International News: ਇਕ ਵਿਅਕਤੀ ਦੀ ਮੌਤ ਤੇ ਇਕ ਗੰਭੀਰ ਜ਼ਖ਼ਮੀ
International News: ਵੈਸਟਚੈਸਟਰ ਕਾਊਂਟੀ ’ਚ ਨਿਊਯਾਰਕ ਹਾਈਵੇਅ ’ਤੇ ਸ਼ੁੱਕਰਵਾਰ ਸ਼ਾਮ ਇਕ ਛੋਟੇ ਜਹਾਜ਼ ਦੇ ਹਾਦਸਾਗ੍ਰਸਤ ਹੋ ਜਾਣ ਕਾਰਨ ਉਸ ਵਿਚ ਸਵਾਰ 1 ਵਿਅਕਤੀ ਦੀ ਮੌਤ ਹੋ ਗਈ ਅਤੇ ਦੂਜਾ ਜ਼ਖ਼ਮੀ ਹੋ ਗਿਆ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਜਹਾਜ਼ ’ਚ 2 ਹੀ ਲੋਕ ਸਵਾਰ ਸਨ।
ਹਾਦਸੇ ਕਾਰਨ ਮੈਨਹੱਟਨ ਤੋਂ ਲਗਭਗ 40 ਕਿਲੋਮੀਟਰ ਉੱਤਰ-ਪੂਰਬ ਵੱਲ ਹੈਰਿਸਨ ’ਚ ਅੰਤਰਰਾਜੀ ਹਾਈਵੇਅ ਨੰਬਰ 684 ’ਤੇ ਸ਼ਾਮ ਲਗਭਗ 7 ਵਜੇ ਆਵਾਜਾਈ ਪ੍ਰਭਾਵਤ ਹੋ ਗਈ। ਇਕ ਵੀਡੀਓ ’ਚ ਨੁਕਸਾਨਿਆ ਗਿਆ ਚਿੱਟਾ ਜਹਾਜ਼ ਅੱਧ ਵਿਚਕਾਰ ਰੇਲਿੰਗ ਦੇ ਕੋਲ ਖੜ੍ਹਾ ਨਜ਼ਰ ਆਇਆ ਅਤੇ ਐਮਰਜੈਂਸੀ ਵਾਹਨਾਂ ਨੇ ਆਵਾਜਾਈ ਨੂੰ ਰੋਕ ਦਿੱਤਾ ਹੈ।
ਘਟਨਾ ਬਾਰੇ ਜਾਣਕਾਰੀ ਦਿੰਦਿਆਂ ਗਵਰਨਰ ਕੈਥੀ ਹੋਚੁਲ ਨੇ ਦੱਸਿਆ ਕਿ ਹਾਦਸੇ ਤੋਂ ਬਾਅਦ ਜਹਾਜ਼ ਦੇ ਈਂਧਨ ਨੂੰ ਸਾਫ਼ ਕਰਨ ਲਈ ਵਾਤਾਵਰਣ ਸੁਰੱਖਿਆ ਵਿਭਾਗ ਦੇ ਮੁਲਾਜ਼ਮ ਮੌਕੇ ’ਤੇ ਮੌਜੂਦ ਸਨ। ਹੋਚੁਲ ਨੇ ਇਕ ਬਿਆਨ ’ਚ ਕਿਹਾ ਕਿ ਇਸ ਘਟਨਾ ਦੌਰਾਨ ਪੀੜਤ ਪ੍ਰਵਾਰਾਂ ਪ੍ਰਤੀ ਮੇਰੀ ਹਮਦਰਦੀ ਹੈ ਅਤੇ ਮੈਂ ਜ਼ਖ਼ਮੀ ਦੇ ਛੇਤੀ ਸਿਹਤਮੰਦ ਹੋਣ ਦੀ ਪ੍ਰਾਰਥਨਾ ਕਰਦਾ ਹਾਂ।