
ਪਾਕਿਸਤਾਨ ਸਰਕਾਰ ਦਾ ਕਹਿਣਾ ਹੈ ਕਿ ਉਹ ਟਮਾਟਰ ਦੀ ਅਸਮਾਨ ਛੂਹਣ ਵਾਲੀ ਕੀਮਤਾਂ...
ਇਸਲਾਮਾਬਾਦ: ਪਾਕਿਸਤਾਨ ਸਰਕਾਰ ਦਾ ਕਹਿਣਾ ਹੈ ਕਿ ਉਹ ਟਮਾਟਰ ਦੀ ਅਸਮਾਨ ਛੂਹਣ ਵਾਲੀ ਕੀਮਤਾਂ ‘ਤੇ ਨਕੇਲ ਪਾਉਣ ਲਈ ਈਰਾਨ ਤੋਂ ਟਮਾਟਰ ਆਯਾਤ ਕਰੇਗਾ। ਪਾਕਿਸਤਾਨ ‘ਚ ਟਮਾਟਰ ਦੀ ਕੀਮਤਾਂ 300 ਰੁਪਏ ਪ੍ਰਤੀ ਕਿਲੋ ਤਕ ਪਹੁੰਚ ਗਈਆਂ ਹਨ। ਭਾਰਤ ਤੋਂ ਆਯਾਤ ਬੰਦ ਹੋਣ ਤੋਂ ਬਾਅਦ ਪਾਕਿਸਤਾਨ ‘ਚ ਟਮਾਟਰ ਸਣੇ ਕਈ ਚੀਜ਼ਾਂ ਦੀ ਕੀਮਤਾਂ ਵਧ ਗਈਆਂ ਹਨ।
Pakistani PM Imran Khan
ਮੀਡੀਆ ਰਿਪੋਰਟਸ ਮੁਤਾਬਕ ਪਾਕਿਸਤਾ ਦੇ ਕਈ ਹਿੱਸਿਆਂ ‘ਚ ਟਮਾਟਰ ਦੀ ਕੀਮਤਾਂ 180 ਰੁਪਏ ਤੋਂ ਲੈ ਕੇ 300 ਰੁਪਏ ਪ੍ਰਤੀ ਕਿਲੋ ਤਕ ਪਹੁੰਚ ਚੁੱਕੀ ਹੈ। ਰਾਸਟਰੀ ਖਾਦ ਸੁਰੱਖਿਆ ਮੰਤਰਾਲਾ ਦੇ ਸਕੱਤਰ ਮੁਹਮੰਦ ਹਾਸ਼ਿਮ ਪੋਪਲਜਈ ਨੇ ਇੱਕ ਰਿਪੋਰਟ ‘ਚ ਕਿਹਾ, “ਅਸੀਂ ਬੈਠਕ ‘ਚ ਇਸ ਮੁੱਦੇ ‘ਤੇ ਗੌਰ ਕਰਾਂਗੇ ਅਤੇ ਕੋਈ ਫੈਸਲਾ ਕਰਾਂਗੇ”।
Tommoto
ਰਿਪੋਰਟ ‘ਚ ਕਿਹਾ ਗਿਆ ਕਿ ਕਸ਼ਮੀਰ ਮੁੱਦੇ ਨੂੰ ਲੈ ਕੇ ਭਾਰਤ ਨਾਲ ਵਪਾਰ ਰੋਕੇ ਜਾਣ ਕਰਕੇ ਘਰੇਲੂ ਬਾਜ਼ਾਰ ‘ਚ ਸਬਜ਼ੀਆਂ ਦੀ ਕੀਮਤਾਂ ‘ਚ ਵਾਧਾ ਹੋਇਆ ਹੈ। ਰਿਪੋਰਟ ‘ਚ ਇਹ ਵੀ ਕਿਹਾ ਗਿਆ ਕਿ ਭਾਰਤ ਤੋਂ ਵਾਘਾ ਸਰਹੱਦ ਰਾਹੀਂ ਆਉਣ ਵਾਲੇ ਆਯਾਤ ‘ਚ ਕਮੀ ਕਰਕੇ ਵੀ ਟਮਾਟਰ ਦੀ ਕਮੀ ਹੋਈ ਹੈ।