
ਅਸਟ੍ਰੇਲੀਆ ਵਿਚ ਲਗਭਗ 10 ਹਜ਼ਾਰ ਊਠਾਂ ਨੂੰ ਮਾਰਨ ਦਾ ਹੁਕਮ ਦਿੱਤਾ ਗਿਆ ਹੈ।
ਨਵੀਂ ਦਿੱਲੀ : ਅਸਟ੍ਰੇਲੀਆ ਵਿਚ ਪਿਛਲੇ ਇਕ ਹਫ਼ਤੇ ਤੋਂ ਊਠਾਂ ਨੂੰ ਗੋਲੀ ਮਾਰ ਕੇ ਮੌਤ ਦੇ ਘਾਟ ਉਤਾਰਿਆ ਜਾ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਹੁਣ ਤੱਕ 5 ਹਜ਼ਾਰ ਊਠਾਂ ਨੂੰ ਗੋਲੀ ਮਾਰੀ ਜਾ ਚੁੱਕੀ ਹੈ ਜਦਕਿ 5 ਹਜ਼ਾਰ ਊਠ ਹੋਰ ਮਾਰੇ ਜਾਣੇ ਹਨ।
File Photo
ਕੋਈ ਸਮਾਂ ਸੀ ਜਦੋਂ ਅਸਟ੍ਰੇਲੀਆਂ ਤੋਂ ਊਠਾਂ ਨੂੰ ਭਾਰਤ ਲਿਆ ਕੇ ਵੱਖ-ਵੱਖ ਥਾਵਾਂ 'ਤੇ ਰੱਖਿਆ ਜਾਂਦਾ ਸੀ ਪਰ ਅੱਜ ਦਾ ਸਮਾਂ ਇਨ੍ਹਾਂ ਊਠਾਂ ਲਈ ਅਸਟ੍ਰੇਲੀਆ ਵਿਚ ਖਰਾਬ ਚੱਲ ਰਿਹਾ ਹੈ।ਮੀਡੀਆ ਰਿਪੋਰਟਾ ਅਨੁਸਾਰ ਅਸਟ੍ਰੇਲੀਆ ਵਿਚ ਪਾਣੀ ਨੂੰ ਬਚਾਉਣ ਦੇ ਲਈ ਇਨ੍ਹਾਂ ਊਠਾਂ ਨੂੰ ਗੋਲੀ ਮਾਰ ਕੇ ਮੌਤ ਦੇ ਘਾਟ ਉਤਾਰਿਆ ਜਾ ਰਿਹਾ ਹੈ।
File Photo
ਦੱਖਣੀ ਅਸਟ੍ਰੇਲੀਆ ਵਿਚ ਬੀਤੇ ਪੰਜ ਦਿਨਾਂ ਤੋਂ ਪੇਸ਼ੇਵਰ ਨਿਸ਼ਾਨੇਬਾਜ਼ਾਂ ਨੇ ਹੈਲੀਕਾਪਟਰਾਂ ਰਾਹੀਂ 5 ਹਜ਼ਾਰ ਊਠਾਂ ਨੂੰ ਗੋਲੀ ਮਾਰ ਦਿੱਤੀ ਹੈ। ਇਨ੍ਹਾਂ ਊਠਾਂ ਨੂੰ ਗੋਲੀ ਮਾਰੇ ਜਾਣ ਨੂੰ ਲੈ ਕੇ ਦੱਖਣੀ ਅਸਟ੍ਰੇਲੀਆਂ ਦੇ ਕਬਾਇਲੀ ਨੇਤਾਵਾਂ ਦੀ ਵੱਖ-ਵੱਖ ਰਾਏ ਹੈ। ਇਨ੍ਹਾਂ ਦਾ ਕਹਿਣਾ ਹੈ ਕਿ ਕਿ ਗੈਰ ਦੇਸੀ ਊਠ ਸੋਕੇ ਅਤੇ ਜਿਆਦਾ ਗਰਮੀ ਕਰਕੇ ਪੇਂਡੂ ਖੇਤਰ ਵੱਲ ਵੱਧ ਰਹੇ ਹਨ ਅਤੇ ਇਹ ਊਠ ਖਾਣ-ਪੀਣ ਅਤੇ ਬਚੇ ਹੋਏ ਪਾਣੀ ਦੇ ਨਾਲ -ਨਾਲ ਬੁਨਿਆਦੀ ਢਾਂਚੇ ਨੂੰ ਨੁਕਸਾਨ ਪਹੁੰਚਾ ਰਹੇ ਹਨ।
File Photo
ਉਨ੍ਹਾਂ ਦਾ ਕਹਿਣਾ ਹੈ ਕਿ ਲੰਬੇ ਸਮੇਂ ਤੱਕ ਸੋਕਾ ਪੈਣਾ ਦੇਸੀ ਜੱਦੀ ਜੰਗਲੀ ਜੀਵਾਂ ਦੇ ਲਈ ਮੁਸ਼ਕਿਲ ਨਹੀਂ ਹੈ ਪਰ ਜੰਗਲੀ ਊਠਾਂ ਦੇ ਲਈ ਇਹ ਬਹੁਤ ਵੱਡਾ ਸੰਕਟ ਹੁੰਦਾ ਹੈ। ਜਾਣਕਾਰੀ ਅਨੁਸਾਰ ਕਮਜ਼ੋਰ ਹੋ ਰਹੇ ਊਠ ਅਕਸਰ ਪਾਣੀ ਦੇ ਖੂੰਹਾ ਕੋਲ ਫਸ ਜਾਂਦੇ ਹਨ ਅਤੇ ਮਰ ਜਾਂਦੇ ਹਨ ਜਿਸ ਨਾਲ ਸਥਾਨਕ ਲੋਕਾਂ ਅਤੇ ਦੇਸ਼ੀ ਜਾਨਵਰਾ ਦੇ ਲਈ ਪਾਣੀ ਦੇ ਸਰੋਤ ਦੂਸ਼ਿਤ ਹੁੰਦੇ ਹਨ। ਇਸ ਲਈ ਕਬਾਇਲੀ ਨੇਤਾਵਾਂ ਨੇ ਸੋਕਾਗ੍ਰਸਤ ਇਲਾਕਿਆਂ ਵਿਚ ਪੀਣ ਦੇ ਪਾਣੀ ਨੂੰ ਬਚਾਉਣ ਦੇ ਲਈ ਦੱਖਣੀ ਅਸਟ੍ਰੇਲੀਆ ਵਿਚ ਲਗਭਗ 10 ਹਜ਼ਾਰ ਊਠਾਂ ਨੂੰ ਮਾਰਨ ਦਾ ਹੁਕਮ ਦਿੱਤਾ ਸੀ।