
ਇਸ ਹਮਲੇ ਪਿੱਛੇ ਦੇ ਇਰਾਦੇ ਦਾ ਅਨੁਮਾਨ ਲਗਾਉਣਾ ਜਲਦਬਾਜ਼ੀ ਹੋਵੇਗੀ : PM
ਕੌਂਗਸਬਰਗ : ਨਾਰਵੇ ਦੇ ਇੱਕ ਛੋਟੇ ਸ਼ਹਿਰ ਵਿੱਚ ਇੱਕ ਵਿਅਕਤੀ ਨੇ ਦੁਕਾਨਦਾਰਾਂ 'ਤੇ ਤੀਰ-ਕਮਾਨ ਨਾਲ ਹਮਲਾ ਕਰ ਦਿੱਤਾ, ਜਿਸ ਵਿੱਚ ਪੰਜ ਲੋਕਾਂ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਦੱਸਿਆ ਕਿ ਹਮਲਾਵਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਦੱਸ ਦਈਏ ਕਿ ਮ੍ਰਿਤਕਾਂ ਵਿਚ ਚਾਰ ਔਰਤਾਂ ਵੀ ਸ਼ਾਮਲ ਹਨ।
PM PM Erna Solberg
ਕੌਂਗਸਬਰਗ ਦੇ ਇੱਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਅਧਿਕਾਰੀਆਂ ਅਤੇ ਹਮਲਾਵਰ ਦਾ ਆਹਮਣਾ- ਸਾਹਮਣਾ ਹੋਇਆ। ਹਾਲਾਂਕਿ ਉਨ੍ਹਾਂ ਨੇ ਇਸ ਬਾਬਤ ਜ਼ਿਆਦਾ ਜਾਣਕਾਰੀ ਨਹੀਂ ਦਿੱਤੀ। ਹਮਲੇ ਵਿੱਚ ਦੋ ਲੋਕ ਜਖ਼ਮੀ ਹੋਏ ਹਨ ਅਤੇ ਉਨ੍ਹਾਂ ਨੂੰ ਹਸਪਤਾਲ ਵਿੱਚ ਭਰਤੀ ਕਰਾਇਆ ਗਿਆ ਹੈ। ਜਖ਼ਮੀਆਂ ਵਿੱਚ ਇੱਕ ਪੁਲਿਸ ਮੁਲਾਜ਼ਮ ਵੀ ਹੈ ਜਿਸ ਦੀ ਡਿਊਟੀ ਖਤਮ ਹੋ ਚੁੱਕੀ ਸੀ ਅਤੇ ਉਹ ਉਨ੍ਹਾਂ ਦੁਕਾਨਾਂ ਵਿੱਚੋਂ ਇੱਕ ਦੇ ਅੰਦਰ ਸੀ ਜਿਨ੍ਹਾਂ 'ਤੇ ਹਮਲਾ ਹੋਇਆ।
Norway Police
ਹੋਰ ਵੀ ਪੜ੍ਹੋ: ਗਾਜ਼ੀਆਬਾਦ ਵਿੱਚ ਵੱਡਾ ਹਾਦਸਾ: ਟਾਇਰ ਫਟਣ ਨਾਲ ਫਲਾਈਓਵਰ ਤੋਂ ਹੇਠਾਂ ਡਿੱਗੀ ਬੱਸ, ਕਈ ਲੋਕ ਜ਼ਖਮੀ
ਪੁਲਿਸ ਮੁਖੀ ਓਇਵਿੰਦ ਆਸ ਨੇ ਕਿਹਾ, ‘‘ਪੁਲਿਸ ਨੇ ਹਮਲਾਵਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਸਾਨੂੰ ਜੋ ਸੂਚਨਾ ਮਿਲੀ ਹੈ, ਉਸ ਦੇ ਮੁਤਾਬਕ ਇਸ ਹਮਲੇ ਵਿੱਚ ਸਿਰਫ ਇੱਕ ਹੀ ਵਿਅਕਤੀ ਸ਼ਾਮਲ ਸੀ।’’ ਪ੍ਰਧਾਨ ਮੰਤਰੀ ਇਰਨਾ ਸੋਲਬਰਗ ਨੇ ਇਸ ਨੂੰ ਭਿਆਨਕ ਹਮਲਾ ਦੱਸਿਆ ਅਤੇ ਕਿਹਾ ਕਿ ਇਸ ਹਮਲੇ ਪਿੱਛੇ ਦੇ ਇਰਾਦੇ ਦਾ ਅਨੁਮਾਨ ਲਗਾਉਣਾ ਜਲਦਬਾਜ਼ੀ ਹੋਵੇਗੀ।