
ਟਵਿਟਰ ਦੇ ਸੀਈਓ ਜੈਕ ਡੋਰਸੀ ਨੇ ਟਰੰਪ ਦੇ ਅਕਾਊਂਟ ਨੂੰ ਬੈਨ ਕਰਨ ਤੋਂ ਬਾਅਦ ਸਾਹਮਣੇ ਰੱਖੀ ਅਪਣੀ ਗੱਲ
ਵਾਸ਼ਿੰਗਟਨ: ਟਵਿਟਰ ਤੋਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਅਕਾਊਂਟ ਨੂੰ ਬੈਨ ਕਰਨ ਤੋਂ ਬਾਅਦ ਟਵਿਟਰ ਦੇ ਸੀਈਓ ਜੈਕ ਡੋਰਸੀ ਨੇ ਅਪਣੀ ਗੱਲ ਸਾਹਮਣੇ ਰੱਖੀ। ਉਹਨਾਂ ਨੇ ਟਵੀਟ ਕਰਕੇ ਕਿਹਾ ਕਿ ਅਜਿਹਾ ਕਰਨ ‘ਤੇ ਉਹਨਾਂ ਨੂੰ ਮਾਣ ਜਾਂ ਖੁਸ਼ੀ ਨਹੀਂ ਹੋ ਰਹੀ ਪਰ ਇਹ ਜ਼ਰੂਰੀ ਸੀ।
Jack Dorsey
ਜੈਕ ਡੋਰਸੀ ਨੇ ਟਵੀਟ ‘ਚ ਲਿਖਿਆ, ‘ ਡੋਨਾਲਡ ਟਰੰਪ ਨੂੰ ਟਵਿਟਰ ਤੋਂ ਬੈਨ ਕਰਨ ‘ਤੇ ਮੈਂ ਜਸ਼ਨ ਨਹੀਂ ਮਨਾ ਰਿਹਾ ਜਾਂ ਮੈਨੂੰ ਇਸ ‘ਤੇ ਮਾਣ ਨਹੀਂ ਹੈ। ਚੇਤਾਵਨੀ ਤੋਂ ਬਾਅਦ ਹੀ ਅਸੀਂ ਇਹ ਕਾਰਵਾਈ ਕੀਤੀ ਹੈ। ਅਸੀਂ ਟਵਿਟਰ ਅਤੇ ਬਾਹਰੀ ਤੌਰ ‘ਤੇ ਸੁਰੱਖਿਆ ਦੇ ਖਤਰਿਆਂ ਦੇ ਅਧਾਰ ‘ਤੇ ਸਭ ਤੋਂ ਵਧੀਆ ਜਾਣਕਾਰੀ ਦੇ ਨਾਲ ਇਕ ਫੈਸਲਾ ਲਿਆ। ਕੀ ਇਹ ਸਹੀ ਸੀ?’
I do not celebrate or feel pride in our having to ban @realDonaldTrump from Twitter, or how we got here. After a clear warning we’d take this action, we made a decision with the best information we had based on threats to physical safety both on and off Twitter. Was this correct?
— jack (@jack) January 14, 2021
ਉਹਨਾਂ ਨੇ ਅੱਗੇ ਲਿਖਿਆ, ‘ਮੇਰਾ ਮੰਨਣਾ ਹੈ ਕਿ ਟਵਿਟਰ ਲਈ ਇਹ ਸਹੀ ਫੈਸਲਾ ਸੀ। ਅਸੀਂ ਇਕ ਅਸਧਾਰਣ ਤੇ ਅਸਥਿਰ ਹਲਾਤ ਦਾ ਸਾਹਮਣਾ ਕੀਤਾ, ਜਿਸ ਵਿਚ ਸਾਨੂੰ ਜਨਤਕ ਸੁਰੱਖਿਆ ‘ਤੇ ਅਪਣੇ ਸਾਰੇ ਕਾਰਜਾਂ ਉੱਤੇ ਧਿਆਨ ਕੇਂਦਰਤ ਕਰਨ ਲਈ ਮਜਬੂਰ ਹੋਣਾ ਪਿਆ। ਆਨਲਾਈਨ ਭਾਸ਼ਣ ਦੇ ਨਤੀਜੇ ਵਜੋਂ ਹੋਣ ਵਾਲਾ ਨੁਕਸਾਨ ਅਸਲ ਹੈ ਜੋ ਸਾਡੀਆਂ ਨੀਤੀਆਂ ਨੂੰ ਲਾਗੂ ਕਰਨ ਲਈ ਸਰਵਉੱਚ ਹੈ’।
Donald Trump
ਜ਼ਿਕਰਯੋਗ ਹੈ ਕਿ ਅਮਰੀਕਾ ਦੇ ਹਾਊਸ ਆਫ਼ ਰਿਪਰਿਜ਼ੈਂਟੇਟਿਵਸ ਨੇ ਬੀਤੇ ਹਫ਼ਤੇ ਕੈਪੀਟਲ ਹਿੱਲ ਵਿਚ ਹੋਈ ਹਿੰਸਾ ਵਿਚ ਬਗ਼ਾਵਤ ਭੜਕਾਉਣ ਦੇ ਦੋਸ਼ 'ਚ ਡੋਨਾਲਡ ਟਰੰਪ ਵਿਰੁੱਧ ਮਹਾਂਦੋਸ਼ ਦਾ ਪ੍ਰਸਤਾਵ ਪਾਸ ਕਰ ਦਿੱਤਾ ਹੈ। ਇਸ ਦੇ ਚਲਦਿਆਂ ਫੇਸਬੁੱਕ, ਇੰਸਟਾਗ੍ਰਾਮ, ਸਨੈਪਚੈਟ ਤੇ ਯੂਟਿਊਬ ਨੇ ਨਾਗਰਿਕ ਸੁਰੱਖਿਆ ਦਾ ਹਵਾਲਾ ਦਿੰਦਿਆਂ ਟਰੰਪ ‘ਤੇ ਪਾਬੰਦੀ ਲਗਾ ਦਿੱਤੀ ਹੈ।