ਖਰੜ ਤੀਹਰਾ ਕਤਲ: ਲੱਖ ਰੁਪਏ ਦਾ ਮੋਬਾਈਲ ਖ਼ਰੀਦਣ ’ਤੇ ਭਰਾ ਨਾਲ ਹੋਈ ਲੜਾਈ ਮਗਰੋਂ ਬਣਾਈ ਸੀ ਕਤਲ ਦੀ ਯੋਜਨਾ
Published : Oct 14, 2023, 8:25 am IST
Updated : Oct 14, 2023, 8:25 am IST
SHARE ARTICLE
kharar triple murder update
kharar triple murder update

6 ਦਿਨਾਂ ਦੇ ਪੁਲਿਸ ਰਿਮਾਂਡ ’ਤੇ ਮੁਲਜਮ ਲਖਵੀਰ ਸਿੰਘ ਲੱਖਾ

 


ਐਸ.ਏ.ਐਸ. ਨਗਰ/ ਖਰੜ : ਖਰੜ ਵਾਸੀ ਸਾਫ਼ਟਵੇਅਰ ਇੰਜੀਨੀਅਰ ਸਤਵੀਰ ਸਿੰਘ, ਉਸ ਦੀ ਪਤਨੀ ਅਮਨਦੀਪ ਕੌਰ ਅਤੇ 2 ਸਾਲ ਦੇ ਬੱਚੇ ਅਨਾਹਦ ਦਾ ਕਤਲ ਕਰਨ ਵਾਲੇ ਲਖਵੀਰ ਸਿੰਘ ਲੱਖਾ ਜੋ ਕਿ ਮ੍ਰਿਤਕ ਦਾ ਛੋਟਾ ਭਰਾ ਹੈ, ਨੇ ਪੁਲਿਸ ਕੋਲ ਪ੍ਰਗਟਾਵਾ ਕੀਤਾ ਹੈ ਕਿ ਉਸ ਨੇ ਕੁੱਝ ਦਿਨ ਪਹਿਲਾਂ ਲੱਖ ਰੁਪਏ ਦਾ ਮੋਬਾਈਲ ਫ਼ੋਨ ਖਰੀਦਿਆ ਸੀ, ਜਿਸ ਕਰ ਕੇ ਉਸ ਦੇ ਭਰਾ ਸਤਵੀਰ ਸਿੰਘ ਨਾਲ ਉਸ ਦਾ ਝਗੜਾ ਹੋਇਆ ਸੀ। ਕੰਮ ਨਾ ਕਰਨ ਨੂੰ ਲੈ ਕੇ ਅਕਸਰ ਹੀ ਦੋਵਾਂ ਭਰਾਵਾਂ ਵਿਚ ਝਗੜਾ ਹੁੰਦਾ ਸੀ।

ਮੁਲਜ਼ਮ ਨੇ ਪੁਲਿਸ ਨੂੰ ਦਸਿਆ ਕਿ ਕਰੀਬ 15 ਦਿਨ ਪਹਿਲਾਂ ਉਸ ਨੇ ਅਪਣੇ ਦੋਸਤ ਰਾਮ ਸਰੂਪ ਉਰਫ਼ ਗੁਰਪ੍ਰੀਤ ਬੰਟੀ ਨਾਲ ਮਿਲ ਕੇ ਭਰਾ ਸਤਵੀਰ ਸਿੰਘ ਅਤੇ ਭਰਜਾਈ ਨੂੰ ਜਾਨ ਤੋਂ ਮਾਰਨ ਦੀ ਯੋਜਨਾ ਬਣਾਈ ਸੀ। ਪੁਲਿਸ ਮੁਤਾਬਕ ਲੱਖੇ ਅਤੇ ਉਸ ਦੇ ਦੋਸਤ ਨੇ ਸਭ ਤੋਂ ਪਹਿਲਾਂ ਭਰਜਾਈ ਦਾ ਚੁੰਨੀ ਨਾਲ ਗਲਾ ਘੁੱਟ ਕੇ ਕਤਲ ਕੀਤਾ, ਮਗਰੋਂ ਰਾਤ ਨੂੰ ਘਰ ਆਏ ਸਤਵੀਰ ਸਿੰਘ ਦੇ ਸਿਰ ਵਿਚ ਕਹੀ ਮਾਰ ਕੇ ਕਤਲ ਦੀ ਘਟਨਾ ਨੂੰ ਅੰਜਾਮ ਦਿਤਾ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਲੱਖਾ ਅਤੇ ਬੰਟੀ ਲਾਸ਼ਾ ਨੂੰ ਲੈ ਕੇ ਰੋਪੜ ਗਏ ਅਤੇ ਨਹਿਰ ’ਚ ਦੋਵਾਂ ਲਾਸ਼ਾ ਨੂੰ ਸੁਟ ਦਿਤਾ।

ਲੱਖੇ ਦੇ ਪੁਲਿਸ ਨੂੰ ਦਿਤੇ ਬਿਆਨ ਮੁਤਾਬਕ ਉਹ ਜਦੋਂ ਆਪਣੇ ਭਤੀਜੇ ਅਨਾਹਦ ਨੂੰ ਇਸੇ ਨਹਿਰ ’ਚ ਸੁੱਟਣ ਲੱਗਾ ਤਾਂ ਉਹ ਡਰ ਗਿਆ ਅਤੇ ਵਾਪਸ ਭਤੀਜੇ ਲੈ ਕੇ ਜਦੋਂ ਉਹ ਆ ਰਿਹਾ ਸੀ ਤਾਂ ਅਚਾਨਕ ਉਸ ਦੇ ਮਨ ’ਚ ਡਰ ਬੈਠ ਗਿਆ ਕਿ ਕਿਤੇ ਉਸ ਦਾ ਭਤੀਜਾ ਉਸ ਲਈ ਫਾਂਸੀ ਦਾ ਫੰਦਾ ਨਾ ਬਣ ਜਾਵੇ। ਲੱਖੇ ਅਤੇ ਬੰਟੀ ਨੇ ਵਾਪਸੀ ਵਿਚ ਮੋਰਿੰਡਾ ਵਾਲੀ ਨਹਿਰ ’ਚ ਅਪਣੇ ਭਤੀਜੇ ਨੂੰ ਸੁੱਟ ਦਿਤਾ ਅਤੇ ਘਰ ਵਾਪਸ ਆ ਗਏ। ਉਧਰ ਲੱਖੇ ਦੇ ਪਿਤਾ ਭਗਤ ਸਿੰਘ ਨੇ 11 ਅਕਤੂਬਰ ਨੂੰ ਪੁਲਿਸ ਕੋਲ ਸ਼ੱਕ ਜਤਾਇਆ ਸੀ ਕਿ ਲੱਖੇ ਨੇ ਹੀ ਕਤਲ ਕੀਤਾ ਹੋ ਸਕਦਾ ਹੈ, ਕਿਉਂਕਿ ਲੱਖਾ ਵਿਹਲਾ ਸੀ ਅਤੇ ਆਪਣੇ ਭਰਾ ਦੇ ਵਧੀਆ ਚਲ ਰਹੇ ਕੰਮ ਅਤੇ ਨਵੇਂ ਬਣਾਏ ਘਰ ਤੋਂ ਜਲਣ ਮਹਿਸੂਸ ਕਰਦਾ ਸੀ।

ਇਸ ਸਬੰਧੀ ਜ਼ਿਲ੍ਹਾ ਪੁਲਿਸ ਮੁਖੀ ਡਾ. ਸੰਦੀਪ ਕੁਮਾਰ ਗਰਗ ਨੇ ਦਸਿਆ ਕਿ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਲੱਖਾ ਘਰ ’ਚ ਹੀ ਮੌਜੂਦ ਸੀ। ਉਹ ਪੁਲਿਸ ਨੂੰ 11 ਅਤੇ 12 ਅਕਤੂਬਰ ਦੁਪਹਿਰ ਤਕ ਇਧਰ ਉਧਰ ਦੀਆਂ ਕਹਾਣੀਆਂ ਸੁਣਾ ਕੇ ਘੁੰਮਾਉਂਦਾ ਰਿਹਾ ਅਤੇ ਆਖਰਕਾਰ ਦੁਪਹਿਰ ਬਾਅਦ ਉਸ ਨੇ ਖੁਦ ਕਤਲ ਕਰਨ ਦੀ ਗੱਲ ਕਬੂਲੀ। ਪੁਲਿਸ ਨੇ ਲਖਵੀਰ ਸਿੰਘ ਲੱਖਾ ਨੂੰ ਅੱਜ ਅਦਾਲਤ ਵਿਚ ਪੇਸ਼ ਕੀਤਾ, ਅਦਾਲਤ ਵਲੋਂ ਉਸ ਨੂੰ ਛੇ ਦਿਨਾਂ ਦੇ ਪੁਲਿਸ ਰਿਮਾਂਡ ’ਤੇ ਭੇਜ ਦਿਤਾ।

ਇਸ ਸਬੰਧੀ ਮ੍ਰਿਤਕਾ ਅਮਨਦੀਪ ਕੌਰ ਦੇ ਭਰਾ ਬੇਅੰਤ ਸਿੰਘ ਨੇ ਦਸਿਆ ਕਿ ਉਨ੍ਹਾਂ ਵਲੋਂ ਆਪਣੇ ਸਾਰੇ ਪਰਿਵਾਰ ਦੀਆਂ ਫੋਟੋਆਂ ਗੋਤਾਖੋਰਾਂ ਨੂੰ ਭੇਜੀਆਂ ਗਈਆਂ ਸਨ, ਜਿਸ ਤੋਂ ਬਾਅਦ ਸ਼ਾਮੀ  ਖਨੌਰੀ ਤੋਂ ਫੋਨ ਆਇਆ ਕਿ ਇਕ ਬੱਚੇ ਦੀ ਲਾਸ਼ ਮਿਲੀ ਹੈ ਜਿਸ ਦੀ ਫੋਟੋ ਦੇਖਣ ਤੋਂ ਬਾਅਦ ਪਰਿਵਾਰ ਵਲੋਂ ਮ੍ਰਿਤਕ ਅਨਾਹਦ ਦੀ ਸ਼ਨਾਖਤ ਕਰ ਲਈ ਹੈ। ਬੇਅੰਤ ਸਿੰਘ ਮੁਤਾਬਕ ਬੱਚੇ ਦੀ ਲਾਸ਼ ਦੀ ਸੂਚਨਾ ਮਿਲਣ ਤੋਂ ਬਾਅਦ ਪਰਵਾਰ ਪੁਲਿਸ ਨੂੰ ਨਾਲ ਲੈ ਕੇ ਖਨੌਰੀ ਲਈ ਰਵਾਨਾ ਹੋ ਗਿਆ ਹੈ। ਉਨ੍ਹਾਂ ਦਸਿਆ ਕਿ ਪਰਵਾਰ ਨੇ ਫੈਸਲਾ ਕੀਤਾ ਹੈ ਕਿ ਮ੍ਰਿਤਕ ਸਤਵੀਰ ਸਿੰਘ, ਅਮਨਦੀਪ ਕੌਰ ਅਤੇ ਅਨਾਹਦ ਦੀਆਂ ਲਾਸ਼ਾਂ ਮਿਲਣ ਤੋਂ ਬਾਅਦ ਇਕੱਠਿਆਂ ਹੀ ਸੰਸਕਾਰ ਕੀਤਾ ਜਾਵੇਗਾ।

 

 

Location: India, Punjab, S.A.S. Nagar

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement