ਗੁਰਦੁਆਰਾ ਨਾਨਕਸਰ ਠਾਠ ਮੈਨੁਰੇਵਾ ਵਿਖੇ ਸਜਿਆ ਵਿਸ਼ਾਲ ਨਗਰ ਕੀਰਤਨ
Published : Apr 15, 2018, 6:19 am IST
Updated : Apr 15, 2018, 6:19 am IST
SHARE ARTICLE
Nagar Kirtan
Nagar Kirtan

ਬਾਰਸ਼ ਹੋਣ ਦੇ ਬਾਵਜੂਦ ਸੰਗਤਾਂ ਦਾ ਭਰਪੂਰ ਹੁੰਗਾਰਾ 

 ਅੱਜ ਭਾਵੇਂ ਮੌਸਮ ਐਨਾ ਵਧੀਆ ਨਹੀਂ ਸੀ ਪਰ ਇਸ ਦੇ ਬਾਵਜੂਦ ਗੁਰਦਵਾਰਾ ਨਾਨਕਸਰ ਠਾਠ ਈਸ਼ਰ ਦਰਬਾਰ ਵਿਖੇ ਖਾਲਸਾ ਸਾਜਨਾ ਦਿਵਸ ਨੂੰ ਸਮਰਪਤ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ।ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਨੂੰ ਸੁੰਦਰ ਸਜੇ ਟਰੱਕ ਉਤੇ ਸੁਸ਼ੋਭਿਤ ਕੀਤਾ ਗਿਆ ਅਤੇ ਬਾਰਿਸ਼ ਤੋਂ ਬਚਾਅ ਵਾਸਤੇ ਪਲਾਸਟਿਕ ਸ਼ੀਟਾਂ ਲਗਾਈਆਂ ਸਨ। ਸੰਗਤਾਂ ਦਾ ਭਰਪੂਰ ਇਕੱਠ ਸੀ ਅਤੇ ਬਾਰਿਸ਼ ਦੀ ਪ੍ਰਵਾਹ ਕੀਤੇ ਬਗੈਰ ਸੰਗਤਾਂ ਨੇ ਨਗਰ ਕੀਰਤਨ ਦਾ ਪੂਰਾ ਸਾਥ ਦਿਤਾ ਪਰ ਨਗਰ ਕੀਰਤਨ ਦਾ ਸਫ਼ਰ ਥੋੜਾ ਛੋਟਾ ਕਰ ਲਿਆ ਗਿਆ ਸੀ।ਨਗਰ ਕੀਰਤਨ ਦੀ ਆਰੰਭਤਾ ਮੌਸਮ ਖ਼ਰਾਬ ਦੇ ਚਲਦਿਆਂ ਅੱਧਾ ਘੰਟਾ ਲੇਟ ਸ਼ੁਰੂਆਤ ਹੋਈ ਅਤੇ ਲਗਪਗ 1:30 ਵਜੇ ਨਗਰ ਕੀਰਤਨ ਵਾਪਸ ਗੁਰਦਵਾਰਾ ਸਾਹਿਬ ਪਹੁੰਚਿਆ। 

Nagar KirtanNagar Kirtan

ਨਗਰ ਕੀਰਤਨ ਦੀ ਅਗਵਾਈ ਪੰਜ ਪਿਆਰਿਆਂ ਅਤੇ ਪੰਜ ਨਿਸ਼ਾਨਚੀਆਂ ਨੇ ਕੀਤੀ ਜਦ ਕਿ ਰਹਿਨੁਮਾਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰਹੀ। ਗਤਕਾ ਪਾਰਟੀਆਂ ਵੀ ਪਹੁੰਚੀਆਂ ਹੋਈਆਂ ਸਨ ਅਤੇ ਸਮਾਪਤੀ ਉਤੇ ਪੂਰਾ ਗਤਕੇ ਦਾ ਅਖਾੜਾ ਲਾਇਆ ਗਿਆ। ਕੁਝ ਸੰਗਤਾਂ ਟਰੱਕਾਂ ਦੇ ਵਿਚ ਸੀ ਸਨ ਅਤੇ ਕਾਰਾਂ ਦੇ ਵਿਚ ਸਨ। ਰਸਤੇ ਦੇ ਵਿਚ ਮੈਚ ਰੋਡ ਉਤੇ ਸੰਗਤਾਂ ਵਾਸਤੇ ਕਈ ਤਰ੍ਹਾਂ ਦੇ ਫਲ-ਫ਼ਰੂਟ ਅਤੇ ਹੋਰ ਪੇਯਜਲ ਰੱਖੇ ਗਏ ਸਨ। ਅੰਤ ਇਹ ਨਗਰ ਕੀਰਤਨ ਪਿਛਲੇ ਸਾਲਾਂ ਵਾਂਗ ਅਪਣੀ ਸਫ਼ਲਤਾ ਦੇ ਨਾਲ ਸਮਾਪਤ ਹੋ ਗਿਆ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਫ਼ਰਜ਼ੀ ਇਮੀਗ੍ਰੇਸ਼ਨ ਮਾਫ਼ੀਆ 'ਤੇ ਮੋਹਾਲੀ ਪੁਲਿਸ ਦਾ ਵੱਡਾ ਐਕਸ਼ਨ, DSP ਹਰਸਿਮਰਨ ਸਿੰਘ ਬੱਲ ਨੇ ਦਿੱਤੀ ਜਾਣਕਾਰੀ

15 Feb 2026 2:04 PM

'ਮੈਂ 47 ਕਰੋੜ 26 ਲੱਖ ਦੀਆਂ ਵਿਕਾਸ ਯੋਜਵਨਾਵਾਂ ਦੇ ਕੀਤੇ ਉਦਘਾਟਨ' | Haryana CM Nayab Singh Saini LIVE

15 Feb 2026 2:03 PM

ਹਰੀਆਂ ਭਰੀਆਂ ਫਸਲਾਂ ਵਿੱਚ ਬਣ ਰਹੀ ਕਲੋਨੀ, ਧੜਾ ਧੜ ਹੋ ਰਹੀ ਹੈ ਮਕਾਨਾਂ ਦੀ ਉਸਾਰੀ

14 Feb 2026 2:05 PM

ਲਾਰੈਂਸ ਗੈਂਗ ਨੇ ਧੁਰੰਦਰ ਵਾਲੇ ਰਣਵੀਰ ਸਿੰਘ ਨੂੰ ਦਿੱਤੀ ਧਮਕੀ, ਸਲਮਾਨ ਖ਼ਾਨ ਤੋਂ ਬਾਅਦ ਹੋਰ ਕਈ ਅਦਾਕਾਰ ਗੈਂਗਸਟਰਾਂ ਦੇ ਨਿਸ਼ਾਨੇ 'ਤੇ

13 Feb 2026 1:42 PM

ਹਾਈਡ੍ਰੌਲਿਕ ਜੈੱਕਾਂ ਨਾਲ ਕੋਠੀ ਸ਼ਿਫਟ ਹੋਵੇਗੀ 250 ਫੁੱਟ ਦੂਰ, ਭਾਰਤ ਮਾਲਾ ਹਾਈਵੇਅ ਪ੍ਰਾਜੈਕਟ ਰੂਟ ਵਿਚਾਲੇ ਆਈ ਸੀ ਕੋਠੀ

12 Feb 2026 2:59 PM
Advertisement