ਚੀਨੀ ਮੀਡੀਆ ਦਾ ਕੁਪ੍ਰਚਾਰ: 1962 ਵਰਗੇ ਹੀ ਨੇ ਹਾਲਾਤ, ਨਹਿਰੂ ਵਾਲੀ ਗ਼ਲਤੀ ਕਰ ਰਹੇ ਨੇ ਮੋਦੀ!
Published : Sep 14, 2020, 9:21 pm IST
Updated : Sep 14, 2020, 9:21 pm IST
SHARE ARTICLE
Chinese media
Chinese media

ਕਿਹਾ, 1962 'ਚ ਭਾਰਤ ਨੇ ਅੰਤਰ ਰਾਸ਼ਟਰੀ ਮਾਹੌਲ ਦਾ ਫ਼ਾਇਦਾ ਚੁਕਣ ਦੀ ਕੀਤੀ ਸੀ ਕੋਸ਼ਿਸ਼

ਬੀਜਿੰਗ : ਭਾਰਤ ਅਤੇ ਚੀਨ ਵਿਚਾਲੇ ਜਾਰੀ ਤਣਾਅ ਨੂੰ ਘੱਟ ਕਰਨ ਦੀਆਂ ਕੋਸ਼ਿਸ਼ਾਂ ਲਗਾਤਾਰ ਜਾਰੀ ਹਨ। ਇਸ ਵਿਚ ਦੋਹਾਂ ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਵਿਚ ਪੰਜ ਸੂਤਰੀ ਸਹਿਮਤੀ ਹੋਣ ਤੋਂ ਬਾਅਦ ਵੀ ਚੀਨ ਦਾ ਅਧਿਕਾਰਤ ਪ੍ਰਚਾਰਕ ਮੀਡੀਆ ਭਾਰਤ ਨੂੰ ਧਮਕਾਉਣ ਅਤੇ ਮਨੋਵਿਗਿਆਨਿਕ ਦਬਾਅ ਬਣਾਉਣ ਵਿਚ ਜੁਟਿਆ ਹੋਇਆ ਹੈ। ਚੀਨੀ ਅਖ਼ਬਾਰ ਗਲੋਬਲ ਟਾਈਮਜ਼ ਨੇ ਚੀਨੀ ਵਿਸ਼ਲੇਸ਼ਕ ਝਾਂਗ ਸ਼ੇਂਗ ਦੇ ਹਵਾਲੇ ਨਾਲ ਦਾਅਵਾ ਕੀਤਾ ਕਿ ਭਾਰਤ ਪੰਡਿਤ ਜਵਾਹਰ ਲਾਲ ਨਹਿਰੂ ਦੀ ਗ਼ਲਤੀ ਨੂੰ ਦੁਹਰਾ ਰਿਹਾ ਹੈ। ਉਸ ਨੇ ਕਿਹਾ ਕਿ ਭਾਰਤ ਦਾ ਵਰਤਮਾਨ ਪ੍ਰਸ਼ਾਸਨ ਸਰਹੱਦ 'ਤੇ ਹਮਲਾਵਰ ਰਵਈਆ ਦਿਖਾ ਰਿਹਾ ਹੈ।

India-ChinaIndia-China

ਝਾਂਗ ਨੇ ਕਿਹਾ ਕਿ ਵਰਤਮਾਨ ਸਥਿਤੀ ਸਾਲ 1962 ਦੀ ਤਰ੍ਹਾਂ ਹੀ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਭਾਰਤ ਅਪਣੇ ਹਿੱਤਾਂ ਦੇ ਲਈ ਅੰਤਰਰਾਸ਼ਟਰੀ ਭਾਈਚਾਰੇ ਦੀ ਮਦਦ ਨਾਲ ਚੀਨ 'ਤੇ ਦਬਾਅ ਪਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਸਾਲ 1962 ਵਿਚ ਚੀਨ ਸੱਭ ਤੋਂ ਅਲੱਗ-ਥਲੱਗ ਸੀ। ਉਸ ਸਮੇਂ ਚੀਨ ਅਮਰੀਕਾ ਨਾਲ ਮੁਕਾਬਲਾ ਕਰ ਰਿਹਾ ਸੀ ਅਤੇ ਉਹ ਰੂਸ ਨਾਲੋਂ ਵੀ ਵਖਰੇ ਰਾਹ 'ਤੇ ਚੱਲ ਰਿਹਾ ਸੀ ਜਦਕਿ ਭਾਰਤ ਉਸ ਸਮੇਂ ਗੁੱਟ ਨਿਰਪੇਖ ਅੰਦੋਲਨ ਦੀ ਅਗਵਾਈ ਕਰ ਰਿਹਾ ਸੀ। ਚੀਨੀ ਵਿਸ਼ਲੇਸ਼ਕ ਨੇ ਦੋਸ਼ ਲਗਾਇਆ ਕਿ ਸਾਲ 1962 ਵਿਚ ਭਾਰਤ ਨੇ ਅੰਤਰਰਾਸ਼ਟਰੀ ਮਾਹੌਲ ਦਾ ਫ਼ਾਇਦਾ ਚੁੱਕਣ ਦੀ ਕੋਸ਼ਿਸ਼ ਕੀਤੀ ਸੀ। ਇਸ ਦਾ ਨਤੀਜਾ ਇਹ ਹੋਇਆ ਕਿ ਭਾਰਤ ਨੇ ਤੀਜੀ ਦੁਨੀਆਂ ਦੇ ਦੇਸ਼ਾਂ ਦੇ ਆਗੂ ਵਜੋਂ ਖ਼ਿਤਾਬ ਨੂੰ ਵੀ ਗਵਾ ਦਿਤਾ।

ChinaChina

ਝਾਂਗ ਨੇ ਕਿਹਾ ਕਿ ਭਾਰਤ ਦੀ ਮੋਦੀ ਸਰਕਾਰ ਵੀ ਨਹਿਰੂ ਦੀ ਰਣਨੀਤੀ 'ਤੇ ਕੰਮ ਕਰ ਰਹੀ ਹੈ ਅਤੇ ਚੀਨ-ਅਮਰੀਕਾ ਤਣਾਅ ਦਾ ਫ਼ਾਇਦਾ ਚੁਕਣਾ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਭਾਰਤ ਦੇ ਰੱਖਿਆ ਮੰਤਰੀ ਅਤੀ ਆਤਮਵਿਸ਼ਵਾਸ ਦਿਖਾ ਰਹੇ ਹਨ। ਉਥੇ ਇਕ ਹੋਰ ਚੀਨੀ ਵਿਸ਼ਲੇਸ਼ਕ ਕਿਆਂਗ ਫੇਂਗ ਨੇ ਕਿਹਾ ਕਿ ਜੈਸ਼ੰਕਰ ਅਤੇ ਵਾਂਗ ਯੀ ਨਾਲ ਮੁਲਾਕਾਤ ਦੇ ਬਾਅਦ ਹੁਣ ਇਹ ਦੇਖਣਾ ਹੈ ਕਿ ਭਾਰਤ ਕਿਵੇ ਪੰਜ ਸੂਤਰੀ ਸਹਿਮਤੀ ਨੂੰ ਲਾਗੂ ਕਰਦਾ ਹੈ।  

Indo China BorderIndo China Border

ਕਿਆਂਗ ਨੇ ਦਾਅਵਾ ਕੀਤਾ ਕਿ ਚੀਨ ਭਾਰਤ ਨੂੰ ਅਪਣਾ ਦੁਸ਼ਮਣ ਨਹੀਂ ਮੰਨਦਾ ਹੈ ਅਤੇ ਉਸ ਦੇ ਇਸ ਰਵਈਏ ਵਿਚ ਤਬਦੀਲੀ ਨਹੀਂ ਆਈ ਹੈ। ਇਸ ਦੇ ਇਲਾਵਾ ਚੀਨ ਭਾਰਤ ਦੇ ਨਾਲ ਸਬੰਧਾਂ ਨੂੰ ਸਥਿਰ ਬਣਾਉਣ ਲਈ ਵਿਹਾਰਕ ਸਹਿਯੋਗ ਦਾ ਚਾਹਵਾਨ ਹੈ। ਚੀਨ ਭਾਰਤ ਦੇ ਨਾਲ ਸ਼ਾਂਤੀ ਦੇ ਨਾਲ ਸਰਹੱਦ 'ਤੇ ਵਿਵਾਦਾਂ ਨੂੰ ਹੱਲ ਕਰਨਾ ਚਾਹੁੰਦਾ ਹੈ ਪਰ ਅਪਣੇ ਹਿੱਤਾਂ ਦੇ ਨਾਲ ਸਮਝੌਤਾ ਨਹੀਂ ਕਰੇਗਾ।

Location: China, Guangdong

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Bittu Balial Death News : ਵੱਡੇ ਹਾਦਸੇ ਤੋਂ ਬਾਅਦ ਵੀ ਇਸ Kabaddi player ਨੇ ਨਹੀਂ ਛੱਡੀ ਸੀ ਕੱਬਡੀ | Last Raid

08 Nov 2025 3:01 PM

Wrong E challan : ਘਰ ਖੜ੍ਹੇ ਮੋਟਰਸਾਈਕਲ ਦਾ ਕੱਟਿਆ ਗਿਆ ਚਲਾਨ, ਸਾਰੀ ਕਹਾਣੀ ਸੁਣ ਤੁਹਾਡੇ ਵੀ ਉੱਡ ਜਾਣਗੇ ਹੋਸ਼

08 Nov 2025 3:00 PM

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM
Advertisement