
ਮੀਡੀਆ ਰੀਪੋਰਟਾਂ ਅਨੁਸਾਰ ਇਹ ਘਟਨਾ ਪਾਕਿਸਤਾਨ ਦੇ ਸਿੰਧ ਸੂਬੇ ਦੇ ਟਾਂਡੋ ਮੁਹੰਮਦ ਖਾਨ 'ਚ ਵਾਪਰੀ।
ਇਸਲਾਮਾਬਾਦ: ਪਾਕਿਸਤਾਨ 'ਚ ਹਿੰਦੂ ਪ੍ਰਵਾਰਾਂ ਉਤੇ ਜ਼ੁਲਮ ਦੀਆਂ ਲਗਾਤਾਰ ਖ਼ਬਰਾਂ ਸਾਹਮਣੇ ਆ ਰਹੀਆਂ ਹਨ। ਹੁਣ ਪਾਕਿਸਤਾਨ ਦੇ ਸਿੰਧ ਵਿਚ ਇਕ ਹੋਰ ਹਿੰਦੂ ਨਾਬਾਲਗ ਕਥਿਤ ਤੌਰ ’ਤੇ ਕੱਟੜਪੰਥੀਆਂ ਦਾ ਸ਼ਿਕਾਰ ਹੋ ਗਈ ਹੈ। ਖ਼ਬਰਾਂ ਅਨੁਸਾਰ ਪੀੜਤ ਪ੍ਰਵਾਰ ਪਿਛਲੇ 6 ਦਿਨਾਂ ਤੋਂ ਪੁਲਿਸ ਕੋਲ ਚੱਕਰ ਲਗਾ ਰਿਹਾ ਹੈ। ਪੁਲਿਸ ਨੇ ਐਫ.ਆਈ.ਆਰ. ਦਰਜ ਕੀਤੀ ਪਰ ਲੜਕੀ ਨੂੰ ਛੁਡਾਉਣ ਦੀ ਕੋਈ ਕੋਸ਼ਿਸ਼ ਨਹੀਂ ਕੀਤੀ ਗਈ ਅਤੇ ਨਾ ਹੀ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ।
ਇਹ ਵੀ ਪੜ੍ਹੋ: ਖਰੜ ਤੀਹਰਾ ਕਤਲ: ਲੱਖ ਰੁਪਏ ਦਾ ਮੋਬਾਈਲ ਖ਼ਰੀਦਣ ’ਤੇ ਭਰਾ ਨਾਲ ਹੋਈ ਲੜਾਈ ਮਗਰੋਂ ਬਣਾਈ ਸੀ ਕਤਲ ਦੀ ਯੋਜਨਾ
ਮੀਡੀਆ ਰੀਪੋਰਟਾਂ ਅਨੁਸਾਰ ਇਹ ਘਟਨਾ ਪਾਕਿਸਤਾਨ ਦੇ ਸਿੰਧ ਸੂਬੇ ਦੇ ਟਾਂਡੋ ਮੁਹੰਮਦ ਖਾਨ 'ਚ ਵਾਪਰੀ। ਕਰੀਬ 6 ਦਿਨ ਪਹਿਲਾਂ 23 ਸਾਲਾ ਹਿੰਦੂ ਲੜਕੀ ਰਾਧਾ ਮੇਘਵਾਰ ਨੂੰ ਕੁੱਝ ਲੋਕਾਂ ਨੇ ਅਗਵਾ ਕਰ ਲਿਆ ਸੀ। ਇਸ ਵਿਚ ਕਥਿਤ ਤੌਰ ’ਤੇ ਇਲਾਕੇ ਦੇ ਇਕ ਜਾ ਮੁਸਲਿਮ ਪ੍ਰਵਾਰ ਦਾ ਪੁੱਤਰ ਥਾਰੋ ਕਸ਼ਖੇਲੀ ਵੀ ਸ਼ਾਮਲ ਹੈ। ਕਰੀਬ ਛੇ ਦਿਨ ਪਹਿਲਾਂ ਉਹ ਅਪਣੇ ਸਾਥੀਆਂ ਸਮੇਤ ਆਇਆ ਅਤੇ 13 ਸਾਲਾ ਨਾਬਾਲਗ ਨੂੰ ਚੁੱਕ ਕੇ ਲੈ ਗਿਆ।
ਇਹ ਵੀ ਪੜ੍ਹੋ: ਵਿਦਿਆਰਥਣਾਂ ਦੀਆਂ ਇਤਰਾਜ਼ਯੋਗ ਤਸਵੀਰਾਂ ਵਾਇਰਲ ਕਰਨ ਦਾ ਮਾਮਲਾ: ਸਕੂਲ ਦਾ ਹੀ ਵਿਦਿਆਰਥੀ ਨਿਕਲਿਆ ਮੁਲਜ਼ਮ
ਪ੍ਰਵਾਰ ਨੂੰ ਸ਼ੱਕ ਹੈ ਕਿ ਉਨ੍ਹਾਂ ਦੀ ਧੀ ਦਾ ਧਰਮ ਪਰਿਵਰਤਨ ਕਰਵਾ ਕੇ ਮੁਸਲਮਾਨ ਲੜਕੇ ਨਾਲ ਜ਼ਬਰਦਸਤੀ ਵਿਆਹ ਕਰਵਾਇਆ ਗਿਆ ਹੈ। ਇਹ ਸੱਭ ਉਸ ਦੀ ਅਤੇ ਉਸ ਦੇ ਪ੍ਰਵਾਰ ਦੀ ਸਹਿਮਤੀ ਤੋਂ ਬਿਨਾਂ ਹੋ ਰਿਹਾ ਹੈ। ਪ੍ਰਵਾਰ ਦਾ ਕਹਿਣਾ ਹੈ ਕਿ ਉਹ ਘਟਨਾ ਤੋਂ ਬਾਅਦ ਹੀ ਸਿੰਧ ਪੁਲਿਸ ਕੋਲ ਗਿਆ ਸੀ। ਪੁਲਿਸ ਨੇ ਉਨ੍ਹਾਂ ਦੇ ਦਬਾਅ ਹੇਠ ਐਫ.ਆਈ.ਆਰ. ਦਰਜ ਕੀਤੀ ਪਰ ਅੱਜ ਤਕ ਕੋਈ ਕਾਰਵਾਈ ਨਹੀਂ ਹੋਈ। ਪੁਲਿਸ ਮੁਲਜ਼ਮਾਂ ਨੂੰ ਫੜਨ ਵਿਚ ਨਾਕਾਮ ਸਾਬਤ ਹੋ ਰਹੀ ਹੈ।
ਇਹ ਵੀ ਪੜ੍ਹੋ: ਕ੍ਰਿਕਟ ਵਿਸ਼ਵ ਕੱਪ: ਅੱਜ ਭਿੜਨਗੇ ਭਾਰਤ ਤੇ ਪਾਕਿਸਤਾਨ
ਖ਼ਬਰਾਂ ਅਨੁਸਾਰ ਪ੍ਰਵਾਰ ਦਾ ਕਹਿਣਾ ਹੈ ਕਿ ਇਥੋਂ ਦੇ ਹਰ ਹਿੰਦੂ ਪ੍ਰਵਾਰ ਨਾਲ ਅਜਿਹਾ ਸਲੂਕ ਹੋ ਰਿਹਾ ਹੈ। ਕੱਟੜਪੰਥੀ ਨਾ ਸਿਰਫ਼ ਹਿੰਦੂ ਪ੍ਰਵਾਰਾਂ ਦੀਆਂ ਕੁਆਰੀਆਂ ਧੀਆਂ ਨੂੰ ਅਗਵਾ ਕਰ ਰਹੇ ਹਨ, ਸਗੋਂ ਵਿਆਹੁਤਾ ਔਰਤਾਂ ਨੂੰ ਵੀ ਹਰ ਰੋਜ਼ ਬਲਾਤਕਾਰ ਵਰਗੀਆਂ ਘਿਨਾਉਣੀਆਂ ਹਰਕਤਾਂ ਦਾ ਸ਼ਿਕਾਰ ਬਣਾਇਆ ਜਾ ਰਿਹਾ ਹੈ।