Florida solar storm: ਲਗਭਗ ਦੋ ਦਹਾਕਿਆਂ ਬਾਅਦ ਸੂਰਜ ਤੋਂ ਨਿਕਲਿਆ ਸੱਭ ਤੋਂ ਵੱਡਾ ਅੱਗ ਦਾ ਭਾਂਬੜ
Published : May 15, 2024, 5:21 pm IST
Updated : May 15, 2024, 5:21 pm IST
SHARE ARTICLE
Sun shoots out biggest solar flare in almost 2 decades
Sun shoots out biggest solar flare in almost 2 decades

ਇਸ ਕਾਰਨ, ਚਮਕਦਾਰ ‘ਨੌਰਦਰਨ ਲਾਈਟਸ’ ਉਨ੍ਹਾਂ ਥਾਵਾਂ ’ਤੇ ਵੀ ਦਿਸੀਆਂ ਸਨ ਜਿੱਥੇ ਇਹ ਪਹਿਲਾਂ ਕਦੇ ਨਹੀਂ ਵੇਖੀਆਂ ਗਈਆਂ।

Florida solar storm: ਮੰਗਲਵਾਰ ਨੂੰ ਸੂਰਜ ਤੋਂ ਨਿਕਲਿਆ ਭਾਂਬੜ ਲਗਭਗ ਦੋ ਦਹਾਕਿਆਂ ਵਿਚ ਸੱਭ ਤੋਂ ਵੱਡਾ ਸੀ। ਕੁੱਝ ਦਿਨ ਪਹਿਲਾਂ ਧਰਤੀ ’ਤੇ ਭਿਆਨਕ ਸੂਰਜੀ ਤੂਫਾਨ ਦਾ ਅਸਰ ਪਿਆ ਸੀ। ਇਸ ਕਾਰਨ, ਚਮਕਦਾਰ ‘ਨੌਰਦਰਨ ਲਾਈਟਸ’ ਉਨ੍ਹਾਂ ਥਾਵਾਂ ’ਤੇ ਵੀ ਦਿਸੀਆਂ ਸਨ ਜਿੱਥੇ ਇਹ ਪਹਿਲਾਂ ਕਦੇ ਨਹੀਂ ਵੇਖੀਆਂ ਗਈਆਂ।

‘ਨੈਸ਼ਨਲ ਓਸ਼ੇਨਿਕ ਐਂਡ ਐਟਮੋਸਫੀਅਰਿਕ ਐਡਮਿਨਿਸਟ੍ਰੇਸ਼ਨ’ (ਐੱਨ.ਓ.ਏ.ਏ.) ਨੇ ਇਕ ਅਪਡੇਟ ’ਚ ਕਿਹਾ, ‘ਅਜਿਹਾ ਅਜੇ ਤਕ ਨਹੀਂ ਹੋਇਆ ਹੈ।’ ਐਨ.ਓ.ਏ.ਏ. ਦੇ ਅਨੁਸਾਰ, ਇਹ 11 ਸਾਲਾਂ ਦੇ ਇਸ ਸੂਰਜੀ ਚੱਕਰ ਦੀ ਸੱਭ ਤੋਂ ਵੱਡੀ ਚਮਕ ਹੈ ਜੋ ਅਪਣੇ ਸਿਖਰ ’ਤੇ ਪਹੁੰਚ ਰਹੀ ਹੈ। ਚੰਗੀ ਖ਼ਬਰ ਇਹ ਹੈ ਕਿ ਧਰਤੀ ਨੂੰ ਇਸ ਵਾਰ ਅੱਗ ਦੇ ਗੋਲੇ ਤੋਂ ਬਾਹਰ ਹੋਣੀ ਚਾਹੀਦੀ ਹੈ ਕਿਉਂਕਿ ਸੂਰਜ ਦੇ ਇਕ ਹਿੱਸੇ ’ਤੇ ਉੱਠੀ ਅੱਗ ਧਰਤੀ ਤੋਂ ਦੂਰ ਹੈ।

ਨਾਸਾ ਦੀ ਸੋਲਰ ਡਾਇਨਾਮਿਕਸ ਆਬਜ਼ਰਵੇਟਰੀ ਨੇ ਅੱਗ ਦੀ ਐਕਸ-ਰੇ ਚਮਕ ਨੂੰ ਕੈਦ ਕੀਤਾ। ਇਹ 2005 ਤੋਂ ਬਾਅਦ ਸੱਭ ਤੋਂ ਚਮਕਦਾਰ ਸੀ। ਕੋਲੋਰਾਡੋ ਦੇ ਬੋਲਡਰ ’ਚ ਐੱਨ.ਓ.ਏ.ਏ. ਦੇ ‘ਸਪੇਸ ਵੈਦਰ ਪ੍ਰੀਡਕਸ਼ਨ ਸੈਂਟਰ’ ਦੇ ਬ੍ਰਾਇਨ ਬ੍ਰਾਸ਼ਰ ਨੇ ਕਿਹਾ ਕਿ ਜਦੋਂ ਵਿਗਿਆਨੀ ਹੋਰ ਸਰੋਤਾਂ ਤੋਂ ਡਾਟਾ ਇਕੱਠਾ ਕਰਨਗੇ ਤਾਂ ਸ਼ਾਇਦ ਇਸ ਦੀ ਚਮਕ ਦੀ ਤੀਬਰਤਾ ਬਾਰੇ ਹੋਰ ਜਾਣਕਾਰੀ ਮਿਲੇਗੀ।

ਨਾਸਾ ਨੇ ਕਿਹਾ ਕਿ ਕੌਮਾਂਤਰੀ ਪੁਲਾੜ ਸਟੇਸ਼ਨ ’ਤੇ ਸਵਾਰ ਸੱਤ ਪੁਲਾੜ ਮੁਸਾਫ਼ਰਾਂ ਨੂੰ ਮਜ਼ਬੂਤ ਰੇਡੀਏਸ਼ਨ ਸੁਰੱਖਿਆ ਵਾਲੇ ਖੇਤਰਾਂ ’ਚ ਰਹਿਣ ਦੀ ਸਲਾਹ ਦਿਤੀ ਗਈ ਹੈ। ਹਾਲਾਂਕਿ ਨਾਸਾ ਨੇ ਕਿਹਾ ਹੈ ਕਿ ਚਾਲਕ ਦਲ ਨੂੰ ਕਦੇ ਕੋਈ ਖ਼ਤਰਾ ਨਹੀਂ ਸੀ।

 (For more Punjabi news apart from Sun shoots out biggest solar flare in almost 2 decades, stay tuned to Rozana Spokesman)

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM
Advertisement