
ਸੂਡਾਨ ਵਿਚ ਕਾਬਇਲੀ ਸੰਘਰਸ਼ ਵਿਚ ਤਿੰਨ ਲੋਕਾਂ ਦੀ ਮੌਤ ਹੋ ਗਈ ਅਤੇ ਘੱਟੋਂ-ਘੱਟ 79 ਲੋਕ ਜ਼ਖ਼ਮੀ ਹੋ ਗਏ
ਕਾਹਿਰਾ, 11 ਮਈ: ਸੂਡਾਨ ਵਿਚ ਕਾਬਇਲੀ ਸੰਘਰਸ਼ ਵਿਚ ਤਿੰਨ ਲੋਕਾਂ ਦੀ ਮੌਤ ਹੋ ਗਈ ਅਤੇ ਘੱਟੋਂ-ਘੱਟ 79 ਲੋਕ ਜ਼ਖ਼ਮੀ ਹੋ ਗਏ। ਕਸਾਲਲਾ ਸੂਬੇ ਦੇ ਗਵਰਨਰ ਮੇਜਰ ਜਨਰਲ ਮਹਿਸੂਦ ਬਾਬਾਕੇਰ ਨੇ ਦਸਿਆ ਕਿ ਕਸਾਲਲਾ ਸ਼ਹਿਰ ਵਿਚ ਪਹਿਲੀ ਬਾਰ ਵੀਰਵਾਰ ਨੂੰ ਬਾਨੀ ਆਮਰ ਕਬੀਲੇ ਅਤੇ ਨੂਬਾ ਕਬੀਲੇ ਵਿਚ ਝਗੜਾ ਹੋਇਆ। ਉਨ੍ਹਾਂ ਦਸਿਆ ਕਿ ਸਨਿਚਰਵਾਰ ਝਗੜੇ ਫਿਰ ਸ਼ੁਰੂ ਹੋਏ ਅਤੇ ਸ਼ਹਿਰ ਵਿਚ ਸੁਰੱਖਿਆ ਬਲਾ ਨੂੰ ਤੈਨਾਤ ਕੀਤਾ ਜਾਂਦਾ ਇਸ ਤੋਂ ਪਹਿਲਾ ਕਈ ਮਕਾਨਾਂ ਵਿਚ ਅੱਗ ਲਗਾ ਦਿਤੀ ਗਈ।
File photo
ਇਸ ਮਾਮਲੇ ਵਿਚ ਦੋਨੇਂ ਕਬੀਲੇ ਦੇ ਕਰੀਬ 59 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਉਨ੍ਹਾਂ ਦਸਿਆ ਕਿ ਐਤਾਰ ਨੂੰ ਉਨ੍ਹਾਂ ਝਗੜਿਆਂ ਵਿਚ ਤਿੰਨ ਲੋਕ ਮਾਰੇ ਗਏ ਅਤੇ ਤਿੰਨੇ ਵਿਅਕਤੀ ਬਾਨੀ ਆਮਰ ਕਬੀਲੇ ਦੇ ਸੀ। ਸੂਡਾਨ ਵਿਚ ਕਬਾਇਲੀ ਝਗੜੇ ਵਿਚ ਕੁੱਝ ਇਲਾਕਿਆਂ ਵਿਚ ਬਹੁਤ ਪੁਰਾਣੇ ਵਿਰੋਧ ਨੂੰ ਸਮਾਪਤ ਕਰਨ ਲਈ ਸਰਕਾਰੀ ਕੋਸ਼ਿਸਾਂ ਨੂੰ ਕੜੀ ਚੁਣੌਤੀ ਦੇ ਰਹੀ ਹੈ। ਤਾਲਾਬੰਦੀ ਦੌਰਾਨ ਵਾਇਰਲ ਹੋਏ ਕੁੱਝ ਵਿਚ ਵੱਡੀ ਗਿਣਤੀ ਵਿਚ ਲੋਕ ਆਪਸ ਵਿਚ ਲੜਦੇ ਦਿਖਾਈ ਦਿੰਦੇ ਹੈ ਅਤੇ ਸਾਥ ਹੀ ਮਕਾਨ ਵੀ ਜਲਦੇ ਹੋਏ ਦਿਖ ਰਹੇ ਹੈ। (ਪੀਟੀਆਈ)