
ਬਾਜ਼ਾਰ ਵਿਚ ਜਲਦ ਹੀ ਦੋ ਜਾਂ ਇਸ ਤੋਂ ਵੱਧ ਦਵਾਈਆਂ ਦੇ ਮਿਸ਼ਰਣ ਨਾਲ ਬਣੀ ਦਵਾਈ ਮਿਲਣੀ ਬੰਦ ਜੋ ਸਕਦੀ ਹੈ...
ਨਵੀਂ ਦਿੱਲੀ : ਬਾਜ਼ਾਰ ਵਿਚ ਜਲਦ ਹੀ ਦੋ ਜਾਂ ਇਸ ਤੋਂ ਵੱਧ ਦਵਾਈਆਂ ਦੇ ਮਿਸ਼ਰਣ ਨਾਲ ਬਣੀ ਦਵਾਈ ਮਿਲਣੀ ਬੰਦ ਜੋ ਸਕਦੀ ਹੈ। ਸੂਤਰਾਂ ਮੁਤਾਬਿਕ, ਸਰਕਾਰ ਇਸ ਤਰ੍ਹਾਂ ਦੇ ਮਿਸ਼ਰਣ ਵਾਲੀਆ 15 ਤੋਂ ਵੱਧ ਦਵਾਈਆਂ ਉਤੇ ਪਾਬੰਦੀ ਲਗਾ ਸਕਦੀ ਹੈ। ਮਾਹਰਾਂ ਦੀ ਇਕ ਕਮੇਟੀ ਨੇ ਸਰਕਾਰ ਨੂੰ ਇਨ੍ਹਾਂ ਉਤੇ ਪਾਬੰਦੀ ਲਾਉਣ ਦੀ ਸਿਫ਼ਾਰਸ਼ ਕੀਤੀ ਹੈ ਕਿਉਂਕਿ ਇਲਾਜ਼ ਸੰਬੰਧੀ ਇਨ੍ਹਾਂ ਦਾ ਅਸਰ ਬਹੁਤ ਘੱਟ ਹੈ।
two salt Medicine
ਸੂਤਰਾਂ ਮੁਤਾਬਿਕ, ਲਗਪਗ 500 ਫਿਕਸਡ ਡੋਜ਼ ਮਿਸ਼ਰਣ (ਐਫ਼ਡੀਸੀ) ਦਵਾਈਆਂ ਦੇ ਪ੍ਰਭਾਵ ਦੀ ਜਾਂਚ ਕਰ ਰਹ ਚੰਦਰਕਾਂਤ ਕੋਕਾਟ ਦੀ ਅਗਵਾਈ ਵਾਲੀ ਮਾਹਰ ਕਮੇਟੀ ਨੇ ਬੀਤੀ 2 ਅਪ੍ਰੈਲ ਨੂੰ ਡਰੱਗਜ਼ ਤਕਨੀਕੀਤ ਸਲਾਹਕਾਰ ਬੋਰਡ (ਡੀਟੀਏਬੀ) ਨੂੰ ਅਪਣੀ ਰਿਪੋਰਟ ਸੌਂਪ ਦਿੱਤੀ ਸੀ। ਰਿਪੋਰਟ ਵਿਚ ਇਹ ਗੱਲ ਕਹੀ ਗਈ ਹੈ ਕਿ ਕਾਫ਼ੀ ਗਿਣਤੀ ਵਿਚ ਐਫ਼ਡੀਸੀ ਤਰਕਹੀਣ ਹਨ, ਯਾਨੀ ਇਨ੍ਹਾਂ ਦਾ ਫ਼ਾਇਦਾ ਨਹੀਂ ਹੈ।
Medicine
ਦਵਾਈ ਨਿਰਮਾਤਾਵਾਂ ਨੂੰ ਲੱਗੇਗਾ ਝਟਕਾ
ਸੂਤਰਾਂ ਮੁਤਾਬਿਕ, ਦਵਾਈਆਂ ਉਤੇ ਸਰਕਾਰ ਦੀ ਉੱਚ ਸਲਾਹਕਾਰ ਸੰਸਥਾ ਡੀਟੀਏਬੀ ਨੇ ਕਮੇਟੀ ਦ ਰਿਪੋਰਟ ਦੀ ਸਮੀਖਿਆ ਕਰਨ ਲਈ ਇਕ ਸਬ-ਕਮੇਟੀ ਦਾ ਗਠਨ ਕੀਤਾ ਹੈ, ਤਾਂ ਜੋ ਸਰਕਾਰ ਵੱਲੋਂ ਆਖਰੀ ਫ਼ੈਸਲਾ ਲੈਣ ਤੋਂ ਪਹਿਲਾਂ ਇਨ੍ਹਾਂ ਦੀ ਚੰਗੀ ਤਰ੍ਹਾਂ ਜਾਂਚ ਕੀਤੀ ਜਾਵੇ। ਜੇਕਰ ਸਰਕਾਰ ਵੱਲੋਂ ਇਹ ਰਿਪੋਰਟ ਸਵੀਕਾਰ ਕੀਤੀ ਜਾਂਦੀ ਹੈ, ਤਾਂ ਘਰੇਲੂ ਦਵਾਈ ਨਿਰਮਾਤਾਵਾਂ ਲਈ ਇਹ ਇਕ ਹੋਰ ਵੱਡਾ ਝਟਕਾ ਹੋਵੇਗਾ।
two salt Medicine
ਇਸ ਤੋਂ ਪਹਿਲਾਂ 2016 ਵਿਚ ਸਰਕਾਰ ਨੇ ਅਜਿਹੇ ਮਿਸ਼ਰਣ ਵਾਲੀਆਂ 344 ਦਵਾਈਆਂ ਉਤੇ ਪਾਬੰਦੀ ਲਗਾਈ ਸੀ। ਜ਼ਿਕਰਯੋਗ ਹੈ ਕਿ ਭਾਰਤ ਵਿਚ ਕਈ ਐਫ਼ਡੀਸੀ ਬਿਨ੍ਹਾ ਕਲੀਨੀਕਲ ਟ੍ਰਾਇਲ ਦੇ ਹੀ ਬਾਜ਼ਾਰ ਵਿਚ ਵਿਕਦੀਆਂ ਹਨ। ਇਨ੍ਹਾਂ ਵਿਚ ਕੁਝ ਨਾਲ ਸਿਹਤ ਨੂੰ ਵੀ ਨੁਕਸਾਨ ਹੋ ਸਕਦਾ ਹੈ। ਵਿਕਸਡ ਡੋਜ਼ ਮਿਸ਼ਰਣ (ਐਫ਼ਡੀਸੀ) ਯਾਨੀ ਦਵਾਈ ਕਿਹੜੇ-ਕਿਹੜੇ ਸਾਲਟ ਦਾ ਮਿਸ਼ਰਣ ਹੈ।
two salt Medicine
ਜਿਵੇਂ ਪੈਰਾਸਿਟਾਮੋਲ ਦੇ ਸਾਲਟ ਦਨਾਲ ਕਾਫ਼ੀ ਐਫਡੀਸੀ ਦਵਾਈਆਂ ਬਣਾਈਆਂ ਜਾਂਦੀਆਂ ਹਨ। ਇਨ੍ਹਾਂ ਦਾ ਨੁਕਸਾਨ ਇਹ ਹੈ ਕਿ ਜੇਕਰ ਇਨ੍ਹਾਂ ਨਾਲ ਅਲਰਜ਼ੀ ਹੋਈ ਤਾਂ ਇਹ ਜਾਣਨਾ ਮੁਸ਼ਕਲ ਹੋਵੇਗਾ ਕਿ ਇਹ ਕਿਸ ਸਾਲਟ ਨਾਲ ਹੋਈ। ਉਸ ਹਾਲਤ ਵਿਚ ਤੁਰੰਤ ਇਲਾਜ ਮਿਲਣ ਵਿਚ ਦੇਰ ਜੋ ਸਕਦੀ ਹੈ।