ਮੇਰਾ ਕੋਈ ਵੀ ਸੱਚਾ ਸਮਰਥਕ ਸਾਡੇ ਕਾਨੂੰਨ ਤੇ ਝੰਡੇ ਦਾ ਅਪਮਾਨ ਕਦੀ ਨਹੀਂ ਕਰ ਸਕਦਾ- ਟਰੰਪ
Published : Jan 14, 2021, 9:39 am IST
Updated : Jan 14, 2021, 9:39 am IST
SHARE ARTICLE
Donald Trump
Donald Trump

ਟਰੰਪ ਵਿਰੁੱਧ ਮਹਾਂਦੋਸ਼ ਦਾ ਪ੍ਰਸਤਾਵ ਹੇਠਲੀ ਸਦਨ 'ਚ ਪਾਸ, ਟਰੰਪ ਨੇ ਜਨਤਾ ਨੂੰ ‘ਇਕਜੁੱਟ’ ਰਹਿਣ ਦੀ ਕੀਤੀ ਅਪੀਲ

ਵਾਸ਼ਿੰਗਟਨ: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਹੇਠਲੀ ਸਦਨ ਵਿਚ ਮਹਾਂਦੋਸ਼ ਦਾ ਪ੍ਰਸਤਾਵ ਪਾਸ ਹੋਣ ਤੋਂ ਬਾਅਦ ਅਪਣੀ ਪ੍ਰਤੀਕਿਰਿਆ ਵਿਚ ਲੋਕਾਂ ਨੂੰ ਇਕਜੁੱਟ ਰਹਿਣ ਦੀ ਅਪੀਲ ਕੀਤੀ ਹੈ। ਇਸ ਦੇ ਨਾਲ ਹੀ ਉਹਨਾਂ ਨੇ ਲੋਕਾਂ ਨੂੰ ਹਿੰਸਾ ਤੋਂ ਬਚਣ ਲਈ ਵੀ ਸੁਚੇਤ ਕੀਤਾ ਪਰ ਉਹਨਾਂ ਨੇ ਮਹਾਂਦੋਸ਼ ਨੂੰ ਲੈ ਕੇ ਕੁਝ ਵੀ ਕਹਿਣ ਤੋਂ ਪਰਹੇਜ਼ ਕੀਤਾ।

Donald TrumpDonald Trump

ਇਕ ਵੀਡੀਓ ਸੰਦੇਸ਼ ਜ਼ਰੀਏ ਉਹਨਾਂ ਕਿਹਾ ਕਿ ਮੇਰਾ ਕੋਈ ਵੀ ਸੱਚਾ ਸਮਰਥਕ ਰਾਜਨੀਤਕ ਹਿੰਸਾ ਦੀ ਵਕਾਲਤ ਨਹੀਂ ਕਰ ਸਕਦਾ। ਟਰੰਪ ਨੇ ਕਿਹਾ ਕਿ ਮੇਰਾ ਕੋਈ ਸੱਚਾ ਸਮਰਥਕ ਸਾਡੇ ਕਾਨੂੰਨ ਤੇ ਸਾਡੇ ਮਹਾਨ ਅਮਰੀਕੀ ਝੰਡੇ ਦਾ ਕਦੀ ਵੀ ਅਪਮਾਨ ਨਹੀਂ ਕਰ ਸਕਦਾ।

usUnited States Capitol

ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਆਓ ਅਸੀਂ ਅਪਣੇ ਪਰਿਵਾਰਾਂ ਦੀ ਭਲਾਈ ਲਈ ਇਕਜੁੱਟ ਹੋ ਕੇ ਅੱਗੇ ਵਧਣ ਦਾ ਵਿਕਲਪ ਚੁਣੀਏ। ਜ਼ਿਕਰਯੋਗ ਹੈ ਕਿ  ਅਮਰੀਕਾ ਦੇ ਹਾਊਸ ਆਫ਼ ਰਿਪਰਿਜ਼ੈਂਟੇਟਿਵਸ ਨੇ ਬੀਤੇ ਹਫ਼ਤੇ ਕੈਪੀਟਲ ਹਿੱਲ ਵਿਚ ਹੋਈ ਹਿੰਸਾ ਵਿਚ ਬਗ਼ਾਵਤ ਭੜਕਾਉਣ ਦੇ ਦੋਸ਼ 'ਚ ਡੋਨਾਲਡ ਟਰੰਪ ਵਿਰੁੱਧ ਮਹਾਂਦੋਸ਼ ਦਾ ਪ੍ਰਸਤਾਵ ਪਾਸ ਕਰ ਦਿੱਤਾ ਹੈ।

Donald TrumpDonald Trump

ਰਾਸ਼ਟਰਪਤੀ ਟਰੰਪ 'ਤੇ ਬੀਤੀ 6 ਜਨਵਰੀ ਨੂੰ ਅਪਣੇ ਸਮਰਥਕਾਂ ਨੂੰ ਕੈਪੀਟਲ ਹਿੱਲ ਭਾਵ ਕਿ ਅਮਰੀਕੀ ਸੰਸਦ ਕੰਪਲੈਕਸ 'ਤੇ ਹਮਲਾ ਕਰਨ ਲਈ ਉਕਸਾਉਣ ਦਾ ਦੋਸ਼ ਸੀ, ਜਿਸ ਨੂੰ ਸਦਨ 'ਚ 197 ਦੇ ਮੁਕਾਬਲੇ 232 ਵੋਟਾਂ ਨਾਲ ਪਾਸ ਕਰ ਦਿੱਤਾ ਗਿਆ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM

Rana Balachauria Murder Case | Gangster Harpinder Singh Encounter :ਪੁਲਿਸ ਨੇ ਆਖਿਰ ਕਿਵੇਂ ਕੀਤਾ ਐਨਕਾਊਂਟਰ

18 Dec 2025 3:12 PM

Rana Balachauria Murder : ਕਬੱਡੀ ਖਿਡਾਰੀ ਦੇ ਸਿਰ ‘ਚ ਮਾਰੀਆਂ ਗੋਲ਼ੀਆਂ, ਸਿੱਧੂ ਮੂਸੇਵਾਲਾ ਕਤਲ ਨਾਲ਼ ਸੰਪਰਕ ਨਹੀਂ

17 Dec 2025 3:28 PM

28 ਸਾਲ ਦੀ ਕੁੜੀ ਨੇ ਅਕਾਲੀ ਦਲ ਦਾ ਖੋਲ੍ਹਿਆ ਖਾਤਾ, ਅਕਾਲੀ ਦਲ ਨੂੰ ਨਵੇਂ ਨੌਜਵਾਨਾਂ ਦੀ ਲੋੜ ?

17 Dec 2025 3:27 PM

ਡਿਪਰੈਸ਼ਨ 'ਚ ਚਲੇ ਗਏ ਰਾਜਾ ਵੜਿੰਗ, ਹਾਈ ਕਮਾਨ ਦੇ ਦਬਾਅ ਹੇਠ ਨੇ ਰਾਜਾ | The Spokesman Debate

16 Dec 2025 2:55 PM
Advertisement