
ਕੋਰੋਨਾ ਵਾਇਰਸ ਦੇ ਖੌਫ ਤੋਂ ਬਚਣ ਲਈ ਹਰ ਕੋਈ ਸਾਵਧਾਨੀ ਵਰਤਣ ਦੀ ਸਲਾਹ ਦੇ ਰਿਹਾ ਹੈ।
ਨਵੀਂ ਦਿੱਲੀ: ਕੋਰੋਨਾ ਵਾਇਰਸ ਦੇ ਖੌਫ ਤੋਂ ਬਚਣ ਲਈ ਹਰ ਕੋਈ ਸਾਵਧਾਨੀ ਵਰਤਣ ਦੀ ਸਲਾਹ ਦੇ ਰਿਹਾ ਹੈ। ਸਾਬਣ ਨਾਲ ਹੱਥ ਧੋਣਾ ਕੋਰੋਨਾ ਵਾਇਰਸ ਤੋਂ ਬਚਾਅ ਦਾ ਸਭ ਤੋਂ ਕਾਰਗਰ ਤਰੀਕਾ ਮੰਨਿਆ ਜਾ ਰਿਹਾ ਹੈ। ਉੱਥੇ ਹੀ ਦੁਨੀਆ ਵਿਚ ਇਕ ਅਜਿਹਾ ਵਿਅਕਤੀ ਵੀ ਹੈ, ਜਿਸ ਨੇ ਲਗਭਗ 10 ਸਾਲਾਂ ਤੋਂ ਹੱਥ ਨਹੀਂ ਧੋਤੇ।
Photo
ਇਹ ਵਿਅਕਤੀ ਕੋਈ ਆਮ ਆਦਮੀ ਨਹੀਂ ਬਲਕਿ ਅਮਰੀਕੀਆਂ ਦੇ ਲੋਕਪਸੰਦ ਟੀਵੀ ਸ਼ੋਅ ਫਾਕਸ ਐਂਡ ਫਰੈਂਡਸ ਦੇ ਹੋਸਟ Pete Hegseth ਹਨ। ਦੱਸ ਦਈਏ ਕਿ ਇਹ ਉਹੀ ਸ਼ੋਅ ਹੈ ਜੋ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਬੇਹੱਦ ਪਸੰਦ ਹੈ। ਟੀਵੀ ਸ਼ੋਅ ਦੇ ਹੋਸਟ ਪੀਟ ਨੇ ਕੈਮਰੇ ਦੇ ਸਾਹਮਣੇ ਸਵਿਕਾਰ ਕੀਤਾ ਕਿ ਉਹਨਾਂ ਨੂੰ ਹੱਥ ਧੋਣ ‘ਤੇ ਬਿਲਕੁਲ ਵੀ ਯਕੀਨ ਨਹੀਂ ਹੈ ਅਤੇ ਇਸ ਲਈ ਉਹਨਾਂ ਨੇ ਬੀਤੇ ਦਸ ਸਾਲਾਂ ਵਿਚ ਇਕ ਵਾਰ ਵੀ ਅਪਣੇ ਹੱਥ ਨਹੀਂ ਧੋਤੇ।
Photo
ਇਹ ਗੱਲ ਉਸ ਸਮੇਂ ਸਾਹਮਣੇ ਆਈ ਜਦੋਂ ਪੀਟ ਸ਼ੋਅ ਦੌਰਾਨ ਹੀ ਇਕ ਦਿਨ ਪੁਰਾਣਾ ਪਿਜ਼ਾ ਖਾਂਦੇ ਦਿਖਾਈ ਦਿੱਤੇ। ਅਪਣੇ ਸਾਥੀ ਐਂਕਰਾਂ ਦੇ ਪੁੱਛਣ ‘ਤੇ ਉਹਨਾਂ ਨੇ ਦੱਸਿਆ ਕਿ ਉਹਨਾਂ ਨੂੰ ਇਕ ਦਿਨ ਪੁਰਾਣਾ ਪਿਜ਼ਾ ਖਾਣ ਵਿਚ ਕੋਈ ਇਤਰਾਜ਼ ਨਹੀਂ ਹੈ। ਇਸ ਦੇ ਨਾਲ ਹੀ ਪੀਟ ਨੇ ਇਹ ਵੀ ਕਹਿ ਦਿੱਤਾ ਕਿ ਉਹਨਾਂ ਨੂੰ ਨਹੀਂ ਲੱਗਦਾ ਕਿ ਉਹਨਾਂ ਨੇ ਅਪਣੇ ਹੱਥ 10 ਸਾਲਾਂ ਤੋਂ ਧੋਤੇ ਹਨ।
Photo
ਅਪਣੀ ਗੱਲ਼ ਨੂੰ ਅੱਗੇ ਵਧਾਉਂਦੇ ਹੋਏ ਉਹਨਾਂ ਕਿਹਾ ਕਿ ਕਿਉਂਕਿ ਵਾਇਰਸ ਦਿਖਾਈ ਨਹੀਂ ਦਿੰਦੇ, ਇਸ ਲਈ ਉਹ ਹੈ ਵੀ ਨਹੀਂ। ਪ੍ਰਿੰਸਟਨ ਯੂਨੀਵਰਸਿਟੀ ਤੋਂ ਗ੍ਰੈਜੂਏਟ ਪੀਟ ਦਾ ਮੰਨਣਾ ਹੈ ਕਿ ਜੋ ਦਿਖਾਈ ਨਹੀਂ ਦਿੰਦਾ, ਉਹ ਹੁੰਦਾ ਵੀ ਨਹੀਂ ਹੈ। ਹਾਲਾਂਕਿ ਉਹਨਾਂ ਨੇ ਇਹ ਮੰਨਿਆ ਹੈ ਕਿ ਉਹ ਖੁਦ ਨੂੰ ਬਿਮਾਰੀਆਂ ਦਾ ਟੀਕਾ ਜ਼ਰੂਰ ਲਗਵਾਉਂਦੇ ਹਨ।
Photo
ਉਹਨਾਂ ਨੇ ਇਹ ਬਿਆਨ ਉਸ ਦੇਸ਼ ਵਿਚ ਦਿੱਤਾ, ਜਿੱਥੇ Centers for Disease Control and Prevention ਵੱਲੋਂ ਲੋਕਾਂ ਨੂੰ ਕੀਟਾਣੂਆਂ ਤੋਂ ਬਚਣ ਲਈ ਲਗਾਤਾਰ ਹੱਥ ਧੋਣ ਦੀ ਸਲਾਹ ਦਿੱਤੀ ਜਾਂਦੀ ਹੈ। ਇਕ ਹੋਰ ਬਿਆਨ ਵਿਚ ਉਹਨਾਂ ਕਿਹਾ ਕਿ ਅਸੀਂ ਅਜਿਹੇ ਸਮਾਜ ਵਿਚ ਰਹਿ ਰਹੇ ਹਾਂ, ਜਿੱਥੇ ਲੋਕ ਜੇਬਾਂ ਵਿਚ ਸੇਨੇਟਾਇਜ਼ਰ ਲੈ ਕੇ ਘੁੰਮਦੇ ਹਨ ਅਤੇ ਦਿਨ ਵਿਚ 19 ਹਜ਼ਾਰ ਵਾਰ ਹੱਥਾਂ ਨੂੰ ਸੇਨੇਟਾਈਜ਼ ਕਰਦੇ ਹਨ, ਜਿਵੇਂ ਕਿ ਉਹਨਾਂ ਦੀ ਜ਼ਿੰਦਗੀ ਬਚ ਜਾਵੇਗੀ।