
ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਨੇ ਟਵੀਟ ਕਰਦਿਆਂ ਕਿਹਾ ਹੈ ਕਿ ਉਹ ਕੋਰੋਨਾ ਵਾਇਰਸ ਪਾਜ਼ੇਟਿਵ ਪਾਏ ਗਏ ਹਨ
ਵਾਸ਼ਿੰਗਟਨ: ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਨੇ ਟਵੀਟ ਕਰਦਿਆਂ ਕਿਹਾ ਹੈ ਕਿ ਉਹ ਕੋਰੋਨਾ ਵਾਇਰਸ ਪਾਜ਼ੇਟਿਵ ਪਾਏ ਗਏ ਹਨ, ਹਾਲਾਂਕਿ ਉਹਨਾਂ ਦੀ ਪਤਨੀ ਮਿਸ਼ੇਲ ਸੰਕਰਮਿਤ ਨਹੀਂ ਹੈ। ਬਰਾਕ ਓਬਾਮਾ ਨੇ ਟਵੀਟ ਕੀਤਾ, ''ਪਿਛਲੇ ਦੋ ਦਿਨਾਂ ਤੋਂ ਮੇਰੇ ਗਲੇ 'ਚ ਖਰਾਸ਼ ਸੀ ਪਰ ਮੈਂ ਠੀਕ ਮਹਿਸੂਸ ਕਰ ਰਿਹਾ ਹਾਂ। ਸ਼ੁਕਰ ਹੈ ਕਿ ਮਿਸ਼ੇਲ ਅਤੇ ਮੈਂ ਵੈਕਸੀਨ ਲਗਾਈ ਅਤੇ ਬੂਸਟਰ ਡੋਜ਼ ਵੀ ਲਈ ਹੈ।"
ਇਸ ਮਗਰੋਂ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਾਬਕਾ ਅਮਰੀਕੀ ਰਾਸ਼ਟਰਪਤੀ ਦੀ ਜਲਦ ਸਿਹਤਯਾਬੀ ਦੀ ਕਾਮਨਾ ਕੀਤੀ। ਉਹਨਾਂ ਕਿਹਾ, ‘ਮੈਂ ਬਰਾਕ ਓਬਾਮਾ ਨੂੰ ਕੋਵਿਡ-19 ਤੋਂ ਜਲਦ ਠੀਕ ਹੋਣ ਅਤੇ ਉਹਨਾਂ ਦੇ ਪਰਿਵਾਰ ਦੀ ਤੰਦਰੁਸਤੀ ਦੀ ਕਾਮਨਾ ਕਰਦਾ ਹਾਂ”।
ਓਬਾਮਾ ਨੇ ਸੰਕਰਮਣ ਦਰ ਵਿਚ ਗਿਰਾਵਟ ਦੇ ਬਾਵਜੂਦ ਅਮਰੀਕੀਆਂ ਨੂੰ ਕੋਰੋਨਾ ਵਾਇਰਸ ਖ਼ਿਲਾਫ਼ ਟੀਕਾਕਰਨ ਕਰਵਾਉਣ ਲਈ ਉਤਸ਼ਾਹਿਤ ਕੀਤਾ। ਅਮਰੀਕਾ ਵਿਚ ਪਿਛਲੇ ਇਕ ਹਫ਼ਤੇ ਵਿਚ ਲਗਭਗ 35,000 ਲੋਕ ਸੰਕਰਮਿਤ ਹੋਏ ਹਨ, ਜਦਕਿ ਮੱਧ ਜਨਵਰੀ ਵਿਚ ਲਗਭਗ ਅੱਠ ਲੱਖ ਲੋਕ ਸਨ।