
ਇਸ ਹਾਦਸੇ 'ਚ ਮਹਾਰਾਸ਼ਟਰ ਦੇ ਸਾਂਗਲੀ ਨਿਵਾਸੀ ਸ਼ਸ਼ੀਕਾਂਤ ਮਹਿਮਨੇ ਅਤੇ ਉਸ ਦੀ 9 ਸਾਲ ਦੀ ਬੇਟੀ ਸ਼ਰੁਤੀ ਅਤੇ 6 ਸਾਲ ਦਾ ਬੇਟਾ ਸ਼੍ਰੇਅਸ ਸਮੁੰਦਰ 'ਚ ਡੁੱਬ ਗਏ।
ਓਮਾਨ: ਸਮੁੰਦਰ ਦੀਆਂ ਲਹਿਰਾਂ ਨਾਲ ਖੇਡਣਾ ਕਿੰਨਾ ਭਿਆਨਕ ਹੋ ਸਕਦਾ ਹੈ, ਇਸ ਦੀ ਉਦਾਹਰਣ ਓਮਾਨ ਦੀ ਇਕ ਬੀਚ 'ਤੇ ਦੇਖਣ ਨੂੰ ਮਿਲੀ ਹੈ। ਪਾਣੀ ਵਿਚ ਮਸਤੀ ਕਰ ਰਹੇ ਇਕੋ ਪਰਿਵਾਰ ਦੇ ਤਿੰਨ ਲੋਕ ਸਮੁੰਦਰ ਦੀਆਂ ਤੇਜ਼ ਲਹਿਰਾਂ ਵਿਚ ਰੁੜ੍ਹ ਗਏ। ਹਾਦਸੇ ਦੀ ਦਿਲ ਦਹਿਲਾ ਦੇਣ ਵਾਲੀ ਵੀਡੀਓ ਵੀ ਸਾਹਮਣੇ ਆਈ ਹੈ।
Indian Man and 2 Children Swept Away On Oman Beach
ਇਸ ਹਾਦਸੇ 'ਚ ਮਹਾਰਾਸ਼ਟਰ ਦੇ ਸਾਂਗਲੀ ਨਿਵਾਸੀ ਸ਼ਸ਼ੀਕਾਂਤ ਮਹਿਮਨੇ ਅਤੇ ਉਸ ਦੀ 9 ਸਾਲ ਦੀ ਬੇਟੀ ਸ਼ਰੁਤੀ ਅਤੇ 6 ਸਾਲ ਦਾ ਬੇਟਾ ਸ਼੍ਰੇਅਸ ਸਮੁੰਦਰ 'ਚ ਡੁੱਬ ਗਏ। ਦੋਵੇਂ ਬੱਚੇ ਪਾਣੀ ਵਿਚ ਖੇਡ ਰਹੇ ਸਨ। ਫਿਰ ਇਕ ਤੇਜ਼ ਲਹਿਰ ਉਹਨਾਂ ਨੂੰ ਵਹਾ ਕੇ ਲੈ ਗਈ। ਦੋਵਾਂ ਬੱਚਿਆਂ ਨੂੰ ਬਚਾਉਣ ਲਈ ਸ਼ਸ਼ੀਕਾਂਤ ਨੇ ਵੀ ਪਾਣੀ ਵਿਚ ਛਾਲ ਮਾਰ ਦਿੱਤੀ। ਓਮਾਨ ਸਿਵਲ ਡਿਫੈਂਸ ਐਂਡ ਐਂਬੂਲੈਂਸ ਅਥਾਰਟੀ ਨੇ ਕਿਹਾ ਕਿ ਉਹਨਾਂ ਨੇ ਮੁਗਸੇਲ ਬੀਚ 'ਤੇ ਮੌਜੂਦ ਘੇਰੇ ਨੂੰ ਪਾਰ ਕਰ ਲਿਆ ਸੀ। ਲਹਿਰ ਦੇ ਟਕਰਾਉਣ ਤੋਂ ਬਾਅਦ ਅੱਠ ਲੋਕ ਡਿੱਗ ਗਏ ਸਨ। ਹਾਦਸੇ ਤੋਂ ਤੁਰੰਤ ਬਾਅਦ ਹੀ ਤਿੰਨ ਲੋਕਾਂ ਨੂੰ ਬਚਾ ਲਿਆ ਗਿਆ।
Indian Man and 2 Children Swept Away On Oman Beach
ਸਾਂਗਲੀ ਦੀ ਜਠ ਤਹਿਸੀਲ ਦਾ ਰਹਿਣ ਵਾਲੇ ਸ਼ਸ਼ੀਕਾਂਤ ਮਹਿਮਾਨੇ ਪੇਸ਼ੇ ਤੋਂ ਮਕੈਨੀਕਲ ਇੰਜੀਨੀਅਰ ਹੈ। ਉਹ ਦੁਬਈ ਵਿਚ ਇੱਕ ਪ੍ਰਾਈਵੇਟ ਕੰਪਨੀ ਵਿਚ ਕੰਮ ਕਰਦਾ ਹੈ। ਬੀਤੇ ਐਤਵਾਰ ਉਹ ਆਪਣੇ ਪਰਿਵਾਰ ਅਤੇ ਕੁਝ ਦੋਸਤਾਂ ਨਾਲ ਈਦ ਦੀਆਂ ਛੁੱਟੀਆਂ ਮਨਾਉਣ ਲਈ ਓਮਾਨ ਗਿਆ ਸੀ। ਇੱਥੇ ਉਹ ਸਲਾਲਾ ਇਲਾਕੇ ਦੇ ਮੋਗਸੇਲ ਬੀਚ 'ਤੇ ਆਪਣੇ ਪਰਿਵਾਰ ਨਾਲ ਸਮੁੰਦਰ ਦੀਆਂ ਲਹਿਰਾਂ ਦਾ ਆਨੰਦ ਲੈ ਰਿਹਾ ਸੀ। ਇਸ ਦਰਦਨਾਕ ਹਾਦਸੇ ਦੀ ਸੂਚਨਾ ਮਿਲਣ ਤੋਂ ਬਾਅਦ ਸ਼ਸ਼ੀਕਾਂਤ ਦੇ ਪਰਿਵਾਰ ਦੇ ਹੋਰ ਮੈਂਬਰ ਓਮਾਨ ਚਲੇ ਗਏ ਹਨ।