
ਸੋਸ਼ਲ ਨੈਟਵਰਕਿੰਗ ਸਾਈਟ ਫ਼ੇਸਬੁਕ ਦੇ ਸੈਨ ਫ੍ਰਾਂਸਿਸਕੋ ਸਥਿਤ ਦਫ਼ਤਰ ਵਿਚ ਉਸ ਸਮੇਂ ਹੜਕੰਪ ਮੱਚ ਗਿਆ ਜਦੋਂ ਦਫ਼ਤਰ ਵਿਚ ਬੰਬ ਦੀ ਸੂਚਨਾ ਮਿਲੀ। ਸੂਚਨਾ ...
ਸੈਨ ਫ੍ਰਾਂਸਿਸਕੋ : (ਭਾਸ਼ਾ) ਸੋਸ਼ਲ ਨੈਟਵਰਕਿੰਗ ਸਾਈਟ ਫ਼ੇਸਬੁਕ ਦੇ ਸੈਨ ਫ੍ਰਾਂਸਿਸਕੋ ਸਥਿਤ ਦਫ਼ਤਰ ਵਿਚ ਉਸ ਸਮੇਂ ਹੜਕੰਪ ਮੱਚ ਗਿਆ ਜਦੋਂ ਦਫ਼ਤਰ ਵਿਚ ਬੰਬ ਦੀ ਸੂਚਨਾ ਮਿਲੀ। ਸੂਚਨਾ ਤੋਂ ਬਾਅਦ ਤੁਰਤ ਖਾਲੀ ਕਰਵਾਇਆ ਗਿਆ।
Facebook campus evacuated over bomb threat
ਜਾਣਕਾਰੀ ਮੁਤਾਬਕ ਸੈਨ ਫ੍ਰਾਂਸਿਸਕੋ ਵਿਚ ਮੰਗਲਵਾਰ ਸ਼ਾਮ ਪੰਜ ਵਜੇ ਫ਼ੇਸਬੁਕ ਦਫ਼ਤਰ ਵਿਚ ਬੰਬ ਹੋਣ ਦੀ ਧਮਕੀ ਮਿਲੀ ਜਿਸ ਤੋਂ ਬਾਅਦ ਤੁਰਤ ਪੁਲਿਸ ਮੌਕੇ ਉਤੇ ਪਹੁੰਚੀ ਅਤੇ ਪੂਰੀ ਇਮਾਰਤ ਖਾਲੀ ਕਰਵਾਈ ਗਈ। ਵਿਸਫੋਟਕ - ਰੋਧੀ ਇਕਾਈਆਂ ਅਤੇ ਸਨਿਫ਼ਰ ਕੁੱਤਿਆਂ ਨਾਲ ਕਰਵਾਈ ਗਈ ਮੰਗਲਵਾਰ ਨੂੰ ਇਮਾਰਤ ਦੀ ਜਾਂਚ ਤੋਂ ਬਾਅਦ ਮੇਂਲੋ ਪਾਰਕ ਪੁਲਿਸ ਨੇ ਕਿਹਾ ਕਿ ਉਨ੍ਹਾਂ ਨੂੰ ਕੋਈ ਸ਼ੱਕੀ ਚੀਜ਼ ਨਹੀਂ ਮਿਲੀ ਹੈ।
Building on Facebook campus evacuated
ਬੰਬ ਦੀ ਧਮਕੀ ਤੋਂ ਬਾਅਦ ਫ਼ੇਸਬੁਕ ਦੇ ਦਫ਼ਤਰ ਤੋਂ ਇਲਾਵਾ ਆਸ-ਪਾਸ ਦੀਆਂ ਇਮਾਰਤਾਂ ਨੂੰ ਵੀ ਖਾਲੀ ਕਰਵਾ ਦਿਤਾ ਗਿਆ। ਹਾਲਾਂਕਿ, ਜਾਂਚ ਤੋਂ ਬਾਅਦ ਜਦੋਂ ਕੁੱਝ ਨਹੀਂ ਮਿਲਿਆ ਤਾਂ ਲੋਕਾਂ ਨੇ ਰਾਹਤ ਦਾ ਸਾਹ ਲਿਆ। ਮੇਂਲੋ ਪਾਰਕ ਦੇ ਅਧਿਕਾਰੀਆਂ ਨੂੰ ਨਿਊਯਾਰਕ ਪੁਲਿਸ ਵਿਭਾਗ ਵਲੋਂ ਬੰਬ ਦੇ ਖਤਰੇ ਬਾਰੇ ਸੁਚੇਤ ਕੀਤਾ ਗਿਆ ਸੀ।