
ਪਾਕਿਸਤਾਨ ਨੇ ਭਾਰਤ ਵੱਲੋਂ ਇਕ ਵੀ ਸਰਜੀਕਲ ਸਟਰਾਈਕ ਕੀਤੇ ਜਾਣ ਦੀ ਸੂਰਤ ਵਿਚ 10 ਸਰਜੀਕਲ ਸਟਰਾਈਕ ਕਰਨ ਦੀ ਧਮਕੀ ਦਿਤੀ ਹੈ।
ਇਸਲਾਮਾਬਾਦ, ( ਪੀਟੀਆਈ ) : ਪਾਕਿਸਤਾਨ ਨੇ ਭਾਰਤ ਵੱਲੋਂ ਇਕ ਵੀ ਸਰਜੀਕਲ ਸਟਰਾਈਕ ਕੀਤੇ ਜਾਣ ਦੀ ਸੂਰਤ ਵਿਚ 10 ਸਰਜੀਕਲ ਸਟਰਾਈਕ ਕਰਨ ਦੀ ਧਮਕੀ ਦਿਤੀ ਹੈ। ਪਰਮਾਣੂ ਹਥਿਆਰਾਂ ਨਾਲ ਲੈਸ ਦੋਹਾਂ ਗੁਆਂਢੀ ਦੇਸ਼ਾਂ ਵਿਚ ਸ਼ਬਦੀ ਜੰਗ ਦਾ ਇਹ ਤਾਜਾ ਮਾਮਲਾ ਹੈ। ਸੈਨਾ ਦੀ ਇੰਟਰ ਸਰਵਿਸਿਜ਼ ਦੇ ਜਨਸਪੰਰਕ ਵਿਭਾਗ ਦੇ ਬੁਲਾਰੇ ਮੇਜਰ ਜਨਰਲ ਆਸਿਫ ਗਫੂਰ ਨੇ ਲੰਦਨ ਵਿਚ ਮੀਡੀਆ ਨਾਲ ਗੱਲਬਾਤ ਦੌਰਾਨ ਇਹ ਬਿਆਨ ਜਾਰੀ ਕੀਤਾ। ਜਿਥੇ ਉਹ ਪਾਕਿਸਤਾਨ ਦੇ ਸੈਨਾ ਪ੍ਰਮੁਖ ਕਮਰ ਜਾਵੇਦ ਬਾਜਵਾ ਦੇ ਨਾਲ ਇਕ ਦੌਰੇ ਤੇ ਗਏ ਹੋਏ ਹਨ।
Pak Army
ਰੇਡਿਓ ਪਾਕਿਸਤਾਨ ਨੇ ਗਫੂਰ ਦੇ ਹਵਾਲੇ ਤੋਂ ਕਿਹਾ ਕਿ ਜੇਕਰ ਭਾਰਤ ਪਾਕਿਸਤਾਨ ਦੇ ਅੰਦਰ ਸਰਜੀਕਲ ਸਟਰਾਈਕ ਕਰਨ ਦੀ ਹਿਮੰਤ ਕਰਦਾ ਹੈ, ਤਾਂ ਉਸ ਨੂੰ ਬਦਲੇ ਵਿਚ 10 ਸਰਜੀਕਲ ਸਟਰਾਈਕ ਦਾ ਸਾਹਮਣਾ ਕਰਨਾ ਪਵੇਗਾ। ਉਂਨ੍ਹਾਂ ਇਹ ਵੀ ਕਿਹਾ ਕਿ ਜੋ ਵੀ ਸਾਡੇ ਵਿਰੁਧ ਕਿਸੀ ਤਰਾਂ ਦੀ ਸਾਜਸ਼ ਬਾਰੇ ਸੋਚ ਰਹੇ ਹਨ, ਉਂਨ੍ਹਾਂ ਨੂੰ ਪਾਕਿਸਤਾਨ ਦੀ ਸਮਰੱਥਾ ਬਾਰੇ ਆਪਣੇ ਦਿਮਾਗ ਵਿਚ ਕਿਸੇ ਤਰ੍ਹਾਂ ਦਾ ਕੋਈ ਸ਼ੱਕ ਨਹੀਂ ਰੱਖਣਾ ਚਾਹੀਦਾ। ਸੈਨਾ ਦੇ ਬੁਲਾਰੇ ਨੇ ਕਿਹਾ ਕਿ ਪਾਕਿਸਤਾਨ ਦੀ ਸੈਨਾ 50 ਅਰਬ ਡਾਲਰ ਦੇ ਚੀਨ ਪਾਕਿਸਤਾਨ ਆਰਥਿਕ ਗਲਿਆਰੇ ਦੀ ਮਾਲਕ ਹੈ।
Surgical Strike India
ਇਹ ਵਿਸ਼ਾਲ ਪ੍ਰੋਜੈਕਟ ਦੇਸ਼ ਦੀ ਅਰਥਵਿਵਸਥਾ ਨੂੰ ਮਜ਼ਬੂਤ ਕਰੇਗਾ। ਗਫੂਰ ਨੇ ਕਿਹਾ ਕਿ ਸੈਨਾ ਪਾਕਿਸਤਾਨ ਵਿਚ ਲੋਕਤੰਤਰ ਨੂੰ ਮਜ਼ਬੂਤ ਕਰਨਾ ਚਾਹੁੰਦੀ ਹੈ ਅਤੇ ਦਾਅਵਾ ਕੀਤਾ ਕਿ ਜੁਲਾਈ ਵਿਚ ਹੋਈਆਂ ਆਮ ਚੌਣਾਂ ਦੇਸ਼ ਦੇ ਇਤਿਹਾਸ ਵਿਚ ਸੱਭ ਤੋਂ ਵੱਧ ਪਾਰਦਰਸ਼ੀ ਚੌਣਾਂ ਰਹੀਆਂ ਹਨ। ਉਂਨ੍ਹਾਂ ਕਿਹਾ ਕਿ ਜੇਕਰ ਕਿਸੇ ਨੂੰ ਚੌਣਾਂ ਵਿਚ ਕਿਸੇ ਤਰ੍ਹਾਂ ਦੀ ਹੇਰਾਫੇਰੀ ਹੋਣ ਦਾ ਸੱਕ ਹੈ ਤਾਂ ਉਸਨੂੰ ਸਾਹਮਣੇ ਲਿਆਉਣਾ ਚਾਹੀਦਾ ਹੈ।
China With Pak
ਉਂਨ੍ਹਾਂ ਨੇ ਮੀਡੀਆ ਤੇ ਰੋਕ ਦੀਆਂ ਖਬਰਾਂ ਨੂੰ ਵੀ ਖਾਰਜ ਕੀਤਾ ਹੈ ਅਤੇ ਕਿਹਾ ਕਿ ਦੇਸ਼ ਵਿਚ ਵਿਚਾਰ ਪ੍ਰਗਟ ਕਰਨ ਦੀ ਪੂਰਣ ਸੁਤੰਤਰਤਾ ਹੈ। ਗਫੂਰ ਨੇ ਕਿਹਾ ਹੈ ਕਿ ਪਾਕਿਸਤਾਨ ਵਿਚ ਮਾੜੇ ਦੀ ਬਜਾਏ ਬਿਹਤਰ ਦਾ ਵੱਧ ਵਿਕਾਸ ਹੋਇਆ ਹੈ ਅਤੇ ਅੰਤਰਰਾਸ਼ਟਰੀ ਮੀਡੀਆ ਨੂੰ ਚੰਗੀ ਚੀਜ਼ਾਂ ਨੂੰ ਵੀ ਦਿਖਾਉਣਾ ਚਾਹੀਦਾ ਹੈ। ਜ਼ਿਕਰਯੋਗ ਹੈ ਕਿ ਭਾਰਤ ਨੇ ਪਾਕਿਸਤਾਨ ਤੇ ਤਿੰਨ ਸਾਲ ਪਹਿਲਾਂ 2016 ਵਿਚ ਸਰਜੀਕਲ ਸਟਰਾਈਕ ਕਰਕੇ ਉਥੇ ਮੌਜੂਦ ਅਤਿਵਾਦੀਆਂ ਦੇ ਕੈਂਪ ਨੂੰ ਤਬਾਹ ਕੀਤਾ ਸੀ।