ਭਾਰਤ ਹੀ ਨਹੀਂ ਸਗੋਂ ਦੁਨੀਆ ਦੇ 17 ਦੇਸ਼ਾਂ ਨਾਲ ਹੈ ਚੀਨ ਦਾ ਸਰਹੱਦੀ ਵਿਵਾਦ
Published : Dec 13, 2022, 4:38 pm IST
Updated : Dec 13, 2022, 4:38 pm IST
SHARE ARTICLE
China has 17 territorial disputes with its neighbours on land & sea
China has 17 territorial disputes with its neighbours on land & sea

ਚੀਨ ਦਾ ਜ਼ਮੀਨ 'ਤੇ ਕਬਜ਼ੇ ਨੂੰ ਲੈ ਕੇ ਗੁਆਂਢੀ ਦੇਸ਼ਾਂ ਨਾਲ ਵਿਵਾਦ ਚੱਲ ਰਿਹਾ ਹੈ। ਇਸ ਤੋਂ ਇਲਾਵਾ ਉਹ ਸਮੁੰਦਰ 'ਤੇ ਕਬਜ਼ਾ ਕਰਨ ਲਈ ਲੜਦਾ ਰਹਿੰਦਾ ਹੈ।

 

ਨਵੀਂ ਦਿੱਲੀ: ਅਰੁਣਾਚਲ ਪ੍ਰਦੇਸ਼ ਦੇ ਤਵਾਂਗ ਸੈਕਟਰ 'ਚ ਭਾਰਤੀ ਅਤੇ ਚੀਨੀ ਫੌਜਾਂ ਵਿਚਾਲੇ ਝੜਪ ਹੋ ਗਈ। ਭਾਰਤੀ ਫੌਜ ਨੇ ਸੋਮਵਾਰ ਨੂੰ ਇਕ ਬਿਆਨ ਜਾਰੀ ਕਰਕੇ ਇਸ ਦੀ ਜਾਣਕਾਰੀ ਦਿੱਤੀ। ਭਾਰਤੀ ਫੌਜ ਨੇ ਦੱਸਿਆ ਕਿ ਇਹ ਝੜਪ 9 ਦਸੰਬਰ ਨੂੰ ਤਵਾਂਗ ਸੈਕਟਰ ਦੇ ਯਾਂਗਤਸੇ ਵਿਚ ਹੋਈ ਸੀ। ਇਸ ਤੋਂ ਪਹਿਲਾਂ 15 ਜੂਨ 2020 ਨੂੰ ਲੱਦਾਖ ਦੀ ਗਲਵਾਨ ਘਾਟੀ 'ਚ ਦੋਵਾਂ ਦੇਸ਼ਾਂ ਦੇ ਸੈਨਿਕਾਂ ਵਿਚਾਲੇ ਹਿੰਸਕ ਝੜਪ ਹੋਈ ਸੀ। ਗਲਵਾਨ ਘਾਟੀ ਝੜਪ ਤੋਂ ਬਾਅਦ ਇਹ ਪਹਿਲੀ ਵਾਰ ਹੈ ਜਦੋਂ ਦੋਹਾਂ ਫੌਜਾਂ ਵਿਚਾਲੇ ਇਸ ਤਰ੍ਹਾਂ ਦਾ ਟਕਰਾਅ ਹੋਇਆ ਹੈ। ਗਲਵਾਨ ਘਾਟੀ 'ਚ ਝੜਪ ਦੌਰਾਨ ਭਾਰਤ ਦੇ 20 ਜਵਾਨ ਸ਼ਹੀਦ ਹੋ ਗਏ ਸਨ। ਇਸ ਦੇ ਨਾਲ ਹੀ ਚੀਨ ਨੇ ਆਪਣੇ ਚਾਰ ਸੈਨਿਕਾਂ ਦੀ ਹੱਤਿਆ ਦੀ ਗੱਲ ਕਬੂਲ ਕੀਤੀ ਸੀ। ਹਾਲਾਂਕਿ ਇਕ ਆਸਟਰੇਲੀਆਈ ਅਖ਼ਬਾਰ ਨੇ ਆਪਣੀ ਰਿਪੋਰਟ ਵਿਚ ਦਾਅਵਾ ਕੀਤਾ ਹੈ ਕਿ ਝੜਪ ਵਿਚ ਘੱਟੋ-ਘੱਟ 38 ਚੀਨੀ ਫੌਜੀ ਮਾਰੇ ਗਏ ਹਨ।

ਚੀਨ 14 ਦੇਸ਼ਾਂ ਨਾਲ ਕਰੀਬ 22 ਹਜ਼ਾਰ ਕਿਲੋਮੀਟਰ ਦੀ ਸਰਹੱਦ ਸਾਂਝੀ ਕਰਦਾ ਹੈ ਪਰ ਡੇਢ ਦਰਜਨ ਦੇਸ਼ਾਂ ਨਾਲ ਉਸ ਦਾ ਸਰਹੱਦੀ ਵਿਵਾਦ ਹੈ। ਚੀਨ ਦਾ ਜ਼ਮੀਨ 'ਤੇ ਕਬਜ਼ੇ ਨੂੰ ਲੈ ਕੇ ਗੁਆਂਢੀ ਦੇਸ਼ਾਂ ਨਾਲ ਵਿਵਾਦ ਚੱਲ ਰਿਹਾ ਹੈ। ਇਸ ਤੋਂ ਇਲਾਵਾ ਉਹ ਸਮੁੰਦਰ 'ਤੇ ਕਬਜ਼ਾ ਕਰਨ ਲਈ ਲੜਦਾ ਰਹਿੰਦਾ ਹੈ। ਦੱਖਣੀ ਚੀਨ ਸਾਗਰ ਨੂੰ ਲੈ ਕੇ ਚੀਨ ਦਾ ਕਈ ਦੇਸ਼ਾਂ ਨਾਲ ਵਿਵਾਦ ਚੱਲ ਰਿਹਾ ਹੈ।

ਚੀਨ ਦਾ ਇਹਨਾਂ ਦੇਸ਼ਾਂ ਨਾਲ ਹੈ ਸਰਹੱਦੀ ਵਿਵਾਦ

ਜ਼ਮੀਨ ਦਾ ਵਿਵਾਦ

1. ਭਾਰਤ: 1. ਚੀਨ ਨਾਲ ਭਾਰਤ ਦੀ 3,488 ਕਿਲੋਮੀਟਰ ਲੰਬੀ ਸਰਹੱਦ ਲੱਗਦੀ ਹੈ। ਚੀਨ ਅਰੁਣਾਚਲ ਪ੍ਰਦੇਸ਼ ਦੇ 90 ਹਜ਼ਾਰ ਵਰਗ ਕਿਲੋਮੀਟਰ ਦੇ ਹਿੱਸੇ ’ਤੇ ਆਪਣਾ ਦਾਅਵਾ ਕਰਦਾ ਹੈ। ਜਦਕਿ ਲੱਦਾਖ ਦਾ ਲਗਭਗ 38 ਹਜ਼ਾਰ ਵਰਗ ਕਿਲੋਮੀਟਰ ਹਿੱਸਾ ਚੀਨ ਦੇ ਕਬਜ਼ੇ ਹੇਠ ਹੈ। ਇਸ ਤੋਂ ਇਲਾਵਾ 2 ਮਾਰਚ 1963 ਨੂੰ ਹੋਏ ਇਕ ਸਮਝੌਤੇ 'ਚ ਪਾਕਿਸਤਾਨ ਨੇ ਪੀਓਕੇ ਦੀ 5,180 ਵਰਗ ਕਿਲੋਮੀਟਰ ਜ਼ਮੀਨ ਚੀਨ ਨੂੰ ਦਿੱਤੀ ਸੀ। ਚੀਨ ਲੱਦਾਖ ਨੂੰ ਆਪਣਾ ਹਿੱਸਾ ਦੱਸਦਾ ਹੈ। ਇਸ ਦੇ ਨਾਲ ਹੀ ਅਰੁਣਾਚਲ ਪ੍ਰਦੇਸ਼ ਨੂੰ ਦੱਖਣੀ ਤਿੱਬਤ ਦਾ ਹਿੱਸਾ ਮੰਨਦਾ ਹੈ।

2. ਨੇਪਾਲ: ਤਿੱਬਤ ਖੇਤਰ ਵਿਚ ਚੀਨ ਅਤੇ ਨੇਪਾਲ ਦੀ 1,439 ਕਿਲੋਮੀਟਰ ਲੰਬੀ ਸਰਹੱਦ ਹੈ। ਚੀਨ ਨੇਪਾਲ ਦੇ ਕਈ ਖੇਤਰਾਂ ਨੂੰ ਤਿੱਬਤ ਦਾ ਹਿੱਸਾ ਦੱਸਦੇ ਹੋਏ ਦਾਅਵਾ ਕਰਦਾ ਹੈ। ਇਸ ਸਾਲ ਫਰਵਰੀ ਵਿਚ ਬੀਬੀਸੀ ਨੇ ਨੇਪਾਲ ਸਰਕਾਰ ਦੀ ਇਕ ਲੀਕ ਹੋਈ ਰਿਪੋਰਟ ਦੇ ਹਵਾਲੇ ਨਾਲ ਦਾਅਵਾ ਕੀਤਾ ਸੀ ਕਿ ਚੀਨ ਨੇਪਾਲ ਦੇ ਖੇਤਰਾਂ ਵਿਚ ਘੇਰਾਬੰਦੀ ਕਰ ਰਿਹਾ ਹੈ। ਇਸ ਰਿਪੋਰਟ ਵਿਚ ਕਿਹਾ ਗਿਆ ਸੀ ਕਿ ਚੀਨ ਪੱਛਮੀ ਨੇਪਾਲ ਦੇ ਹੁਮਲਾ ਜ਼ਿਲ੍ਹੇ ਵਿਚ ਘੇਰਾਬੰਦੀ ਕਰ ਰਿਹਾ ਹੈ।

3. ਭੂਟਾਨ: ਚੀਨ ਅਤੇ ਭੂਟਾਨ ਦੀ 477 ਕਿਲੋਮੀਟਰ ਲੰਬੀ ਸਰਹੱਦ ਸਾਂਝੀ ਹੈ। ਚੀਨ ਭੂਟਾਨ ਦੇ ਚੇਰਕਿਪ ਗੋਮਪਾ, ਧੋ, ਡੰਗਮਾਰ ਅਤੇ ਗੇਸੂਰ ਖੇਤਰਾਂ ’ਤੇ ਆਪਣਾ ਦਾਅਵਾ ਕਰਦਾ ਹੈ। ਦੋਵਾਂ ਦੇਸ਼ਾਂ ਵਿਚਾਲੇ 1980 ਤੋਂ ਸਰਹੱਦੀ ਵਿਵਾਦ ਚੱਲ ਰਿਹਾ ਹੈ। ਚੀਨ ਅਤੇ ਭੂਟਾਨ ਸਰਹੱਦੀ ਵਿਵਾਦ ਨੂੰ ਸੁਲਝਾਉਣ ਲਈ ਕਈ ਵਾਰ ਗੱਲਬਾਤ ਕਰ ਚੁੱਕੇ ਹਨ। ਪਿਛਲੇ ਸਾਲ ਅਕਤੂਬਰ 'ਚ ਚੀਨ ਅਤੇ ਭੂਟਾਨ ਵਿਚਾਲੇ ਸਰਹੱਦੀ ਵਿਵਾਦ ਨੂੰ ਸੁਲਝਾਉਣ ਲਈ ਸਮਝੌਤਾ ਵੀ ਹੋਇਆ ਸੀ।

4. ਲਾਓਸ: ਇਕ ਛੋਟਾ ਦੇਸ਼ ਲਾਓਸ ਚੀਨ ਨਾਲ 500 ਕਿਲੋਮੀਟਰ ਲੰਬੀ ਸਰਹੱਦ ਸਾਂਝੀ ਕਰਦਾ ਹੈ। ਲਾਓਸ ਦੀ ਸਰਹੱਦ ਟ੍ਰਾਈ-ਜੰਕਸ਼ਨ ਵਰਗੀ ਹੈ। ਇਹ ਪੱਛਮ ਵਿਚ ਮਿਆਂਮਾਰ ਅਤੇ ਪੂਰਬ ਵਿਚ ਵੀਅਤਨਾਮ ਨਾਲ ਲੱਗਦੀ ਹੈ। ਮੀਡੀਆ ਰਿਪੋਰਟਾਂ ਮੁਤਾਬਕ ਚੀਨ ਦਾ ਦਾਅਵਾ ਹੈ ਕਿ ਯੂਆਨ ਵੰਸ਼ ਦੇ ਸਮੇਂ ਲਾਓਸ ਉਸ ਦਾ ਹਿੱਸਾ ਸੀ।

ਸਮੁੰਦਰ ਦਾ ਵਿਵਾਦ

1. ਫਿਲੀਪੀਨਜ਼: ਦੱਖਣੀ ਚੀਨ ਸਾਗਰ 'ਚ ਦੋਵਾਂ ਵਿਚਾਲੇ ਝਗੜਾ ਚੱਲ ਰਿਹਾ ਹੈ। ਸਕਾਰਬੋਰੋ ਅਤੇ ਸਪ੍ਰੈਟਲੀ ਟਾਪੂਆਂ ਨੂੰ ਲੈ ਕੇ ਚੀਨ ਅਤੇ ਫਿਲੀਪੀਨਜ਼ ਵਿਚਾਲੇ ਵਿਵਾਦ ਚੱਲ ਰਿਹਾ ਹੈ। ਚੀਨ ਇਹਨਾਂ ਨੂੰ ਆਪਣਾ ਹਿੱਸਾ ਮੰਨਦਾ ਹੈ ਜਦਕਿ ਫਿਲੀਪੀਨਜ਼ ਦਾ ਕਹਿਣਾ ਹੈ ਕਿ ਇਹ ਦੋਵੇਂ ਉਸ ਦੇ ਹਿੱਸੇ ਹਨ। ਰਿਪੋਰਟਾਂ ਮੁਤਾਬਕ ਪਿਛਲੇ ਸਾਲ ਨਵੰਬਰ 'ਚ ਚੀਨੀ ਜਹਾਜ਼ਾਂ ਨੇ ਫਿਲੀਪੀਨਜ਼ ਦੇ ਦੋ ਜਹਾਜ਼ਾਂ 'ਤੇ ਜਲ ਤੋਪਾਂ ਦੀ ਵਰਤੋਂ ਕੀਤੀ ਸੀ।

2. ਵੀਅਤਨਾਮ: ਇੱਥੇ ਵੀ ਦੱਖਣੀ ਚੀਨ ਸਾਗਰ 'ਤੇ ਕਬਜੇ ਦੀ ਲੜਾਈ ਹੈ। ਚੀਨ ਵੀਅਤਨਾਮ ਦੇ ਕੁਝ ਹਿੱਸਿਆਂ, ਖਾਸ ਤੌਰ 'ਤੇ ਪੈਰਾਸਲ ਟਾਪੂ, ਸਪ੍ਰੈਟਲੀ ਟਾਪੂ ਅਤੇ ਦੱਖਣੀ ਚੀਨ ਸਾਗਰ ਦੇ ਕੁਝ ਹਿੱਸਿਆਂ 'ਤੇ ਦਾਅਵਾ ਕਰਦਾ ਹੈ। ਅਪ੍ਰੈਲ 2020 ਵਿਚ ਚੀਨੀ ਫੌਜ ਨੇ ਇਕ ਵੀਅਤਨਾਮੀ ਜਹਾਜ਼ ਨੂੰ ਡੁਬੋ ਦਿੱਤਾ ਸੀ। ਇਹ ਜਹਾਜ਼ ਮਛੇਰਿਆਂ ਦਾ ਸੀ।

3. ਇੰਡੋਨੇਸ਼ੀਆ: ਨਟੂਨਾ ਟਾਪੂ ਅਤੇ ਦੱਖਣੀ ਚੀਨ ਸਾਗਰ ਦੇ ਕੁਝ ਹਿੱਸਿਆਂ ਨੂੰ ਲੈ ਕੇ ਚੀਨ ਅਤੇ ਇੰਡੋਨੇਸ਼ੀਆ ਵਿਚਕਾਰ ਵਿਵਾਦ ਚੱਲ ਰਿਹਾ ਹੈ। ਇੰਡੋਨੇਸ਼ੀਆ ਆਪਣੇ ਖੇਤਰ ਵਿਚ ਤੇਲ ਅਤੇ ਕੁਦਰਤੀ ਗੈਸ ਦੀ ਸਪਲਾਈ ਲਈ ਇਕ ਪ੍ਰਾਜੈਕਟ 'ਤੇ ਕੰਮ ਕਰ ਰਿਹਾ ਹੈ। ਚੀਨ ਨੇ ਇਸ ਦਾ ਵਿਰੋਧ ਕੀਤਾ ਹੈ।

4. ਮਲੇਸ਼ੀਆ: ਚੀਨ ਨਾਲ ਇੱਥੇ ਸਪ੍ਰੈਟਲੀ ਆਈਲੈਂਡ ਨੂੰ ਲੈ ਕੇ ਵਿਵਾਦ ਹੈ। ਅਪ੍ਰੈਲ 2020 ਵਿਚ ਚੀਨੀ ਜਲ ਸੈਨਾ ਨੇ ਮਲੇਸ਼ੀਆ ਦੇ ਇਕ ਜਹਾਜ਼ ਨੂੰ ਘੇਰ ਲਿਆ। ਮਲੇਸ਼ੀਆ ਨੇ ਇਸ ਦਾ ਵਿਰੋਧ ਕੀਤਾ ਹੈ। ਬਾਅਦ 'ਚ ਅਮਰੀਕਾ ਅਤੇ ਆਸਟ੍ਰੇਲੀਆ ਦੇ ਜੰਗੀ ਬੇੜੇ ਵੀ ਵਿਵਾਦਿਤ ਖੇਤਰ 'ਚ ਦਾਖਲ ਹੋ ਗਏ, ਜਿਸ ਤੋਂ ਬਾਅਦ ਚੀਨੀ ਜਹਾਜ਼ ਨੂੰ ਉਥੋਂ ਵਾਪਸ ਪਰਤਣਾ ਪਿਆ।

5. ਜਾਪਾਨ: ਚੀਨ ਦਾ ਜਾਪਾਨ ਨਾਲ ਸੇਨਕਾਕੂ ਟਾਪੂ (ਟੋਕੀਓ), ਦਿਆਓਯੂ ਟਾਪੂ (ਬੀਜਿੰਗ) ਅਤੇ ਤਿਆਓਯੁਤਾਈ ਟਾਪੂ (ਤਾਈਵਾਨ) ਨੂੰ ਲੈ ਕੇ ਵਿਵਾਦ ਹੈ। 1970 ਦੇ ਦਹਾਕੇ 'ਚ ਜਦੋਂ ਇਹਨਾਂ ਟਾਪੂਆਂ 'ਚ ਤੇਲ ਭੰਡਾਰ ਦਾ ਮਾਮਲਾ ਸਾਹਮਣੇ ਆਇਆ ਤਾਂ ਚੀਨ ਨੇ ਇਸ 'ਤੇ ਆਪਣਾ ਦਾਅਵਾ ਜਤਾਇਆ। ਚੀਨ ਨੇ ਇਹਨਾਂ ਟਾਪੂਆਂ ਦੇ ਆਲੇ-ਦੁਆਲੇ ਆਪਣੇ ਕੋਸਟ ਗਾਰਡ ਦੀ ਮੌਜੂਦਗੀ ਵਧਾ ਕੇ ਤਣਾਅ ਨੂੰ ਹੋਰ ਵਧਾ ਦਿੱਤਾ ਹੈ।

6. ਦੱਖਣੀ ਕੋਰੀਆ: ਸੋਕੋਟਰਾ ਰੌਕ ਨੂੰ ਲੈ ਕੇ ਚੀਨ ਅਤੇ ਦੱਖਣੀ ਕੋਰੀਆ ਵਿਚਾਲੇ ਵਿਵਾਦ ਚੱਲ ਰਿਹਾ ਹੈ। ਇਹ ਚੱਟਾਨ ਪੂਰਬੀ ਚੀਨ ਸਾਗਰ ਦੀ ਸਤ੍ਹਾ ਤੋਂ ਸਾਢੇ ਚਾਰ ਮੀਟਰ ਹੇਠਾਂ ਹੈ। ਦੱਖਣੀ ਕੋਰੀਆ ਇਸ ਨੂੰ ਆਪਣੇ ਆਰਥਿਕ ਖੇਤਰ ਦਾ ਹਿੱਸਾ ਦੱਸਦਾ ਹੈ। ਹਾਲਾਂਕਿ ਇਸ ਖੇਤਰ ਵਿਚ ਚੀਨ ਦੀ ਮੌਜੂਦਗੀ ਨੇ ਇਸ ਤਣਾਅ ਨੂੰ ਵਧਾ ਦਿੱਤਾ ਹੈ।

7. ਉੱਤਰੀ ਕੋਰੀਆ: ਯਾਲੂ ਨਦੀ 'ਤੇ ਬਣੇ 205 ਟਾਪੂਆਂ ਨੂੰ ਲੈ ਕੇ ਚੀਨ ਅਤੇ ਉੱਤਰੀ ਕੋਰੀਆ ਵਿਚਾਲੇ ਵਿਵਾਦ ਚੱਲ ਰਿਹਾ ਹੈ। 1962 ਵਿਚ ਦੋਹਾਂ ਦੇਸ਼ਾਂ ਵਿਚਾਲੇ ਸਮਝੌਤਾ ਹੋਇਆ ਸੀ। ਇਸ ਤਹਿਤ 127 ਟਾਪੂ ਉੱਤਰੀ ਕੋਰੀਆ ਦੇ ਹਨ, ਜਦਕਿ 78 ਚੀਨ ਦੇ ਹਨ। ਹਾਲਾਂਕਿ ਉੱਤਰੀ ਕੋਰੀਆ ਦਾ ਦਾਅਵਾ ਹੈ ਕਿ ਉਸ ਦੇ ਕੁਝ ਟਾਪੂ ਅਜੇ ਵੀ ਚੀਨ ਦੇ ਕੰਟਰੋਲ 'ਚ ਹਨ।

8. ਸਿੰਗਾਪੁਰ: ਦੱਖਣੀ ਚੀਨ ਸਾਗਰ ਦੇ ਕੁਝ ਹਿੱਸੇ ਨੂੰ ਲੈ ਕੇ ਚੀਨ ਅਤੇ ਸਿੰਗਾਪੁਰ ਵਿਚਾਲੇ ਵਿਵਾਦ ਚੱਲ ਰਿਹਾ ਹੈ। 2019 ਵਿਚ ਸਮੁੰਦਰੀ ਸ਼ਾਂਤੀ ਨੂੰ ਲੈ ਕੇ ਦੋਹਾਂ ਦੇਸ਼ਾਂ ਵਿਚਾਲੇ ਸਮਝੌਤਾ ਹੋਇਆ ਹੈ। ਹਾਲਾਂਕਿ ਇਸ ਦੇ ਬਾਵਜੂਦ ਸਿੰਗਾਪੁਰ ਚੀਨ ਨਾਲ ਟਕਰਾਅ ਤੋਂ ਡਰ ਰਿਹਾ ਹੈ।

9. ਬਰੂਨੇਈ: ਇਹ ਇਕ ਛੋਟਾ ਜਿਹਾ ਇਸਲਾਮੀ ਦੇਸ਼ ਹੈ। ਦੱਖਣੀ ਚੀਨ ਸਾਗਰ ਦੇ ਕੁਝ ਹਿੱਸਿਆਂ ਅਤੇ ਸਪ੍ਰੈਟਲੀ ਟਾਪੂਆਂ ਨੂੰ ਲੈ ਕੇ ਵੀ ਚੀਨ ਅਤੇ ਬਰੂਨੇਈ ਵਿਚਾਲੇ ਵਿਵਾਦ ਚੱਲ ਰਿਹਾ ਹੈ। ਬਰੂਨੇਈ ਨੂੰ ਅਕਸਰ ਦੱਖਣੀ ਚੀਨ ਸਾਗਰ 'ਚ ‘ਸਾਈਲੈਂਟ ਦਾਅਵੇਦਾਰ' ਕਿਹਾ ਜਾਂਦਾ ਹੈ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Amritsar Encounter : ਪੰਜਾਬ 'ਚ ਹੋਣ ਵਾਲੀ ਸੀ ਗੈਂਗਵਾਰ, ਪਹਿਲਾਂ ਹੀ ਪਹੁੰਚ ਗਈ ਪੁਲਿਸ, ਚੱਲੀਆਂ ਠਾਹ-ਠਾਹ ਗੋਲੀਆਂ

17 Aug 2025 9:53 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV

17 Aug 2025 9:52 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 16/08/2025 Rozana S

16 Aug 2025 9:55 PM

Flood In Punjab : ਡੁੱਬ ਗਿਆ ਪੰਜਾਬ ਦਾ ਇਹ ਪੂਰਾ ਇਲਾਕਾ, ਦੇਖੋ ਕਿਵੇਂ ਲੋਕਾਂ ‘ਤੇ ਆ ਗਈ ਮੁਸੀਬਤ, ਕੋਈ ਤਾਂ ਕਰੋ ਮਦਦ

16 Aug 2025 9:42 PM

Brother Died hearing Brother Death news: ਤਿੰਨ ਸਕੇ ਭਰਾਵਾਂ ਨੂੰ ਪਿਆ ਦਿਲ ਦਾ ਦੌਰਾ

11 Aug 2025 3:14 PM
Advertisement