ਵੀਡੀਓ ਵਿਚ ਉਹ ਇਤਰਾਜ਼ਯੋਗ ਸਥਿਤੀ ਵਿੱਚ ਨਜ਼ਰ ਆ ਰਹੀ
Pakistani tiktoker imsha rehman viral video: ਪਾਕਿਸਤਾਨ ਦੀ ਮਸ਼ਹੂਰ ਟਿੱਕਟਾਕ ਸਟਾਰ ਇਮਸ਼ਾ ਰਹਿਮਾਨ ਨੂੰ ਆਪਣਾ ਸੋਸ਼ਲ ਮੀਡੀਆ ਅਕਾਊਂਟ ਬੰਦ ਕਰਨਾ ਪਿਆ। ਇਸ ਦਾ ਕਾਰਨ ਉਸ ਦਾ ਇੱਕ ਵੀਡੀਓ ਲੀਕ ਹੋਣਾ ਹੈ। ਇਮਸ਼ਾ ਰਹਿਮਾਨ ਦਾ ਇੱਕ ਨਿੱਜੀ ਵੀਡੀਓ ਸੋਸ਼ਲ ਮੀਡੀਆ 'ਤੇ ਲੀਕ ਹੋਇਆ ਹੈ ਜਿਸ ਵਿੱਚ ਉਹ ਕਿਸੇ ਨਾਲ ਇਤਰਾਜ਼ਯੋਗ ਸਥਿਤੀ ਵਿੱਚ ਨਜ਼ਰ ਆ ਰਹੀ ਹੈ।
ਪਾਕਿਸਤਾਨ ਦੀ ਟਿੱਕਟਾਕ ਸਟਾਰ ਕਥਿਤ ਤੌਰ 'ਤੇ ਡਾਟਾ ਚੋਰੀ ਦਾ ਸ਼ਿਕਾਰ ਹੋਈ, ਜਿਸ ਤੋਂ ਬਾਅਦ ਉਸ ਨੂੰ ਆਪਣਾ ਸੋਸ਼ਲ ਮੀਡੀਆ ਅਕਾਊਂਟ ਬੰਦ ਕਰਨਾ ਪਿਆ ਸੀ। ਕੁਝ ਸਥਾਨਕ ਰਿਪੋਰਟਾਂ ਦੇ ਅਨੁਸਾਰ, ਇਮਸਾ ਰਹਿਮਾਨ ਦੀ ਨਿੱਜੀ ਵੀਡੀਓ ਨੂੰ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ 'ਤੇ ਵਿਆਪਕ ਤੌਰ 'ਤੇ ਸਾਂਝਾ ਕੀਤਾ ਗਿਆ। ਲੋਕਾਂ ਨੇ ਇਸ ਵੀਡੀਓ ਨੂੰ ਵਟਸਐਪ, ਐਕਸ ਅਤੇ ਇੰਸਟਾਗ੍ਰਾਮ 'ਤੇ ਵੱਡੇ ਪੱਧਰ 'ਤੇ ਸ਼ੇਅਰ ਕੀਤਾ ਜਿਸ 'ਚ ਉਹ ਇਕ ਆਦਮੀ ਨਾਲ ਇਤਰਾਜ਼ਯੋਗ ਹਾਲਤ 'ਚ ਨਜ਼ਰ ਆ ਰਹੀ ਹੈ।
ਫੁਟੇਜ ਲੀਕ ਹੋਣ ਤੋਂ ਬਾਅਦ ਲੋਕਾਂ ਨੇ ਉਸ ਦੀ ਆਨਲਾਈਨ ਆਲੋਚਨਾ ਕੀਤੀ ਅਤੇ ਆਲੋਚਨਾ ਇੰਨੀ ਵਧ ਗਈ ਕਿ ਆਖਰਕਾਰ ਉਸ ਨੇ ਆਪਣੇ ਸੋਸ਼ਲ ਮੀਡੀਆ ਖਾਤੇ ਬੰਦ ਕਰਨ ਦਾ ਫੈਸਲਾ ਕਰ ਲਿਆ। ਤੁਹਾਨੂੰ ਦੱਸ ਦੇਈਏ ਕਿ ਬਹੁਤ ਘੱਟ ਸਮੇਂ ਵਿੱਚ ਇਹ ਦੂਜੀ ਵਾਰ ਹੈ ਜਦੋਂ ਪਾਕਿਸਤਾਨ ਦੇ ਕਿਸੇ ਮਸ਼ਹੂਰ ਵਿਅਕਤੀ ਦਾ ਨਿੱਜੀ ਵੀਡੀਓ ਲੀਕ ਹੋਇਆ ਹੈ। ਇਸ ਤੋਂ ਪਹਿਲਾਂ ਟਿੱਕ-ਟੌਕ ਸਟਾਰ ਮਿਨਾਹਿਲ ਮਲਿਕ ਦਾ ਪ੍ਰਾਈਵੇਟ ਵੀਡੀਓ ਵੀ ਲੀਕ ਹੋਇਆ ਸੀ।
ਕੀ ਕਿਹਾ ਰਹਿਮਾਨ ਨੇ?
ਇਮਸ਼ਾ ਰਹਿਮਾਨ ਨੇ ਪ੍ਰਾਈਵੇਟ ਵੀਡੀਓ ਦੇ ਲੀਕ ਹੋਣ ਅਤੇ ਲੋਕਾਂ ਦੀ ਔਨਲਾਈਨ ਆਲੋਚਨਾ ਦਾ ਸਾਹਮਣਾ ਕਰਨ ਤੋਂ ਬਾਅਦ ਆਪਣੇ ਇੰਸਟਾਗ੍ਰਾਮ ਅਤੇ ਟਿੱਕ-ਟੌਕ ਅਕਾਊਂਟ ਨੂੰ ਬੰਦ ਕਰ ਦਿੱਤਾ ਹੈ। ਇਸ ਬਾਰੇ ਗੱਲ ਕਰਦਿਆਂ ਇਮਸ਼ਾ ਰਹਿਮਾਨ ਨੇ ਕਿਹਾ, 'ਬਹੁਤ ਜ਼ਿਆਦਾ ਆਲੋਚਨਾ ਹੋ ਰਹੀ ਹੈ।' ਤੁਹਾਨੂੰ ਦੱਸ ਦੇਈਏ ਕਿ ਉਸ ਦੇ ਨਿੱਜੀ ਵੀਡੀਓਜ਼ ਦੇ ਸਕ੍ਰੀਨਸ਼ਾਟ ਨੂੰ X ਵਰਗੇ ਪਲੇਟਫਾਰਮ 'ਤੇ ਕਈ ਵਾਰ ਸ਼ੇਅਰ ਅਤੇ ਰੀ-ਪੋਸਟ ਕੀਤਾ ਗਿਆ ਸੀ।