅੱਡੇ 'ਤੇ ਸਥਾਪਤ ਇਕ ਅਦਾਲਤ ਨੇ ਯਾਤਰੀਆਂ ਨੂੰ ਰਿਹਾਅ ਕਰਨ ਦਾ ਆਦੇਸ਼ ਦਿਤਾ ਅਤੇ ਜਹਾਜ਼ ਨੂੰ ਮੁੰਬਈ ਲਈ ਉਡਾਣ ਭਰਨ ਦੀ ਆਗਿਆ ਦਿਤੀ। ਹਾਲਾਂਕਿ, ਉਨ੍ਹਾਂ ਵਿਚੋਂ ਸਿਰਫ 276 ਮੁੰਬਈ ਪਹੁੰਚੇ। ਏਡੀਜੀਪੀ ਸੀਆਈਡੀ (ਕ੍ਰਾਈਮ ਐਂਡ ਰੇਲਵੇ) ਰਾਜਕੁਮਾਰ ਪਾਂਡੀਅਨ ਨੇ 14 ਵਿਅਕਤੀਆਂ ਵਿਰੁਧ ਸ਼ਿਕਾਇਤ ਦੀ ਪੁਸ਼ਟੀ ਕੀਤੀ ਹੈ।

ਸੀਆਈਡੀ ਦੇ ਸੂਤਰਾਂ ਨੇ ਦਸਿਆ ਕਿ ਐਫਆਈਆਰ ਵਿਚ; ਜੱਗੀ ਪਾਜੀ, ਕਿਰਨ ਪਟੇਲ, ਰਾਜੂ ਮੁੰਬਈ, ਚੰਦਰੇਸ਼ ਪਟੇਲ, ਜੋਗਿੰਦਰ ਸਿੰਘ, ਸਲੀਮ ਦੁਬਈ, ਸ਼ਾਮ ਪਾਜੀ, ਭਾਰਗਵ ਦਰਜੀ, ਸੰਦੀਪ ਪਟੇਲ, ਪੀਯੂਸ਼ ਬਰੋਟ, ਅਰਪਿਤ ਝਾਲਾ, ਰਾਜਾ ਮੁੰਬਈ ਅਤੇ ਜੈਸ਼ ਪਟੇਲ ਏਜੰਟਾਂ ਦੇ ਨਾਮ ਸ਼ਾਮਲ ਹਨ। ਹਾਲਾਂਕਿ ਇਕ ਨਾਮ ਦੀ ਪੁਸ਼ਟੀ ਨਹੀਂ ਹੋ ਸਕੀ।

ਇਨ੍ਹਾਂ 'ਤੇ ਭਾਰਤੀ ਦੰਡਾਵਲੀ ਦੇ ਤਹਿਤ ਅਪਰਾਧਿਕ ਸਾਜ਼ਸ਼, ਸਬੂਤਾਂ ਨੂੰ ਨਸ਼ਟ ਕਰਨ ਅਤੇ ਮਨੁੱਖੀ ਤਸਕਰੀ ਦੇ ਇਲਜ਼ਾਮ ਲਗਾਏ ਗਏ ਸਨ। ਰੀਪੋਰਟ ਅਨੁਸਾਰ ਇਨ੍ਹਾਂ ਏਜੰਟਾਂ ਜਾਂ ਮਨੁੱਖੀ ਤਸਕਰਾਂ ਕੋਲ ਅਮਰੀਕਾ ਵਿਚ ਅਟਾਰਨੀ ਦਾ ਇਕ ਨੈੱਟਵਰਕ ਵੀ ਹੈ ਤਾਂ ਜੋ ਉਹ ਅਪਣੇ ਗਾਹਕਾਂ ਨੂੰ ਉਥੇ ਸੁਰੱਖਿਅਤ ਕਰਨ ਵਿਚ ਮਦਦ ਕਰ ਸਕਣ। ਏਜੰਸੀ ਦੇ ਸੂਤਰਾਂ ਨੇ ਦਸਿਆ ਕਿ ਮਨੁੱਖੀ ਤਸਕਰਾਂ ਨੇ ਦੁਬਈ ਤੋਂ ਨਿਕਾਰਾਗੁਆ ਲਈ ਉਡਾਣ ਚਾਰਟਰ ਕੀਤੀ ਸੀ। ਉਨ੍ਹਾਂ ਨੇ ਉੱਤਰੀ ਗੁਜਰਾਤ ਅਤੇ ਭਾਰਤ ਦੇ ਉੱਤਰੀ ਸੂਬਿਆਂ ਤੋਂ ਯਾਤਰੀਆਂ ਨੂੰ ਮੈਕਸੀਕੋ ਭੇਜਣ ਦੀ ਯੋਜਨਾ ਬਣਾਈ ਸੀ, ਜਿਥੋਂ ਉਨ੍ਹਾਂ ਨੇ ਅਮਰੀਕਾ ਜਾਣਾ ਸੀ।

ਇਕ ਖੁਫੀਆ ਸੂਚਨਾ ਦੇ ਆਧਾਰ 'ਤੇ ਕਾਰਵਾਈ ਕਰਦਿਆਂ ਫਰਾਂਸ ਨੇ ਉਡਾਣ ਨੂੰ ਰੋਕ ਦਿਤਾ ਅਤੇ ਭਾਰਤੀ ਨਾਗਰਿਕਾਂ ਨੂੰ ਵਾਪਸ ਮੁੰਬਈ ਭੇਜ ਦਿਤਾ ਗਿਆ। ਫਰਾਂਸ ਦੇ ਅਧਿਕਾਰੀਆਂ ਵਲੋਂ ਉਡਾਣ ਭਰਨ ਤੋਂ ਪਹਿਲਾਂ ਨਿਕਾਰਾਗੁਆ ਜਾਣ ਵਾਲੀ ਇਕ ਹੋਰ ਉਡਾਣ ਜਰਮਨੀ ਦੇ ਇਕ ਹਵਾਈ ਅੱਡੇ 'ਤੇ ਲਗਭਗ 12 ਘੰਟਿਆਂ ਲਈ ਰੁਕੀ ਸੀ। ਸੀਆਈਡੀ ਅਧਿਕਾਰੀਆਂ ਨੇ ਦੁਬਈ ਤੋਂ ਰਵਾਨਾ ਹੋਏ 66 ਯਾਤਰੀਆਂ ਦੇ ਬਿਆਨ ਲੈਣ ਤੋਂ ਬਾਅਦ ਇਸ ਮਾਮਲੇ ਵਿਚ ਐਫਆਈਆਰ ਦਰਜ ਕੀਤੀ ਹੈ।

 (For more Punjabi news apart from 14 charged with human smuggling in Flight from France Case, stay tuned to Rozana Spokesman)

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਇੱਕ ਹੋਰ ਕੁੜੀ ਨੇ ਮੁੰਡੇ ਨੂੰ ਲਗਾਇਆ ਅੱਧੇ ਕਰੋੜ ਦਾ ਚੂਨਾ, ਕੈਨੇਡਾ ਜਾ ਕੇ ਘਰਵਾਲਾ ਛੱਡ Cousin ਨਾਲ਼ ਰਹਿਣਾ ਕੀਤਾ ਸ਼ੁਰੂ !

20 Sep 2025 3:15 PM

Sohana Hospital Child Swap Case Punjab : Child ਬਦਲਿਆ ਮਾਮਲੇ 'ਚ DNA Report ਆ ਗਈ ਸਾਹਮਣੇ

20 Sep 2025 3:14 PM

ਪ੍ਰਵਾਸੀਆਂ ਨੂੰ ਵਸਾਇਆ ਸਰਕਾਰਾਂ ਨੇ? Ravinder bassi advocate On Punjab Boycott Migrants|Parvasi Virodh

19 Sep 2025 3:26 PM

Punjab Bathinda: Explosion In Jida Village| Army officers Visit | Blast Investigation |Forensic Team

19 Sep 2025 3:25 PM

Indira Gandhi ਦੇ ਗੁਨਾਹ Rahul Gandhi ਕਿਉਂ ਭੁਗਤੇ' ਉਹ ਤਾਂ ਬੱਚਾ ਸੀ,SGPC ਮੈਂਬਰ ਰਾਹੁਲ ਗਾਂਧੀ ਦੇ ਹੱਕ ‘ਚ ਆਏ..

18 Sep 2025 3:16 PM
Advertisement