
ਪੰਜਾਬ ਦੇ ਕੈਬਿਨੇਟ ਮੰਤਰੀ ਅਤੇ ਕਾਂਗਰਸ ਨੇਤਾ ਨਵਜੋਤ ਸਿੰਘ ਸਿੱਧੂ ਨੇ ਇਕ ਵਾਰ ਫਿਰ ਤੋਂ ਪਾਕਿਸਤਾਨ ਦੀ ਤਾਰੀਫ਼ ਕੀਤੀ ਹੈ। ਇਸ ਵਾਰ ਸਿੱਧੂ ਦਾ...
ਕਸੌਲੀ (ਭਾਸ਼ਾ) : ਪੰਜਾਬ ਦੇ ਕੈਬਿਨੇਟ ਮੰਤਰੀ ਅਤੇ ਕਾਂਗਰਸ ਨੇਤਾ ਨਵਜੋਤ ਸਿੰਘ ਸਿੱਧੂ ਨੇ ਇਕ ਵਾਰ ਫਿਰ ਤੋਂ ਪਾਕਿਸਤਾਨ ਦੀ ਤਾਰੀਫ਼ ਕੀਤੀ ਹੈ। ਇਸ ਵਾਰ ਸਿੱਧੂ ਦਾ ਪਾਕਿਸਤਾਨ ਪ੍ਰੇਮ ਹਿਮਾਚਲ ਪ੍ਰਦੇਸ਼ ਦੇ ਕਸੌਲੀ ਵਿਚ ਚੱਲ ਰਹੇ ਲਿਟਰੇਚਰ ਫੈਸਟੀਵਲ ਦੇ ਦੌਰਾਨ ਵੇਖਣ ਨੂੰ ਮਿਲਿਆ। ਕਸੌਲੀ ਲਿਟਰੇਚਰ ਫੈਸਟੀਵਲ ਦੇ ਪਹਿਲੇ ਸਤਰ ਵਿਚ ਚਰਚੇ ਦੇ ਦੌਰਾਨ ਨਵਜੋਤ ਸਿੰਘ ਸਿੱਧੂ ਨੇ ਪਾਕਿਸਤਾਨ ਦੀ ਅਪਣੀ ਯਾਤਰਾ ਨੂੰ ਦੱਖਣ ਭਾਰਤ ਦੀ ਯਾਤਰਾ ਨਾਲੋਂ ਵਧੀਆ ਕਰਾਰ ਦਿਤਾ। ਕਾਂਗਰਸ ਨੇਤਾ ਨਵਜੋਤ ਸਿੰਘ ਸਿੱਧੂ ਨੇ ਕਿਹਾ
Navjot Singh Sidhuਕਿ ਤੁਸੀ ਪਾਕਿਸਤਾਨ ਵਿਚ ਕਿਤੇ ਵੀ ਯਾਤਰਾ ਕਰ ਲਓ, ਉਥੇ ਨਾ ਤਾਂ ਭਾਸ਼ਾ ਬਦਲਦੀ ਹੈ, ਨਾ ਹੀ ਖਾਣਾ-ਪੀਣਾ ਬਦਲਦਾ ਹੈ ਅਤੇ ਨਾ ਹੀ ਲੋਕ ਬਦਲਦੇ ਹਨ। ਜਦੋਂ ਕਿ ਦੱਖਣ ਭਾਰਤ ਵਿਚ ਜਾਣ ‘ਤੇ ਭਾਸ਼ਾ ਤੋਂ ਲੈ ਕੇ ਖਾਣ-ਪੀਣ ਤੱਕ ਸਭ ਕੁਝ ਬਦਲ ਜਾਂਦਾ ਹੈ। ਤੁਹਾਨੂੰ ਦੱਖਣ ਭਾਰਤ ਵਿਚ ਰਹਿਣ ਲਈ ਅੰਗਰੇਜ਼ੀ ਜਾਂ ਤੇਲਗੂ ਸਿਖਣੀ ਪਵੇਗੀ, ਪਰ ਪਾਕਿਸਤਾਨ ਵਿਚ ਅਜਿਹਾ ਜ਼ਰੂਰੀ ਨਹੀਂ ਹੈ। ਸਿੱਧੂ ਦੇ ਇਸ ਪਾਕਿਸਤਾਨ ਪ੍ਰੇਮ ਨੂੰ ਲੈ ਕੇ ਇਕ ਵਾਰ ਫਿਰ ਤੋਂ ਵਿਵਾਦ ਪੈਦਾ ਹੋ ਸਕਦਾ ਹੈ। ਇਸ ਤੋਂ ਪਹਿਲਾਂ ਸਿੱਧੂ ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੇ ਸ਼ਪਥ ਗ੍ਰਹਿਣ ਸਮਾਰੋਹ ਵਿਚ ਹਿੱਸਾ ਲੈਣ ਲਈ ਪਾਕਿਸਤਾਨ ਗਏ ਸਨ
Sidhu's visit to Pakistan ਉਥੇ ਦੇ ਆਰਮੀ ਚੀਫ਼ ਕਮਰ ਜਾਵੇਦ ਬਾਜਵਾ ਦੇ ਗਲ ਲੱਗ ਕੇ ਮਿਲੇ ਸਨ। ਇਸ ਦੌਰਾਨ ਸਿੱਧੂ ਨੇ ਬਾਜਵਾ ਅਤੇ ਪਾਕਿਸਤਾਨ ਦੀ ਤਾਰੀਫ਼ ਵਿਚ ਬਹੁਤ ਕੁਝ ਕਿਹਾ। ਇਸਲਾਮਾਬਾਦ ਵਿਚ ਪ੍ਰੈਸ ਕਾਨਫਰੰਸ ਵਿਚ ਸਿੱਧੂ ਨੇ ਕਿਹਾ ਸੀ, “ਮੈਂ ਇਕ ਮੁਹੱਬਤ ਦਾ ਪੈਗਾਮ ਹਿੰਦੁਸਤਾਨ ਤੋਂ ਲਿਆਇਆ ਸੀ, ਜਿੰਨੀ ਮੁਹੱਬਤ ਮੈਂ ਲੈ ਕੇ ਆਇਆ ਸੀ, ਉਸ ਤੋਂ 100 ਗੁਣਾ ਜ਼ਿਆਦਾ ਮੁਹੱਬਤ ਮੈਂ ਵਾਪਸ ਲੈ ਕੇ ਜਾ ਰਿਹਾ ਹਾਂ। ਪਾਕਿਸਤਾਨ ਤੋਂ ਜੋ ਵਾਪਸ ਆਇਆ ਹੈ, ਉਹ ਸ਼ੂਦ ਸਮੇਤ ਆਇਆ ਹੈ।” ਪਾਕਿਸਤਾਨੀ ਆਰਮੀ ਚੀਫ਼ ਨਾਲ ਗਲੇ ਮਿਲਣ ਉਤੇ ਸਿੱਧੂ ਨੇ ਕਿਹਾ ਸੀ, ਜਨਰਲ ਬਾਜਵਾ ਸਾਹਿਬ ਨੇ ਮੈਨੂੰ ਗਲੇ ਲਗਾਇਆ ਅਤੇ ਕਿਹਾ- ਅਸੀ ਸ਼ਾਂਤੀ ਚਾਹੁੰਦੇ ਹਾਂ।
Navjot Singh Sidhu's visit to Pakistanਬਾਜਵਾ ਨੇ ਕਿਹਾ ਕਿ ਅਸੀ ਲੋਕ ਗੁਰੂ ਨਾਨਕ ਦੇਵ ਦੀਆਂ 550ਵੀਆਂ ਜੈਯੰਤੀ ਉਤੇ ਕਰਤਾਰਪੁਰ ਰਸਤਾ ਖੋਲ੍ਹਣ ਬਾਰੇ ਵਿਚਾਰ ਕਰ ਰਹੇ ਹਾਂ। ਇਸ ਨੂੰ ਲੈ ਕੇ ਬਹੁਤ ਵਿਵਾਦ ਖੜ੍ਹਾ ਹੋਇਆ ਸੀ ਅਤੇ ਭਾਜਪਾ ਸਮੇਤ ਕਈ ਰਾਜਨੀਤਿਕ ਦਲਾਂ ਨੇ ਸਿੱਧੂ ਦੇ ਖਿਲਾਫ ਨੁਮਾਇਸ਼ ਕੀਤੀ ਸੀ।