
ਜਾਣੋ, ਕੀ ਹੈ ਪੂਰਾ ਮਾਮਲਾ
ਆਮ ਦਵਾਈਆਂ ਤੇ ਖੋਜੀ ਪੱਤਰਕਾਰ ਕੇਥੇਰੀਨ ਏਬੇਨ ਦੀ ਨਵੀਂ ਕਿਤਾਬ Bottle of Lies’ ਨੇ ਭਾਰਤੀ ਦਵਾਈਆਂ ਦੀਆਂ ਕੰਪਨੀਆਂ ਦੀਆਂ ਮੁਸ਼ਕਿਲਾਂ ਹੋਰ ਵਧਾ ਦਿੱਤੀਆਂ ਹਨ। ਇਸ ਤੋਂ ਪਹਿਲਾਂ ਹੀ ਪ੍ਰਇਸ ਕੰਟਰੋਲ ਅਤੇ ਮੁਕਾਬਲੇ ਨਾਲ ਜੁਝ ਰਹੀਆਂ ਇਹ ਕੰਪਨੀਆਂ ਹੋਰ ਦਬਾਅ ਹੇਠ ਆ ਜਾਣਗੀਆਂ। ਇਸ ਕਿਤਾਬ ਮੁਤਾਬਕ ਅਮਰੀਕੀ ਮਾਰਕਿਟ ਵਿਚ ਦਵਾਈਆਂ ਵੇਚਣ ਵਾਲੀ ਭਾਰਤੀ ਕੰਪਨੀਆਂ ਇਹਨਾਂ ਨੂੰ ਬਣਾਉਣ ਲਈ ਖ਼ਰਾਬ ਤੌਰ ਤਰੀਕੇ ਵਰਤ ਰਹੀ ਹੈ।
Book
ਇਸ ਪ੍ਰਕਾਰ ਅਮਰੀਕਾ ਵਿਚ ਮਰੀਜ਼ਾਂ ਨੂੰ ਖਰਾਬ ਕੁਆਲਿਟੀ ਦੀਆਂ ਦਵਾਈਆਂ ਮਿਲ ਰਹੀਆਂ ਹਨ। ਕੈਥਰੀਨ ਅਤੇ ਦਿਨੇਸ਼ ਠਾਕੁਰ ਦੀ ਕਿਤਾਬ ਵਿਚ ਕਿਹਾ ਗਿਆ ਹੈ ਕਿ ਆਮ ਦਵਾਈਆਂ ਅਮਰੀਕੀ ਮਰੀਜਾਂ ਲਈ ਜ਼ਹਿਰ ਸਮਾਨ ਹਨ। ਇਸ ਕਿਤਾਬ ਵਿਚ ਭਾਰਤੀ ਰੈਨਤਬੈਕਸੀ ਦਾ ਜ਼ਿਕਰ ਕੀਤਾ ਗਿਆ ਹੈ। ਜਿਸ ’ਤੇ ਅਮਰੀਕਾ ਵਿਚ ਮਰੀਜ਼ਾਂ ਦੇ ਹਿੱਤਾਂ ਦੀ ਅਣਦੇਖੀ ਕਰਨ ਅਤੇ ਦਵਾਈਆਂ ਦੀ ਗੁਣਵੱਤਾ ਨਾਲ ਸਮਝੌਤਾ ਕਰਨ ਦਾ ਅਰੋਪ ਲਗਾਇਆ ਸੀ।
Medicine
ਇਹ ਮਾਮਲਾ ਕਈ ਸਾਲ ਤਕ ਅਮਰੀਕੀ ਅਦਾਲਤਾਂ ਵਿਚ ਚਲਿਆ ਸੀ। ਇਸ ਮਾਮਲੇ ਨਾਲ ਅਮਰੀਕਾ ਵਿਚ ਭਾਰਤ ਦੀਆਂ ਦਵਾਈ ਕੰਪਨੀਆਂ ਦੀ ਪ੍ਰਤਿਸ਼ਠਾ ਨੂੰ ਵੱਡਾ ਧੱਕਾ ਲਗਿਆ ਸੀ। ਰੈਨਬੈਕਸੀ ਨੂੰ 50 ਕਰੋੜ ਡਾਲਰ ਦਾ ਜੁਰਮਾਨਾ ਦੇਣਾ ਪਿਆ ਸੀ। ਬਾਅਦ ਵਿਚ ਸਨ ਫਾਰਮ ਨੇ ਰੈਨਬੈਕਸੀ ਨੂੰ ਖਰੀਦ ਲਿਆ ਸੀ। ਅਮਰੀਕਾ ਵਿਚ ਆਮ ਦਵਾਈਆਂ ਵੇਚਣ ਵਾਲੀਆਂ ਭਾਰਤੀ ਕੰਪਨੀਆਂ ਤੇ ਦਬਾਅ ਲਗਾਤਾਰ ਵੱਧ ਰਿਹਾ ਹੈ।
ਟ੍ਰੰਪ ਪ੍ਰਸਾਸ਼ਨ ਦਵਾਈਆਂ ਦੀ ਕੀਮਤ ਵਧਾਉਣ ਨੂੰ ਬੋਲ ਰਿਹਾ ਹੈ। ਨਾਲ ਹੀ ਅਜਿਹੇ ਮਾਹੌਲ ਵਿਚ ਕੈਥਰੀਨ ਏਬੇਨ ਅਤੇ ਦਿਨੇਸ਼ ਠਾਕੁਰ ਦੀ ਕਿਤਾਬ ਭਾਰਤੀ ਕੰਪਨੀਆਂ ਨੂੰ ਹੋਰ ਬਦਨਾਮ ਕਰੇਗੀ। ਠਾਕੁਰ ਨੇ ਕਿਹਾ ਕਿ ਇਹ ਕਿਤਾਬ ਆਮ ਦਵਾਈਆਂ ਦੀ ਸੱਚਾਈ ਦਸ ਰਹੀ ਹੈ। ਉਹਨਾਂ ਨੇ ਅਮਰੀਕਾ ਵਿਚ ਸੁਰੱਖਿਅਤ ਆਮ ਦਵਾਈਆਂ ਲਈ ਅਮਰੀਕੀ ਸੰਸਦ ਵਿਚ ਸੁਣਵਾਈ ਦੀ ਅਪੀਲ ਵੀ ਕੀਤੀ ਹੈ।