ਭਾਰਤ ਨੇ ਕੋਰੋਨਾ ਵਿਰੁਧ ਸਹੀ ਕੰਮ ਨਹੀਂ ਕੀਤੇ ਤਾਂ ਹੀ ਮਹਾਂਮਾਰੀ ਭਿਆਨਕ ਹੋਈ : ਡਾ. ਐਂਥਨੀ ਫ਼ਾਊਚੀ
Published : May 14, 2021, 10:31 am IST
Updated : May 14, 2021, 10:31 am IST
SHARE ARTICLE
Dr Anthony S Fauci
Dr Anthony S Fauci

ਭਾਰਤ ਮਹਾਮਾਰੀ ਦੇ ਇਸ ਡੂੰਘੇ ਸੰਕਟ ’ਚ ਇਸ ਲਈ ਫਸਿਆ ਹੈ, ਕਿਉਂਕਿ ਉਸ ਨੇ ਮਹਾਮਾਰੀ ਦੇ ਖ਼ਤਮ ਹੋਣ ਦਾ ਗ਼ਲਤ ਅੰਦਾਜ਼ਾ ਲਗਾਉਂਦਿਆਂ ਸਮੇਂ ਤੋਂ ਪਹਿਲਾਂ ਹੀ ਢਿੱਲ ਦਿੱਤੀ

ਵਾਸ਼ਿੰਗਟਨ : ਅਮਰੀਕਾ ਦੇ ਸਿਖਰਲੇ ਸਿਹਤ ਮਾਹਿਰ ਤੇ ਰਾਸ਼ਟਰਪਤੀ ਜੋ ਬਾਇਡਨ ਦੇ ਮੁੱਖ ਮੈਡੀਕਲ ਸਲਾਹਕਾਰ ਡਾ. ਐਂਥਨੀ ਫ਼ਾਊਚੀ ਨੇ ਮੰਗਲਵਾਰ ਨੂੰ ਕਿਹਾ ਕਿ ਭਾਰਤ ਕੋਰੋਨਾ ਮਹਾਮਾਰੀ ਦੇ ਇਸ ਡੂੰਘੇ ਸੰਕਟ ’ਚ ਇਸ ਲਈ ਫਸਿਆ ਹੈ, ਕਿਉਂਕਿ ਉਸ ਨੇ ਮਹਾਮਾਰੀ ਦੇ ਖ਼ਤਮ ਹੋਣ ਦਾ ਗ਼ਲਤ ਅੰਦਾਜ਼ਾ ਲਗਾਉਂਦਿਆਂ ਸਮੇਂ ਤੋਂ ਪਹਿਲਾਂ ਹੀ ਪਾਬੰਦੀਆਂ ’ਚ ਢਿੱਲ ਦੇ ਦਿੱਤੀ।

Coronavirus Coronavirus

ਕੋਵਿਡ-19 ਰਿਸਪਾਂਸ ’ਤੇ ਸੁਣਵਾਈ ਦੌਰਾਨ ਡਾ. ਫ਼ਾਊਚੀ ਨੇ ਸੰਸਦ ਦੀ ਸਿਹਤ, ਸਿੱਖਿਆ, ਕਿਰਤ ਤੇ ਪੈਨਸ਼ਨ ਕਮੇਟੀ ਨੂੰ ਕਿਹਾ, ’ਭਾਰਤ ਦੇ ਮੌਜੂਦਾ ਗੰਭੀਰ ਹਾਲਾਤ ਦਾ ਕਾਰਨ ਇਹ ਹੈ ਕਿ ਇਥੇ ਮੌਜੂਦਾ ’ਚ ਇਕ ਲਹਿਰ ਸੀ ਤੇ ਉਨ੍ਹਾਂ ਨੇ ਇਹ ਗ਼ਲਤ ਮੁਲਾਂਕਣ ਕੀਤਾ ਕਿ ਇਹ ਖ਼ਤਮ ਹੋ ਚੁੱਕੀ ਹੈ ਤੇ ਫਿਰ ਕੀ ਹੋਇਆ? ਭਾਰਤ ਨੇ ਸਮੇਂ ਤੋਂ ਪਹਿਲਾਂ ਹੀ ਪਾਬੰਦੀਆਂ ’ਚ ਢਿੱਲ ਦਿੱਤੀ। ਇਸ ਸਮੇਂ ਉਥੇ ਮਾਮਲਿਆਂ ’ਚ ਵਾਧਾ ਹੋ ਰਿਹਾ ਹੈ ਤੇ ਅਸੀਂ ਸਭ ਇਸ ਗੱਲ ਤੋਂ ਚੰਗੀ ਤਰ੍ਹਾਂ ਵਾਕਫ਼ ਹਾਂ ਕਿ ਇਹ ਬੇਹੱਦ ਵਿਨਾਸ਼ਕਾਰੀ ਹੈ।’ 

Anthony FauciAnthony Fauci

ਸੁਣਵਾਈ ਦੀ ਪ੍ਰਧਾਨਗੀ ਕਰ ਰਹੀ ਸੈਨਟਰ ਪੈਟੀ ਮੁਰੇ ਨੇ ਕਿਹਾ ਕਿ ਭਾਰਤ ’ਚ ਵਧਦੇ ਕੋਵਿਡ ਦੇ ਕਹਿਰ ਨਾਲ ਮਚੀ ਤਬਾਹੀ ਇਸ ਗੱਲ ਵੱਲ ਧਿਆਨ ਦਿਵਾਉਂਦੀ ਹੈ ਕਿ ਅਮਰੀਕਾ ਉਦੋਂ ਤਕ ਮਹਾਮਾਰੀ ਨੂੰ ਖ਼ਤਮ ਨਹੀਂ ਕਰ ਸਕਦਾ ਜਦੋਂ ਤਕ ਕਿ ਇਹ ਹਰੇਕ ਜਗ੍ਹਾ ਖ਼ਤਮ ਨਹੀਂ ਹੋਵੇ। ਭਾਰਤ ਦੀ ਸਥਿਤੀ ਤੋਂ ਸਬਕ ਬਾਰੇ ਮੁਰੇ ਨੇ ਕਿਹਾ, ’ਭਾਰਤ ਦੀ ਗੰਭੀਰ ਸਥਿਤੀ ਇਸ ਮਹਾਮਾਰੀ ਤੇ ਭਵਿੱਖ ਦੇ ਕਹਿਰ ਨਾਲ ਉਚਿਤ ਤਰੀਕੇ ਤੋਂ ਬਚਾਅ ਲਈ ਅਮਰੀਕਾ ’ਚ ਇਕ ਮਜ਼ਬੂਤ ਜਨਤਕ ਸਿਹਤ ਬੁਨਿਆਦੀ ਢਾਂਚੇ ਦੀ ਜ਼ਰੂਰਤ ਨੂੰ ਰੇਖਾਂਕਿਤ ਕਰਦੀ ਹੈ।’

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM

Raja Raj Singh Clash With Police : ਅੱਗੋਂ ਪੁਲਿਸ ਨੇ ਰਾਹ ਰੋਕ ਕੇ ਛੇੜ ਲਿਆ ਵੱਡਾ ਪੰਗਾ, ਗਰਮਾਇਆ ਮਾਹੌਲ

10 Nov 2025 3:07 PM

Panjab university senate issue :ਪੰਜਾਬ ਯੂਨੀਵਰਸਿਟੀ ਦੇ ਗੇਟ ਨੰ: 1 'ਤੇ ਪੈ ਗਿਆ ਗਾਹ, ਦੇਖਦੇ ਹੀ ਰਹਿ ਗਏ ਪੁਲਿਸ

10 Nov 2025 3:07 PM

PU Protest:ਨਿਹੰਗ ਸਿੰਘਾਂ ਦੀ ਫ਼ੌਜ ਲੈ ਕੇ Panjab University ਪਹੁੰਚ ਗਏ Raja Raj Singh , ਲਲਕਾਰੀ ਕੇਂਦਰ ਸਰਕਾਰ

09 Nov 2025 3:09 PM

Partap Bajwa | PU Senate Election: ਪੰਜਾਬ ਉੱਤੇ RSS ਕਬਜ਼ਾ ਕਰਨਾ ਚਾਹੁੰਦੀ ਹੈ ਤਾਂ ਹੀ ਅਜਿਹੇ ਫੈਸਲੈ ਲੈ ਰਹੀ ਹੈ

09 Nov 2025 2:51 PM
Advertisement