
"ਗੋਰਿਆਂ ਨੇ ਸਿੱਖ ਇਤਿਹਾਸ ਨੂੰ ਮਿਟਾਉਣ ਦੀ ਕੀਤੀ ਕੋਸ਼ਿਸ਼"
ਕੈਨੇਡਾ: ਕੈਨੇਡਾ ਦੇ ਸਰ੍ਹੀ ਚ ਸਿੱਖ ਇਤਿਹਾਸ ਨੂੰ ਪੇਸ਼ ਕਰਦੀ ਇਕ ਪ੍ਰਦਰਸ਼ਨੀ ਲੱਗੀ ਜਿਸ ਵਿਚ ਵਿਸ਼ਵ ਯੁੱਧ ਪਹਿਲੇ ਤੋਂ ਲੈ ਕੇ ਸਿੱਖਾਂ ਬਾਰੇ ਕਾਫੀ ਜਾਣਕਾਰੀ ਵੀ ਪੇਸ਼ ਕੀਤੀ ਗਈ। ਇਸ ਪ੍ਰਦਰਸ਼ਨੀ ਵਿਚ ਸਿੱਖ ਫੌਜਾਂ ਨਾਲ ਸਬੰਧਤ ਉਨ੍ਹਾਂ ਦੀਆਂ ਪੁਸ਼ਾਕਾਂ ਉਨ੍ਹਾਂ ਦੇ ਹਥਿਆਰ ਅਤੇ ਹੋਰ ਵੀ ਇਤਿਹਾਸਿਕ ਤੇ ਅਣਮੁੱਲਾ ਸਾਮਾਨ ਸਜਾਇਆ ਗਿਆ। ਕੈਨੇਡਾ ਆਉਣ ਵਾਲੇ ਪਹਿਲੇ ਸਿੱਖ ਯੋਧਿਆਂ ਦਾ ਇਤਿਹਾਸ ਵੀ ਜਿਸ ਨੂੰ ਦੇਖਣ ਗੋਰੇ ਵੀ ਆਏ।
Exhibition of Sikh History ਦੱਸ ਦਈਏ ਕਿ ਇਹ ਵੀਡੀਓ ਇਕ ਇੰਡੀ ਜਸਵਾਲ ਨਾਮ ਦੇ ਪੇਜ ਤੇ ਪਾਈ ਗਈ ਹੈ ਅਤੇ ਇਸ ਨੌਜਵਾਨ ਵਲੋਂ ਹੀ ਵੀਡੀਓ ਨੂੰ ਬਣਾ ਕੇ ਸ਼ੇਅਰ ਕੀਤਾ ਗਿਆ ਹੈ। ਇਸ ਸਮੇਂ ਇਕ ਵੱਡੀ ਗੱਲ ਇਹ ਹੋਈ ਕਿ ਸਿੱਖ ਇਤਿਹਾਸ ਦੇ ਸਭ ਤੋਂ ਵੱਡੇ ਯੋਧੇ ਮਹਾਰਾਜਾ ਰਣਜੀਤ ਸਿੰਘ ਦੇ ਵੰਸ਼ਜ ਦਵਿੰਦਰ ਸਿੰਘ ਸੰਧਾਵਾਲੀਆ ਵੀ ਇਸ ਪ੍ਰਦਰਸ਼ਨੀ ਵਿਚ ਪਹੁੰਚੇ। ਜਿਨ੍ਹਾਂ ਨੇ ਮਹਾਰਾਜਾ ਰਣਜੀਤ ਸਿੰਘ ਬਾਰੇ ਵੀ ਕਾਫੀ ਜਾਣਕਾਰੀ ਸਾਂਝੀ ਕੀਤੀ।
Exhibition of Sikh History ਕਰਤਾਰਪੁਰ ਲਾਂਘੇ ਵਿਚ ਨਵਜੋਤ ਸਿੱਧੂ ਦੇ ਕਿਰਦਾਰ ਬਾਰੇ ਗੱਲ ਕਰਦਿਆਂ ਦਵਿੰਦਰ ਸਿੰਘ ਸੰਧਾਵਾਲੀਆ ਨੇ ਕਿਹਾ ਕਿ ਸਿੱਧੂ ਨੇ ਕਮਾਲ ਹੀ ਕਰ ਦਿੱਤੀ ਇਸ ਮੌਕੇ ਕਨੇਡਾ ਦੇ ਜੰਮੇ ਪੰਜਾਬੀਆਂ ਨੇ ਦੱਸਿਆ ਕਿ ਉਨ੍ਹਾਂ ਨੇ ਪੰਜਾਬੀਆਂ ਅਤੇ ਸਿੱਖਾਂ ਦੀ ਜੋ ਇਤਿਹਾਸਿਕ ਦੌਲਤ ਹੈ। ਉਸ ਨੂੰ ਸੰਭਾਲਣ ਤੇ ਆਪਣਾ ਸਾਰਾ ਜ਼ੋਰ ਲਗਾਇਆ ਹੈ। ਉਨ੍ਹਾਂ ਦੱਸਿਆ ਕਿ ਕੁਝ ਇਤਿਹਾਸ ਅਜਿਹਾ ਵੀ ਸੀ ਜੋ ਕਿ ਗੋਰਿਆਂ ਵਲੋਂ ਮਿਟਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਫਿਰ ਵੀ ਉਸ ਨੂੰ ਸੰਭਾਲਿਆ ਗਿਆ।
Exhibition of Sikh History ਉਨ੍ਹਾਂ ਨੇ ਦੱਸਿਆ ਕਿ ਸਿੱਖਾਂ ਦੀਆਂ ਕੁਰਬਾਨੀਆਂ ਸਦਕਾ ਹੀ ਸਾਰੀਆਂ ਇਤਿਹਾਸਿਕ ਜਿੱਤਾਂ ਹੋਈਆਂ। ਇਸ ਪ੍ਰਦਰਸ਼ਨੀ ਵਿਚ ਦੂਰੋਂ ਦੂਰੋਂ ਲੋਕ ਪਹੁੰਚੇ ਜਿਨ੍ਹਾਂ ਨੇ ਸਿੱਖ ਇਤਿਹਾਸ ਦੇ ਅਮੀਰ ਵਿਰਸੇ ਬਾਰੇ ਜਾਣਿਆ। ਕੁਝ ਕੁ ਗੱਲਾਂ ਤਾਂ ਨਾ ਅਜਿਹੀਆਂ ਵੀ ਉਨ੍ਹਾਂ ਨੂੰ ਜਾਨਣ ਨੂੰ ਮਿਲ ਗਈਆਂ ਜੋ ਸ਼ਾਇਦ ਉਨ੍ਹਾਂ ਨੇ ਇਤਿਹਾਸ ਦੀਆਂ ਕਿਤਾਬਾਂ ਵਿਚ ਨਾ ਪੜ੍ਹੀਆਂ ਹੋਣਗੀਆਂ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।