
ਅਰਜਨਟੀਨਾ ਦੇ ਸਟਾਰ ਫੁਟਬਾਲਰ ਮੇਸੀ ਨੇ ਇਸ ਕਰੋਨਾ ਸੰਕਟ ਦੇ ਸਮੇਂ ਵਿਚ ਇਕ ਵਾਰ ਫਿਰ ਆਪਣੇ ਦੇਸ਼ ਦੇ ਇਕ ਹਸਪਤਾਲ ਨੂੰ 5 ਲੱਖ ਯੂਰੋ ਦੀ ਮਦਦ ਦਿੱਤੀ ਹੈ।
ਅਰਜਨਟੀਨਾ ਦੇ ਸਟਾਰ ਫੁਟਬਾਲਰ ਮੇਸੀ ਨੇ ਇਸ ਕਰੋਨਾ ਸੰਕਟ ਦੇ ਸਮੇਂ ਵਿਚ ਇਕ ਵਾਰ ਫਿਰ ਆਪਣੇ ਦੇਸ਼ ਦੇ ਇਕ ਹਸਪਤਾਲ ਨੂੰ 5 ਲੱਖ ਯੂਰੋ ਦੀ ਮਦਦ ਦਿੱਤੀ ਹੈ। ਇਕ ਨਿਊਜ ਏਜੰਸੀ ਦੀ ਰਿਪੋਰਟ ਮੁਤਾਬਿਕ ਬੁਏਨਸ ਆਇਰਸ ਦੇ ਫਾਉਂਡੇਸ਼ਨ ਨੇ ਕਿਹਾ ਹੈ ਕਿ ਮੇਸੀ ਨੇ 540,000 ਡਾਲਰ (ਲਗਭਗ ਚਾਰ ਕਰੋੜ) ਦੀ ਸਹਾਇਤਾ ਕੀਤੀ ਹੈ।
photo
ਇਨ੍ਹਾਂ ਪੈਸਿਆਂ ਨਾਲ ਇੱਥੇ ਕੰਮ ਕਰਦੇ ਸਿਹਤ ਕਰਮਚਾਰੀਆਂ ਨੂੰ ਸੁਰੱਖਿਆ ਉਪਕਰਨ ਅਤੇ ਪੀਪੀਈ ਕਿਟਾਂ ਉਪਲੱਬਧ ਕਰਵਾਈਆਂ ਜਾਣਗੀਆਂ। ਕਾਸਾ ਗਰਾਹਨ ਦੇ ਕਾਰਜਕਾਰੀ ਨਿਰਦੇਸ਼ਕ ਸਿਲਵੀਆ ਕਸਾਬ ਨੇ ਇਕ ਬਿਆਨ ਵਿਚ ਕਿਹਾ ਕਿ “ਅਸੀਂ ਆਪਣੇ ਕਾਰਜਬਲ ਦੀ ਇਸ ਮਾਨਤਾ ਲਈ ਬਹੁਤ ਸ਼ੁਕਰਗੁਜ਼ਾਰ ਹਾਂ ਜਿਸ ਨੇ ਸਾਨੂੰ ਅਰਜਨਟੀਨਾ ਦੇ ਜਨਤਕ ਸਿਹਤ ਪ੍ਰਤੀ ਆਪਣੀ ਵਚਨਬੱਧਤਾ ਨੂੰ ਜਾਰੀ ਰੱਖਣ ਦਿੱਤਾ।
Photo
ਦੱਸ ਦੱਈਏ ਕਿ ਮੇਸੀ ਨੇ ਫਾਉਂਡੇਸ਼ਨ ਨੂੰ ਸੈਂਟਾ ਫੇ ਅਤੇ ਬੁਏਨਸ ਆਇਰਸ ਦੇ ਪ੍ਰਾਂਤਾਂ ਦੇ ਹਸਪਤਾਲਾਂ ਨਾਲ-ਨਾਲ ਬੁਏਨਸ ਆਇਰਸ ਵਿਚ ਸਾਹ ਲੈਣ ਵਾਲੇ ਪੰਪ ਅਤੇ ਕੰਪਿਊਟਰ ਖ੍ਰੀਦਣ ਦੀ ਆਗਿਆ ਦਿੱਤੀ ਹੈ। ਇਸ ਦੇ ਨਾਲ ਹੀ ਬਿਆਨ ਵਿੱਚ ਅੱਗੇ ਕਿਹਾ ਗਿਆ ਹੈ, ‘ਉੱਚ ਫ੍ਰੀਕੁਐਂਸੀ ਹਵਾਦਾਰੀ ਉਪਕਰਣ ਅਤੇ ਹੋਰ ਸੁਰੱਖਿਆ ਵਾਲੀਆਂ ਚੀਜ਼ਾਂ ਜਲਦੀ ਹੀ ਹਸਪਤਾਲਾਂ ਵਿੱਚ ਪਹੁੰਚਾ ਦਿੱਤੀਆਂ ਜਾਣਗੀਆਂ।
covid 19
ਇਹ ਉਨ੍ਹਾਂ ਲੋਕਾਂ ਨੂੰ ਲਾਭ ਪਹੁੰਚਾਏਗਾ ਜੋ ਇਸ ਖ਼ਤਰਨਾਕ ਵਾਇਰਸ ਨਾਲ ਲੜ ਰਹੇ ਹਨ। ਦੱਸ ਦੱਈਏ ਕਿ ਇਸ ਤੋਂ ਪਹਿਲਾਂ ਵੀ ਮੇਸੀ ਕਰੋਨਾ ਵਾਇਰਸ ਨਾਲ ਲੜਨ ਲਈ ਬਾਰਸਲੋਨਾ ਦੇ ਇਕ ਹਸਪਤਾਲ ਨੂੰ 10 ਲੱਖ ਯੂਰੋ ਦਾਨ ਕਰ ਚੁੱਕੇ ਹਨ। ਜਿਸ ਦੀ ਪੁਸ਼ਟੀ ਖੁਦ ਹਸਪਤਾਲ ਨੇ ਟਵੀਟ ਕਰਕੇ ਦਿੱਤੀ ਸੀ।
photo
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।