ਇਟਲੀ ਨੇ ਅੰਤਰਰਾਸ਼ਟਰੀ ਲਈ ਵੀਜ਼ਾ ਨਿਯਮਾਂ 'ਚ ਕੀਤੇ ਬਦਲਾਅ
Published : Dec 13, 2024, 9:43 am IST
Updated : Dec 13, 2024, 9:43 am IST
SHARE ARTICLE
Italy has made changes in the visa rules for internationals
Italy has made changes in the visa rules for internationals

ਵਿਦਿਆਰਥੀ ਵੀਜ਼ਾ ਲਈ ਨਵੇਂ ਨਿਯਮਾਂ ਨਾਲ ਦੂਤਘਰਾਂ ਅਤੇ ਇਥੇ ਪੜ੍ਹ ਰਹੇ ਵਿਦਿਆਰਥੀਆਂ ਦੋਵਾਂ ’ਤੇ ਪ੍ਰਸ਼ਾਸਨਿਕ ਬੋਝ ਵਧਣ ਦੀ ਉਮੀਦ ਹੈ।

ਰੋਮ : ਇਟਲੀ ਦੀ ਸਰਕਾਰ ਨੇ ਅੰਤਰਰਾਸ਼ਟਰੀ ਵਿਦਿਆਰਥੀਆਂ ਅਤੇ ਲੰਮੇ ਸਮੇਂ ਦੇ ਵੀਜ਼ਾ ਲਈ ਅਰਜ਼ੀ ਦੇਣ ਵਾਲੇ ਬਿਨੈਕਾਰਾਂ ਲਈ ਵੀਜ਼ਾ ਨਿਯਮਾਂ ਵਿਚ ਬਦਲਾਅ ਕੀਤੇ ਹਨ, ਜੋ 90 ਦਿਨਾਂ ਤੋਂ ਵੱਧ ਸਮੇਂ ਤਕ ਦੇਸ਼ ਵਿਚ ਰਹਿਣਾ ਚਾਹੁੰਦੇ ਹਨ।

ਨਵੇਂ ਨਿਯਮਾਂ ਅਨੁਸਾਰ, 10 ਜਨਵਰੀ 2025 ਤੋਂ ਵਿਦਿਆਰਥੀਆਂ ਅਤੇ ਟਾਈਪ ਵੀਜ਼ਾ ਦੇ ਬਿਨੈਕਾਰਾਂ ਨੂੰ ਇਤਾਲਵੀ ਕੌਂਸਲੇਟ ਵਿਚ ਇਕ ਵਿਅਕਤੀਗਤ ਅਪਾਇੰਟਮੈਂਟ ਨਿਰਧਾਰਤ ਕਰਨੀ ਪਵੇਗੀ ਅਤੇ ਅਪਣੇ ਬਾਇਓਮੈਟਿ੍ਰਕਸ, ਜਿਵੇਂ ਕਿ ਫਿੰਗਰਪਿ੍ਰੰਟ, ਜਮ੍ਹਾਂ ਕਰਾਉਣੇ ਪੈਣਗੇ।

ਵਿਦਿਆਰਥੀ ਵੀਜ਼ਾ ਲਈ ਨਵੇਂ ਨਿਯਮਾਂ ਨਾਲ ਦੂਤਘਰਾਂ ਅਤੇ ਇਥੇ ਪੜ੍ਹ ਰਹੇ ਵਿਦਿਆਰਥੀਆਂ ਦੋਵਾਂ ’ਤੇ ਪ੍ਰਸ਼ਾਸਨਿਕ ਬੋਝ ਵਧਣ ਦੀ ਉਮੀਦ ਹੈ। ਵਿਦਿਆਰਥੀਆਂ ਲਈ ਅੰਬੈਸੀ ਜਾਣ ਦਾ ਖਰਚਾ ਵੀ ਵਧੇਗਾ ਅਤੇ ਉਨ੍ਹਾਂ ਨੂੰ ਅਪਾਇੰਟਮੈਂਟ ਲਈ ਲੰਮਾ ਸਮਾਂ ਇੰਤਜਾਰ ਵੀ ਕਰਨਾ ਪੈ ਸਕਦਾ ਹੈ।

ਫ਼ੋਰਮ ਔਨ ਐਜੁਕੇਸ਼ਨ ਅਬਰੌਡ ਦੀ ਸੀਈਓ ਮੇਲਿਸਾ ਟੋਰੇਸ ਨੇ ਦਿ ਪਾਈ ਨਿਊਜ਼ ਨਾਲ ਗੱਲ ਕਰਦੇ ਹੋਏ ਕਿਹਾ, “ਇਟਲੀ ਵਿਚ ਪੜ੍ਹਾਈ ਦਾ ਖਰਚਾ ਪਹਿਲਾਂ ਹੀ ਜ਼ਿਆਦਾ ਹੈ। ਨਿਯਮਾਂ ਕਾਰਨ, ਬਹੁਤ ਸਾਰੇ ਵਿਦਿਆਰਥੀਆਂ ਨੂੰ ਦੂਤਘਰ ਜਾਣ ਦਾ ਖਰਚਾ ਅਪਣੀ ਜੇਬ ਤੋਂ ਅਦਾ ਕਰਨਾ ਪਵੇਗਾ। ਨਾਲ ਹੀ ਹੁਣ ਉਨ੍ਹਾਂ ਨੂੰ ਵੀਜਾ ਅਪਾਇੰਟਮੈਂਟ ਲਈ ਲੰਬਾ ਸਮਾਂ ਇੰਤਜ਼ਾਰ ਕਰਨਾ ਪੈ ਸਕਦਾ ਹੈ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM

Rana Balachauria Murder Case | Gangster Harpinder Singh Encounter :ਪੁਲਿਸ ਨੇ ਆਖਿਰ ਕਿਵੇਂ ਕੀਤਾ ਐਨਕਾਊਂਟਰ

18 Dec 2025 3:12 PM

Rana Balachauria Murder : ਕਬੱਡੀ ਖਿਡਾਰੀ ਦੇ ਸਿਰ ‘ਚ ਮਾਰੀਆਂ ਗੋਲ਼ੀਆਂ, ਸਿੱਧੂ ਮੂਸੇਵਾਲਾ ਕਤਲ ਨਾਲ਼ ਸੰਪਰਕ ਨਹੀਂ

17 Dec 2025 3:28 PM

28 ਸਾਲ ਦੀ ਕੁੜੀ ਨੇ ਅਕਾਲੀ ਦਲ ਦਾ ਖੋਲ੍ਹਿਆ ਖਾਤਾ, ਅਕਾਲੀ ਦਲ ਨੂੰ ਨਵੇਂ ਨੌਜਵਾਨਾਂ ਦੀ ਲੋੜ ?

17 Dec 2025 3:27 PM

ਡਿਪਰੈਸ਼ਨ 'ਚ ਚਲੇ ਗਏ ਰਾਜਾ ਵੜਿੰਗ, ਹਾਈ ਕਮਾਨ ਦੇ ਦਬਾਅ ਹੇਠ ਨੇ ਰਾਜਾ | The Spokesman Debate

16 Dec 2025 2:55 PM
Advertisement