
ਮ੍ਰਿਤਕਾਂ ਦੀ ਪਛਾਣ ਜੀਓ ਪੈਲੀ (32), ਕੇਵਿਨ ਸ਼ਾ ਵਰਗੀਸ (21) ਅਤੇ ਲਿਓ ਮਾਵਲਿਲ ਯੋਹਾਨਨ (41) ਵਜੋਂ ਹੋਈ ਹੈ।
ਕੈਲਗਰੀ: ਕੈਨੇਡਾ ਦੇ ਕੈਲਗਰੀ ਵਿਚ ਕੈਨਮੋਰ ਵਿਖੇ ਇਕ ਕਿਸ਼ਤੀ ਪਲਟਣ ਕਾਰਨ ਤਿੰਨ ਭਾਰਤੀਆਂ ਦੀ ਮੌਤ ਹੋ ਗਈ ਹੈ। ਇਹ ਵਿਅਕਤੀ ਕੇਰਲਾ ਦੇ ਏਰਨਾਕੁਲਮ ਜ਼ਿਲ੍ਹੇ ਨਾਲ ਸਬੰਧਤ ਸਨ। ਮ੍ਰਿਤਕਾਂ ਦੀ ਪਛਾਣ ਜੀਓ ਪੈਲੀ (32), ਕੇਵਿਨ ਸ਼ਾ ਵਰਗੀਸ (21) ਅਤੇ ਲਿਓ ਮਾਵਲਿਲ ਯੋਹਾਨਨ (41) ਵਜੋਂ ਹੋਈ ਹੈ।
3 Indians killed in boat accident in Canada
ਇਹ ਹਾਦਸਾ ਸਥਾਨਕ ਸਮੇਂ ਅਨੁਸਾਰ ਰਾਤ 10.30 ਵਜੇ ਕੈਨਮੋਰ ਦੇ ਸਪਰੇਅ ਲੇਕ ਰਿਜ਼ਰਵਾਇਰ ਵਿਖੇ ਵਾਪਰਿਆ। ਮਿਲੀ ਜਾਣਕਾਰੀ ਅਨੁਸਾਰ 4 ਭਾਰਤੀ ਇਕ ਕਿਸ਼ਤੀ ਵਿਚ ਮੱਛੀਆਂ ਫੜਨ ਗਏ ਸਨ। ਇਸ ਦੌਰਾਨ ਅਚਾਨਕ ਕਿਸ਼ਤੀ ਪਲਟ ਗਈ ਅਤੇ ਭਿਆਨਕ ਹਾਦਸਾ ਵਾਪਰ ਗਿਆ। ਮਿਲੀ ਜਾਣਕਾਰੀ ਅਨੁਸਾਰ ਇਹਨਾਂ ਵਿਚੋਂ ਤ੍ਰਿਸੂਰ ਦੇ ਰਹਿਣ ਵਾਲੇ ਜੀਜੋ ਜੋਸੇਫ ਨੂੰ ਬਚਾ ਲਿਆ ਗਿਆ ਹੈ ਅਤੇ ਉਸ ਦਾ ਸਥਾਨਕ ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ।