
ਟਰਨਬੁਲ ਦਾ ਕਹਿਣਾ ਹੈ ਕਿ ਚੀਨ ਆਸਟ੍ਰੇਲੀਆ ਉੱਤੇ ਟੈਰਿਫ ਡਿਊਟੀ ਭਾਵ ਦਰਾਮਦ ਕਰ ਵਧਾ ਰਿਹਾ ਹੈ
ਕੈਨਬਰਾ - ਆਸਟ੍ਰੇਲੀਆ ਦੇ ਸਾਬਕਾ ਪ੍ਰਧਾਨ ਮੰਤਰੀ ਮੈਲਕਮ ਟਰਨਬੁਲ ਦਾ ਕਹਿਣਾ ਹੈ ਕਿ ਚੀਨ ਆਸਟ੍ਰੇਲੀਆ ਉੱਤੇ ਟੈਰਿਫ ਡਿਊਟੀ ਭਾਵ ਦਰਾਮਦ ਕਰ ਵਧਾ ਰਿਹਾ ਹੈ ਤੇ ਦੇਸ਼ ਨੂੰ ਚੀਨ ਅੱਗੇ ਝੁਕਣ ਦੀ ਕੋਈ ਲੋੜ ਨਹੀਂ ਹੈ। ਉਨ੍ਹਾਂ ਕਿਹਾ ਕਿ ਚੀਨ ਵਪਾਰ ਨੀਤੀਆਂ ਵਿਚ ਸਖ਼ਤਾਈ ਕਰਕੇ ਆਸਟ੍ਰੇਲੀਆ ਨੂੰ ਨੁਕਸਾਨ ਪਹੁੰਚਾਉਣ ਦੀ ਵਾਰ-ਵਾਰ ਕੋਸ਼ਿਸ਼ ਕਰ ਰਿਹਾ ਹੈ, ਇਸ ਲਈ ਆਸਟ੍ਰੇਲੀਅਨਜ਼ ਨੂੰ ਮਿਲ ਕੇ ਚੀਨ ਨੂੰ ਜਵਾਬ ਦੇਣਾ ਚਾਹੀਦਾ ਹੈ।
China
ਉਨ੍ਹਾਂ ਕਿਹਾ ਕਿ ਆਸਟਰੇਲੀਆ ਨੂੰ ਬੀਜਿੰਗ ਦੇ ਵਪਾਰਕ ਦਬਾਅ ਹੇਠ ਨਹੀਂ ਆਉਣਾ ਚਾਹੀਦਾ ਅਤੇ ਚੀਨ ਨਾਲ ਵਿਵਾਦਪੂਰਨ ਦੋ-ਪੱਖੀ ਮੁੱਦਿਆਂ 'ਤੇ ਆਪਣਾ ਪੱਖ ਬਦਲਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਚੀਨ ਕੋਲਾ, ਕਪਾਹ, ਲੱਕੜ, ਬੀਫ, ਵਾਈਨ ਆਦਿ 'ਤੇ ਮਰਜ਼ੀ ਨਾਲ ਇਮਪੋਰਟ ਡਿਊਟੀ (ਦਰਾਮਦ ਕਰ) ਲਾ ਰਿਹਾ ਹੈ। ਉਨ੍ਹਾਂ ਕਿਹਾ ਕਿ 2017-18 ਵਿਚ ਚੀਨ ਨੇ ਅਜਿਹਾ ਕਰਨ ਦੀ ਕੋਸ਼ਿਸ਼ ਕੀਤੀ ਸੀ ਪਰ ਅਸੀਂ ਇਸ ਦਾ ਦਬਾਅ ਨਹੀਂ ਝੱਲਿਆ ਸੀ ਤੇ ਅਸੀਂ ਆਪਣੀ ਰਣਨੀਤੀ ਬਦਲ ਲਈ ਸੀ। ਹੁਣ ਵੀ ਅਜਿਹਾ ਹੀ ਕਰਨ ਦੀ ਜ਼ਰੂਰਤ ਹੈ।
Former Australian PM Malcolm Turnbull urges country to not buckle under pressure from China
ਜ਼ਿਕਰਯੋਗ ਹੈ ਕਿ ਚਾਹੇ ਚੀਨ ਵਿਚ ਕੋਰੋਨਾ ਵਾਇਰਸ ਫੈਲਣ ਦੀ ਸ਼ੁਰੂਆਤ ਦੀ ਗੱਲ ਹੋਵੇ ਜਾਂ ਫਿਰ ਦੱਖਣੀ ਚੀਨ ਸਾਗਰ ਦੀ ਆਸਟ੍ਰੇਲੀਆ ਨੇ ਆਪਣਾ ਰੁਖ਼ ਸਪੱਸ਼ਟ ਕੀਤਾ ਹੈ ਤੇ ਇਸੇ ਲਈ ਚੀਨ ਵਪਾਰਕ ਦਬਾਅ ਵਧਾ ਕੇ ਆਸਟ੍ਰੇਲੀਆ 'ਤੇ ਦਬਾਅ ਵਧਾ ਰਿਹਾ ਹੈ। ਇਸ ਤੋਂ ਪਹਿਲਾਂ ਚੀਨ ਆਸਟ੍ਰੇਲੀਆ ਦੇ ਜੌਂ ਅਨਾਜ 'ਤੇ ਵੀ ਇਮਪੋਰਟ ਡਿਊਟੀ (ਦਰਾਮਦ ਕਰ) ਵਧਾ ਚੁੱਕਾ ਹੈ ਤੇ ਦੋਹਾਂ ਦੇਸ਼ਾਂ ਦੇ ਰਿਸ਼ਤਿਆਂ ਵਿਚ ਦਰਾੜ ਆ ਗਈ ਹੈ।