
1951 ਤੋਂ ਬ੍ਰਿਟੇਨ ਵਿਚ ਮਨਾਇਆ ਜਾ ਰਿਹਾ ਹੈ ਸਮਾਰੋਹ
ਬ੍ਰਿਟੇਨ: ਐਤਵਾਰ ਨੂੰ ਸੈਂਕੜੇ ਲੋਕਾਂ ਨੂੰ ਇਕ ਅਜਿਹੀ ਥਾਂ 'ਤੇ ਦੇਖਿਆ ਗਿਆ ਜਿੱਥੇ ਕਿ ਪਹਿਲੇ ਵਿਸ਼ਵ ਯੁੱਧ ਵਿਚ ਸ਼ਹੀਦ ਹੋਏ 53 ਹਿੰਦੂ ਅਤੇ ਸਿੱਖ ਫ਼ੌਜਾਂ ਦਾ ਸਸਕਾਰ ਕੀਤਾ ਗਿਆ ਸੀ। ਇਹ ਜਗ੍ਹਾ ਦੇਖਣ ਨੂੰ ਬਹੁਤ ਹੀ ਸੁੰਦਰ ਹੈ। ਇੱਥੇ ਹਰ ਪਾਸੇ ਹਰਿਆਲੀ ਹੀ ਹਰਿਆਲੀ ਦਿਖਾਈ ਦਿੰਦੀ ਹੈ। ਬ੍ਰਿਟੇਨ ਵਿਚ ਇਕ ਸਮਾਰੋਹ ਮਨਾਇਆ ਜਾਂਦਾ ਹੈ। ਇਹ ਸਮਾਰੋਹ 1951 ਤੋਂ ਹਰ ਸਾਲ ਜੂਨ ਮਹੀਨੇ ਵਿਚ ਮਨਾਇਆ ਜਾਂਦਾ ਹੈ।
Photo
ਇਸ ਸਮਾਰੋਹ ਵਿਚ ਪਹਿਲੇ ਵਿਸ਼ਵ ਯੁੱਧ ਵਿਚ ਸ਼ਹੀਦ ਹੋਏ ਜਵਾਨਾਂ ਨੂੰ ਸ਼ਰਧਾਂਜਲੀ ਦਿੱਤੀ ਜਾਂਦੀ ਹੈ। ਦੂਜੇ ਵਿਸ਼ਵ ਯੁੱਧ ਵਿਚ ਬ੍ਰਿਟਿਸ਼ ਆਰਮੀ, ਨੇਵੀ ਅਤੇ ਰੋਇਲ ਏਅਰ ਫੋਰਸ (RAF) ਦੇ ਅਧਿਕਾਰੀ ਸ਼ਾਮਲ ਸਨ। ਸਿੱਖਾਂ ਅਤੇ ਬ੍ਰਿਟਿਸ਼ਾਂ ਦੇ ਸਸਕਾਰ ਕਰਨ ਦੇ ਤਰੀਕੇ ਵੱਖਰੇ ਵੱਖਰੇ ਹੁੰਦੇ ਹਨ। ਇਸ ਦੌਰਾਨ ਇਹ ਫ਼ੈਸਲਾ ਲਿਆ ਗਿਆ ਕਿ ਸਿੱਖ ਅਪਣੇ ਰੀਤੀ ਰਿਵਾਜ ਅਨੁਸਾਰ ਸਸਕਾਰ ਦੀ ਪ੍ਰਕਿਰਿਆ ਕਰਨਗੇ ਅਤੇ ਜੋ ਬ੍ਰਿਟਿਸ਼ ਹਨ ਉਹਨਾਂ ਦੇ ਸ਼ਹੀਦਾਂ ਨੂੰ ਦਫ਼ਨਾਇਆ ਜਾਵੇਗਾ।
Photo
ਇਸ ਲਈ ਜੋ ਸਿੱਖ ਇਸ ਯੁੱਧ ਵਿਚ ਸ਼ਹੀਦ ਹੋਏ ਸਨ ਉਹਨਾਂ ਦੇ ਸ਼ਰੀਰ ਦਾ ਸਸਕਾਰ ਕਰ ਦਿੱਤਾ ਗਿਆ। ਉਹਨਾਂ ਨੂੰ ਸਸਕਾਰ ਕਰਨ ਲਈ ਸ਼ਹਿਰ ਤੋਂ ਬਹੁਤ ਦੂਰ ਸਥਾਨ 'ਤੇ ਲਿਜਾਇਆ ਗਿਆ ਤਾਂ ਜੋ ਉੱਥੇ ਦੇ ਵਸਨੀਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਵੇ। ਇਸ ਪ੍ਰਕਾਰ ਦੋਵਾਂ ਧਰਮਾਂ ਦੇ ਹਿੱਤਾਂ ਨੂੰ ਧਿਆਨ ਵਿਚ ਰੱਖ ਕੇ ਇਹ ਪ੍ਰਕਿਰਿਆ ਕੀਤੀ ਗਈ।
ਹਿੰਦੂ ਅਤੇ ਸਿੱਖ ਫ਼ੌਜ ਦੇ ਕਈ ਜਵਾਨਾਂ ਦਾ ਇਲਾਜ ਹਸਪਤਾਲ ਵਿਚ ਕੀਤਾ ਗਿਆ ਸੀ ਪਰ ਉਹਨਾਂ ਵਿਚੋਂ 3 ਦੀ ਮੌਤ ਹੋ ਗਈ ਸੀ। ਬਾਅਦ ਵਿਚ ਇਹਨਾਂ ਦੇ ਨਾਮ ਇਸ ਸਥਾਨ 'ਤੇ ਪੱਥਰਾਂ 'ਤੇ ਉਕਰਵਾਏ ਗਏ ਸਨ। ਇਸ ਦਾ ਖੁਲਾਸਾ 1921 ਵਿਚ ਕੀਤਾ ਗਿਆ ਸੀ ਕਿ ਇਲਾਜ ਤੋਂ ਬਾਅਦ ਸਿੱਖ ਅਤੇ ਬ੍ਰਿਟੇਨ ਦੇ ਤਿੰਨ ਜਵਾਨਾਂ ਦੀ ਮੌਤ ਹੋ ਗਈ ਹੈ। ਚਰਨਜੀਤ ਸਿੰਘ ਜੋ ਕਿ ਯੂਕੇ ਦਾ ਇੰਡੀਅਨ ਡਿਪਟੀ ਹਾਈ ਕਮਿਸ਼ਨਰ ਹੈ, ਨੇ ਦਸਿਆ ਕਿ ਇਹ ਯੁੱਧ ਯੂਰਪ, ਮੱਧ ਪੂਰਬ, ਅਫ਼ਰੀਕਾ ਅਤੇ ਏਸ਼ੀਆ ਵਿਚ ਹੋਇਆ ਸੀ।
World War 1
ਇਸ ਵਿਚ ਭਾਰਤੀ ਫ਼ੌਜਾਂ ਨੇ ਚੁਣੌਤੀਆਂ ਦਾ ਡਟ ਕੇ ਸਾਹਮਣਾ ਕੀਤਾ ਸੀ। ਉਹਨਾਂ ਨੂੰ ਇਹ ਵੀ ਪਤਾ ਨਹੀਂ ਸੀ ਕਿ ਇਹ ਯੁੱਧ ਕਿਉਂ ਹੋ ਰਿਹਾ ਹੈ। ਉਹ ਬਸ ਅਪਣੀ ਡਿਊਟੀ ਨਿਭਾ ਰਹੇ ਸਨ। ਇਸ ਯੁੱਧ ਦੌਰਾਨ 74,000 ਤੋਂ ਵੱਧ ਭਾਰਤੀ ਫ਼ੌਜਾਂ ਨੇ ਆਪਣੀ ਜਾਨ ਗੁਆ ਦਿੱਤੀ ਅਤੇ 13000 ਤੋਂ ਵੱਧ ਨੂੰ ਮੈਡਲ ਮਿਲੇ। ਭਾਰਤੀ ਫ਼ੌਜਾਂ ਦੇ ਜੈਮਲ ਜੋਹਲ ਜੋ ਕਿ ਮੈਡਨਹੈਡ ਵਿਚ ਰਹਿੰਦਾ ਸੀ, ਦੇ ਪੋਤੇ ਨੇ ਛਤਰੀ ਵਿਚ ਹੋ ਰਹੇ ਸਮਾਰੋਹ ਵਿਚ ਆਇਨ ਹੈਂਡਰਸਨ ਨਾਲ ਭਾਗ ਲਿਆ।
ਉਹ ਦੋਵੇਂ ਦੋਸਤ ਹਨ। ਜਲੰਧਰ ਦੇ ਜੋਹਲ ਦੇ ਦਾਦਾ ਮਨਤਾ ਸਿੰਘ 15ਵੀਂ ਲੁਧਿਆਣਾ ਦੇ ਸਿੱਖਾਂ ਦੀ ਸੇਵਾ ਕਰ ਰਹੇ ਸਨ ਅਤੇ ਹੈਂਡਰਸਨ ਦੇ ਦਾਦਾ ਕੈਪਟਨ ਜਾਰਜ ਹੈਂਡਰਸਨ ਵੀ ਇਸੇ ਹੀ ਰੈਜ਼ੀਮੈਂਟ ਵਿਚ ਸਨ। ਹੈਂਡਰਸਨ 1915 ਵਿਚ ਫਰਾਂਸ ਵਿਚ ਨਿਊਵ ਚੈਪਲ ਦੀ ਲੜਾਈ ਵਿਚ ਜ਼ਖ਼ਮੀ ਹੋ ਗਿਆ ਸੀ। ਪਹਿਲੇ ਵਿਸ਼ਵ ਯੁੱਧ ਵਿਚ ਜੋਹਲ ਦੇ ਦਾਦਾ ਮਨਤਾ ਸਿੰਘ ਦੀਆਂ ਦੋਵਾਂ ਲੱਤਾਂ 'ਤੇ ਗੋਲੀ ਲੱਗ ਗਈ। ਜਾਰਜ ਹੈਡਰਸਨ ਨੇ ਜੋਹਲ ਦੇ ਦਾਦੇ ਨੂੰ ਇਕ ਚੇਅਰ 'ਤੇ ਪਾ ਕੇ ਉਸ ਨੂੰ ਸੁਰੱਖਿਅਤ ਜਗ੍ਹਾ 'ਤੇ ਪਹੁੰਚਾਇਆ।
World War 1
ਉਹਨਾਂ ਨੂੰ ਕਿਚਨਰ ਇੰਡੀਅਨ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ। ਉੱਥੇ ਉਹਨਾਂ ਦੀ ਕੁੱਝ ਹਫ਼ਤਿਆਂ ਬਾਅਦ ਮੌਤ ਹੋ ਗਈ। ਜੋਹਲ ਦਾ ਕਹਿਣਾ ਹੈ ਕਿ ਉਹਨਾਂ ਦਾ ਉੱਥੇ ਇਲਾਜ ਠੀਕ ਢੰਗ ਨਾਲ ਨਹੀਂ ਕੀਤਾ ਗਿਆ। ਡਾਕਟਰ ਉਹਨਾਂ ਦੀਆਂ ਲੱਤਾਂ ਕੱਟਣਾ ਚਾਹੁੰਦੇ ਸਨ ਪਰ ਮਨਤਾ ਸਿੰਘ ਨੇ ਅਜਿਹਾ ਕਰਨ ਤੋਂ ਮਨਾ ਕਰ ਦਿੱਤਾ। ਉਹ ਨਹੀਂ ਚਾਹੁੰਦੇ ਸਨ ਕਿ ਉਹ ਬਿਨਾਂ ਲੱਤਾਂ ਤੋਂ ਭਾਰਤ ਵਾਪਸ ਜਾਣ।
Photo
ਇਸ ਦੌਰਾਨ ਉਹਨਾਂ ਨੂੰ Gengrene ਨਾਂ ਦੀ ਬਿਮਾਰੀ ਲੱਗ ਗਈ। ਇਸ ਨਾਲ ਉਹਨਾਂ ਦੀ ਮੌਤ ਹੋ ਗਈ। ਆਈਨ ਹੈਂਡਰਸਨ ਨੇ ਦਸਿਆ ਕਿ ਉਸ ਦੇ ਦਾਦਾ ਦੂਜੇ ਵਿਸ਼ਵ ਯੁੱਧ ਤਕ ਜ਼ਿੰਦਾ ਰਹੇ ਸਨ। ਪਰ ਉਹ ਜਦੋਂ ਬੁਰਮਾ ਤੋਂ ਵਾਪਸ ਆ ਰਹੇ ਸਨ ਤਾਂ ਟਾਇਫਸ ਬਿਮਾਰੀ ਕਾਰਨ ਉਹਨਾਂ ਦੀ ਮੌਤ ਹੋ ਗਈ। ਆਇਨ ਦੇ ਪਿਤਾ ਰਿਬੋਰਟ ਨੇ ਦਸਿਆ ਕਿ ਉਹ ਅਤੇ ਉਹਨਾਂ ਦੇ ਚਾਚਾ ਰੈਜ਼ੀਮੈਂਟ ਵਿਚ ਹੀ ਸੇਵਾ ਨਿਭਾ ਰਹੇ ਹਨ।
ਉਹਨਾਂ ਨੇ ਵੀ ਦੂਜੇ ਵਿਸ਼ਵ ਯੁੱਧ ਵਿਚ ਹਿੱਸਾ ਲਿਆ ਸੀ। ਜੋਹਲ ਅਤੇ ਹੈਂਡਰਸਨ ਦਾ ਪਰਵਾਰ ਨੇ ਤਿੰਨ ਸਾਲ ਤੋਂ ਇਸ ਵਿਚ ਸੇਵਾ ਕੀਤੀ ਸੀ। ਉਹਨਾਂ ਦੇ ਪਰਵਾਰ ਦੀ ਦੋਸਤੀ ਨੂੰ 100 ਸਾਲ ਤੋਂ ਵੀ ਉੱਪਰ ਹੋ ਗਏ ਹਨ। ਜੇਕਰ ਇੰਡੀਅਨ ਫ਼ੌਜ ਇਸ ਯੁੱਧ ਵਿਚ ਸ਼ਾਮਲ ਨਾ ਹੁੰਦੀ ਤਾਂ ਬ੍ਰਿਟਿਸ਼ ਨੇ ਇਹ ਜੰਗ ਹਾਰ ਜਾਣੀ ਸੀ। ਅਜਿਹਾ ਇਤਿਹਾਸ ਲੋਕਾਂ ਨੂੰ ਆਪਸ ਵਿਚ ਮਿਲ ਕੇ ਰਹਿਣ ਲਈ ਜਾਗਰੂਕ ਕਰਦਾ ਹੈ।