Gurpatwant pannun News: ਵਿੰਸਟਨ ਪੀਟਰਜ਼ ਦੇ ਬਿਆਨ ਮਗਰੋਂ ਪੰਨੂ ਨੇ ਦਿਤੀ ਨਿਊਜ਼ੀਲੈਂਡ ’ਚ ਭਾਰਤੀ ਡਿਪਲੋਮੈਟਾਂ ’ਤੇ ਹਮਲੇ ਦੀ ਧਮਕੀ
Published : Mar 13, 2024, 3:35 pm IST
Updated : Mar 13, 2024, 3:35 pm IST
SHARE ARTICLE
Gurpatwant pannun
Gurpatwant pannun

ਪਹਿਲੀ ਵਾਰ ‘ਫਾਈਵ-ਆਈਜ਼’ ਜਾਸੂਸੀ ਭਾਈਵਾਲਾਂ ਦੇ ਕਿਸੇ ਮੈਂਬਰ ਨੇ ਓਟਾਵਾ ਦੇ ਦਾਅਵਿਆਂ ਦਾ ਖੁੱਲ੍ਹ ਕੇ ਵਿਰੋਧ ਕੀਤਾ

Gurpatwant pannun News:ਕੈਨੇਡਾ ’ਚ ਵੱਖਵਾਦੀ ਹਰਦੀਪ ਸਿੰਘ ਨਿੱਝਰ ਦੇ ਕਤਲ ਨਾਲ ਭਾਰਤ ਨੂੰ ਜੋੜਨ ਦੇ ਦਾਅਵਿਆਂ ਨੂੰ ਚੁਨੌਤੀ ਦੇਣ ਵਾਲੇ ਨਿਊਜ਼ੀਲੈਂਡ ਦੇ ਉਪ ਪ੍ਰਧਾਨ ਮੰਤਰੀ ਵਿੰਸਟਨ ਪੀਟਰਜ਼ ਨੂੰ ਵੱਖਵਾਦੀ ਆਗੂ ਗੁਰਪਤਵੰਤ ਸਿੰਘ ਪੰਨੂ ਨੇ ਧਮਕੀ ਦਿਤੀ ਹੈ। ਖਾਲਿਸਤਾਨ ਹਮਾਇਤੀ ਗਤੀਵਿਧੀਆਂ ਲਈ ਸੁਰਖੀਆਂ ’ਚ ਰਹਿਣ ਵਾਲੇ ਪੰਨੂ ਨੇ ਅਪਣੇ ਤਾਜ਼ਾ ਧਮਕੀ ਵਰਗੇ ਬਿਆਨ ’ਚ ਪੀਟਰਜ਼ ਵਲੋਂ ਭਾਰਤ ਨੂੰ ਕਥਿਤ ਸਮਰਥਨ ਦਿਤੇ ਜਾਣ ’ਤੇ ਅਸੰਤੁਸ਼ਟੀ ਜ਼ਾਹਰ ਕੀਤੀ ਸੀ। ਪੰਨੂ ਨੇ ਹੁਣ ਨਿਊਜ਼ੀਲੈਂਡ ’ਚ ਭਾਰਤੀ ਡਿਪਲੋਮੈਟਾਂ ’ਤੇ ਹਮਲਾ ਕਰਨ ਦੀ ਧਮਕੀ ਦਿਤੀ ਹੈ।

ਅਪਣੀ ਭਾਰਤ ਯਾਤਰਾ ਦੌਰਾਨ ਪੀਟਰਜ਼ ਨੇ ਇਕ ਅੰਗਰੇਜ਼ੀ ਅਖ਼ਬਾਰ ਨੂੰ ਦਿਤੇ ਇੰਟਰਵਿਊ ਵਿਚ ਭਾਰਤੀ ਏਜੰਟਾਂ ਦੀ ਕਥਿਤ ਸ਼ਮੂਲੀਅਤ ਦੀ ਪੁਸ਼ਟੀ ਕਰਨ ਵਾਲੇ ਠੋਸ ਸਬੂਤਾਂ ਜਾਂ ਨਤੀਜਿਆਂ ਦੀ ਅਣਹੋਂਦ ਨੂੰ ਰੇਖਾਂਕਿਤ ਕੀਤਾ। ਪੀਟਰਜ਼ ਨੇ ਕੈਨੇਡਾ ਵਲੋਂ ਪੇਸ਼ ਕੀਤੇ ਗਏ ਸਬੂਤਾਂ ’ਤੇ ਵੀ ਖੁੱਲ੍ਹ ਕੇ ਸਵਾਲ ਚੁੱਕੇ। ਉਨ੍ਹਾਂ ਕਿਹਾ ਸੀ, ‘‘ਇਕ ਸਿਖਲਾਈ ਪ੍ਰਾਪਤ ਵਕੀਲ ਹੋਣ ਦੇ ਨਾਤੇ, ਮੈਂ ਵੇਖਦਾ ਹਾਂ ਕਿ ਕੇਸ ਕਿੱਥੇ ਬਣਦਾ ਹੈ? ਸਬੂਤ ਕਿੱਥੇ ਹਨ? ਇਸ ਸਮੇਂ, ਕੋਈ ਸਬੂਤ ਨਹੀਂ ਦਿਸਦਾ।’’

ਉਨ੍ਹਾਂ ਦਾ ਇਹ ਰੁਖ ਪਿਛਲੇ ਸਾਲ ਸਤੰਬਰ ’ਚ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵਲੋਂ ਪੇਸ਼ ਕੀਤੇ ਗਏ ਬਿਆਨ ਤੋਂ ਵੱਖਰਾ ਹੈ, ਜਿਸ ’ਚ ਉਨ੍ਹਾਂ ਨੇ ਨਿੱਝਰ ਦੇ ਕਤਲ ਲਈ ਭਾਰਤੀ ਏਜੰਟਾਂ ’ਤੇ ਸ਼ੱਕ ਪ੍ਰਗਟਾਇਆ ਸੀ। ਇਹ ਪਹਿਲੀ ਵਾਰੀ ਹੈ ਜਦੋਂ ਅਮਰੀਕਾ, ਕੈਨੇਡਾ, ਬਰਤਾਨੀਆਂ ਅਤੇ ਆਸਟ੍ਰੇਲੀਆ, ਨਿਊਜ਼ੀਲੈਂਡ ਦੀ ਸ਼ਮੂਲੀਅਤ ਵਾਲੇ ‘ਫਾਈਵ-ਆਈਜ਼’ ਜਾਸੂਸੀ ਭਾਈਵਾਲਾਂ ਦੇ ਕਿਸੇ ਮੈਂਬਰ ਨੇ ਓਟਾਵਾ ਦੇ ਦਾਅਵਿਆਂ ਦਾ ਖੁੱਲ੍ਹ ਕੇ ਵਿਰੋਧ ਕੀਤਾ ਹੈ।

18 ਜੂਨ ਨੂੰ ਬ੍ਰਿਟਿਸ਼ ਕੋਲੰਬੀਆ ਦੇ ਸਰੀ ਵਿਚ ਨਿੱਜਰ ਦੇ ਕਤਲ ਤੋਂ ਬਾਅਦ ਨਵੀਂ ਦਿੱਲੀ ਅਤੇ ਓਟਾਵਾ ਵਿਚਾਲੇ ਸਿਆਸੀ ਉਥਲ-ਪੁਥਲ ਸ਼ੁਰੂ ਹੋ ਗਈ ਸੀ। ਇਸ ਦੋਸ਼ ਨੇ ਭਾਰਤ ਅਤੇ ਕੈਨੇਡਾ ਵਿਚਾਲੇ ਤਣਾਅ ਵਧਾ ਦਿਤਾ ਸੀ, ਜਿਸ ਵਿਚ ਜਨਵਰੀ ਵਿਚ ਕੈਨੇਡਾ ਦੇ ਕੌਮੀ ਸੁਰੱਖਿਆ ਸਲਾਹਕਾਰ ਦੀ ਟਿਪਣੀ ਤੋਂ ਬਾਅਦ ਥੋੜ੍ਹਾ ਸੁਧਾਰ ਹੋਇਆ ਸੀ।

(For more Punjabi news apart from Gurpatwant Pannun issues threat against Indian High Commissioner, stay tuned to Rozana Spokesman)

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement