ਵਿਦੇਸ਼ੀ ਯਾਤਰੀਆਂ ਲਈ ਆਪਣੇ ਬਾਰਡਰ ਖੋਲ੍ਹੇਗਾ ਅਮਰੀਕਾ, ਪਰ ਪੂਰੀਆਂ ਕਰਨੀਆਂ ਪੈਣਗੀਆਂ ਇਹ ਸ਼ਰਤ
Published : Oct 13, 2021, 11:43 am IST
Updated : Oct 13, 2021, 11:47 am IST
SHARE ARTICLE
America to reopen land borders
America to reopen land borders

ਕੋਰੋਨਾ ਮਹਾਮਾਰੀ (Covid-19) ਕਾਰਨ ਸੀਲ ਕੀਤੀਆਂ ਗਈਆਂ ਸੀਮਾਵਾਂ ਨੂੰ ਅਮਰੀਕਾ ਅਗਲੇ ਮਹੀਨੇ ਖੋਲ੍ਹਣ ਦੀ ਤਿਆਰੀ ਵਿੱਚ ਹੈ।

ਨਵੰਬਰ ਤੋਂ ਵਿਦੇਸ਼ੀ ਯਾਤਰੀਆਂ ਲਈ ਆਪਣੇ ਦਰਵਾਜ਼ੇ ਖੋਲ ਦੇਵੇਗਾ ਅਮਰੀਕਾ 


ਵਾਸ਼ਿੰਗਟਨ : ਕੋਰੋਨਾ ਮਹਾਮਾਰੀ (Covid-19) ਕਾਰਨ ਸੀਲ ਕੀਤੀਆਂ ਗਈਆਂ ਸੀਮਾਵਾਂ ਨੂੰ ਅਮਰੀਕਾ ਅਗਲੇ ਮਹੀਨੇ ਖੋਲ੍ਹਣ ਦੀ ਤਿਆਰੀ ਵਿੱਚ ਹੈ। ਇਕ ਸਮਾਚਾਰ ਏਜੰਸੀ ਦੇ ਮੁਤਾਬਕ, ਅਮਰੀਕਾ ਗੈਰ-ਜ਼ਰੂਰੀ ਯਾਤਰਾ ਲਈ ਆਪਣੇ ਬਾਰਡਰ ਅਗਲੇ ਮਹੀਨੇ ਖੋਲ੍ਹਣ ਜਾ ਰਿਹਾ ਹੈ। 
ਦੱਸਣਯੋਗ ਹੈ ਕਿ ਕੋਰੋਨਾ ਮਹਾਮਾਰੀ  (Covid-19) ਦੇ ਵੱਧਦੇ ਕੇਸਾਂ ਦੇ ਮੱਦੇਨਜ਼ਰ 19 ਮਹੀਨੇ ਪਹਿਲਾਂ ਇਨ੍ਹਾਂ ਨੂੰ ਬੰਦ ਕਰ ਦਿੱਤਾ ਗਿਆ ਸੀ। ਜਾਣਕਾਰੀ ਅਨੁਸਾਰ ਹੁਣ ਦੂਜੇ ਦੇਸ਼ਾਂ  ਦੇ ਲੋਕ ਇੱਥੇ ਆ ਸਕਣਗੇ ਪਰ ਦਾਖਲਾ ਸਿਰਫ ਉਨ੍ਹਾਂ ਲੋਕਾਂ ਨੂੰ ਹੀ ਦਿੱਤਾ ਜਾਵੇਗਾ ਜਿਨ੍ਹਾਂ ਨੇ ਕੋਰੋਨਾ ਵੈਕਸੀਨ ਲਗਵਾਈ ਹੋਵੇਗੀ। 

AMERICAAMERICA

ਹੋਰ ਪੜ੍ਹੋ: ਗੁਜਰਾਤ ਦੀ ਤਰ੍ਹਾਂ ਭਾਜਪਾ ਸਰਕਾਰ ਵਲੋਂ ਹੁਣ ਮੇਘਾਲਿਆ ’ਚੋਂ ਸਿੱਖਾਂ ਨੂੰ ਉਜਾੜਨ ਦੀ ਤਿਆਰੀ

ਸੀਨੀਅਰ ਅਧਿਕਾਰੀਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕੇ ਜਿਨ੍ਹਾਂ ਲੋਕਾਂ ਨੇ ਵੈਕਸੀਨੇਸ਼ਨ ਨਹੀਂ ਕਰਵਾਈ ਉਹ ਸਿਰਫ ਐਮਰਜੈਂਸੀ ਸਮੇਂ ਹੀ ਦੇਸ਼ ਵਿਚ ਦਾਖਲ ਹੋ ਸਕਦੇ ਹਨ। ਜ਼ਮੀਨੀ ਸਰਹੱਦਾਂ (land boarders) ਨੂੰ ਖੋਲ੍ਹਣ ਲਈ ਇੱਕ ਪਲੈਨ ਤਿਆਰ ਕੀਤਾ ਗਿਆ ਹੈ ਜਿਸ ਨੂੰ ਦੋ ਭਾਗਾਂ ਵਿਚ ਵੰਡਿਆ ਗਿਆ ਹੈ ਹਾਲਾਂਕਿ ਬਾਰਡਰ ਖੋਲ੍ਹਣ ਲਈ ਅਜੇ ਕੋਈ ਸਮਾਂ ਨਿਰਧਾਰਤ ਨਹੀਂ ਕੀਤਾ ਗਿਆ ਪਰ ਅਧਿਕਾਰੀਆਂ ਨੇ ਦੱਸਿਆ ਕੇ ਇਸ ਦਾ ਪਹਿਲਾ ਫੇਜ਼ ਅਗਲੇ ਮਹੀਨੇ ਦੀ ਸ਼ੁਰੂਆਤ ਵਿਚ ਜਦਕਿ ਦੂਜਾ ਫੇਜ਼ ਜਨਵਰੀ ਵਿਚ ਸ਼ੁਰੂ ਹੋਵੇਗਾ। ਉਨ੍ਹਾਂ ਕਿਹਾ ਕੇ ਇਸ ਤਰਾਂ ਟਰੱਕ ਅਤੇ ਹੋਰ ਵਾਹਨ ਚਾਲਕਾਂ ਨੂੰ ਵੈਕਸੀਨ ਲਗਵਾਉਣ ਦਾ ਸਮਾਂ ਮਿਲ ਸਕੇਗਾ। 

CoronavirusCoronavirus

ਹੋਰ ਪੜ੍ਹੋ: ਸੰਪਾਦਕੀ: ਚੀਨ ‘ਸੁਪਰ ਪਾਵਰ’ ਬਣਨ ਦੇ ਚੱਕਰ ਵਿਚ ਭਾਰਤ ਨਾਲ ਪੰਗਾ ਲੈਣ ਲਈ ਅੜ ਬੈਠਾ!

ਉਨ੍ਹਾਂ ਦੱਸਿਆ ਕੇ ਜਨਵਰੀ ਵਿਚ ਪੂਰੀ ਤਰਾਂ ਵੈਕਸੀਨੇਸ਼ਨ ਨੂੰ ਯਕੀਨੀ ਬਣਾਇਆ ਜਾਵੇਗਾ। ਇਥੇ ਦੱਸ ਦਈਏ ਕਿ ਇਸ ਸਮੇਂ ਕਿਸੇ ਤਰਾਂ ਦਾ ਵੀ ਟੈਸਟ ਨਹੀਂ ਹੋਵੇਗਾ ਅਤੇ ਇਹ ਨਿਯਮ ਵਿਦੇਸ਼ੀ ਅਤੇ ਸਥਾਨਕ ਲੋਕਾਂ ਦੀ ਸੁਰੱਖਿਆ ਲਈ ਬਣਾਏ ਗਏ ਹਨ। ਦੱਸ ਦਈਏ ਕਿ  ਅਜੇ ਵੀ ਅਮਰੀਕਾ ਵਿੱਚ ਕੋਰੋਨਾ ਵਾਇਰਸ (Covid-19) ਦੇ ਕਾਫ਼ੀ ਮਾਮਲੇ ਸਾਹਮਣੇ ਆ ਰਹੇ ਹਨ।  ਇਹ ਕੋਰੋਨਾ ਨਾਲ ਪ੍ਰਭਾਵਿਤ ਦੇਸ਼ਾਂ ਦੀ ਲਿਸਟ ਵਿੱਚ ਸਭ ਤੋਂ ਟਾਪ 'ਤੇ ਹੈ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement