ਚੀਨ 'ਚ ਕਰੋਨਾ ਦੀ ਮੁੜ ਤਸਦਕ, 67 ਨਵੇਂ ਮਾਮਲੇ ਸਾਹਮਣੇ ਆਏ!
Published : Jun 15, 2020, 7:48 pm IST
Updated : Jun 15, 2020, 7:48 pm IST
SHARE ARTICLE
corona virus
corona virus

ਬੀਜਿੰਗ ਵਿਚ ਜੰਗੀ ਪੱਧਰ 'ਤੇ ਜਾਂਚ ਸ਼ੁਰੂ

ਬੀਜਿੰਗ : ਚੀਨ ਦੇ ਵੁਹਾਨ ਤੋਂ ਸ਼ੁਰੂ ਹੋਇਆ ਕਰੋਨਾ ਵਾਇਰਸ ਇਸ ਸਮੇਂ ਪੂਰੀ ਦੁਨੀਆਂ ਅੰਦਰ ਦਸਤਕ ਦੇ ਚੁੱਕਾ ਹੈ। ਜਦਕਿ ਚੀਨ ਨੇ ਇਸ 'ਤੇ ਕਾਬੂ ਪਾ ਲੈਣ ਦੇ ਦਾਅਵਾ ਕਰਦਿਆਂ ਕੋਰੋਨਾ ਦੀ ਉਤਪਤੀ ਵਾਲੇ ਸ਼ਹਿਰ ਵੂਹਾਨ ਸਮੇਤ ਪੂਰੇ ਦੇਸ਼ 'ਚੋਂ ਪਾਬੰਦੀਆਂ ਹਟਾ ਲਈਆਂ ਸਨ। ਪਰ ਹੁਣ ਚੀਨ ਅੰਦਰ ਕਰੋਨਾ ਵਾਇਰਸ ਦੇ ਮਾਮਲੇ ਮੁੜ ਸਾਹਮਣੇ ਆਉਣੇ ਸ਼ੁਰੂ ਹੋ ਗਏ ਹਨ।

Corona virus Corona virus

ਚੀਨ ਵਿਚ ਕੋਰੋਨਾ ਵਾਇਰਸ ਦੇ 67 ਨਵੇਂ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਰਾਜਧਾਨੀ ਬੀਜਿੰਗ ਦੇ ਇਕ ਪਰਚੂਨ ਬਾਜ਼ਾਰ ਵਿਚ ਗਏ ਸੈਂਕੜੇ ਲੋਕਾਂ ਦੀ ਜਾਂਚ ਕੀਤੀ ਜਾ ਰਹੀ ਹੈ। ਨਵੇਂ ਮਾਮਲਿਆਂ ਵਿਚੋਂ 42 ਬੀਜਿੰਗ ਸਾਹਮਣੇ ਆਏ ਹਨ। ਬੀਜਿੰਗ ਦੇ ਸਿਹਤ ਵਿਭਾਗ ਦੇ ਬੁਲਾਰੇ ਨੇ ਸੋਮਵਾਰ ਨੂੰ ਦਸਿਆ ਕਿ ਮਹਾਂਮਾਰੀ ਨੂੰ ਫ਼ੈਲਣ ਤੋਂ ਰੋਕਣ ਲਈ ਬੀਜਿੰਗ ਵਿਚ ਅਧਿਕਾਰੀਆਂ ਵਿਚ 30 ਮਈ ਤੋਂ ਹੁਣ ਤਕ ਸ਼ਿੰਫ਼ਦੀ ਪਰਚੂਨ ਬਾਜ਼ਾਰ ਗਏ ਕਰੀਬ 29,386 ਲੋਕਾਂ ਦੀ 'ਨਯੂਕਲੈਅਕ ਐਸਿਡ ਜਾਂਚ' ਕੀਤੀ ਗਈ ਹੈ।

corona viruscorona virus

ਪਰਚੂਨ ਬਾਜ਼ਾਰ ਵਿਚ ਹਾਲ ਹੀ ਵਿਚ ਕੋਰੋਨਾ ਦੇ ਕਈ ਮਾਮਲੇ ਸਾਹਮਣੇ ਆਏ ਹਨ। ਹਾਲੇ ਤਕ ਕੀਤੀ ਗਈ ਜਾਂਚ ਵਿਚੋਂ 12,973 ਲੋਕਾਂ ਦੇ ਪੀੜਤ ਨਾ ਹੋਣ ਦੀ ਪੁਸ਼ਟੀ ਹੋਈ ਹੈ ਅਤੇ ਬਾਕੀਆਂ ਦੀ ਰਿਪੋਰਟ ਦਾ ਇੰਤਜ਼ਾਰ ਹੈ।

 Corona virusCorona virus

ਰਾਸ਼ਟਰੀ ਸਿਹਤ ਆਯੋਗ ਨੇ ਅਪਣੀ ਰੋਜ਼ਾਨਾ ਰਿਪੋਰਟ ਵਿਚ ਸੋਮਵਾਰ ਨੂੰ ਦਸਿਆ ਕਿ ਕੋਰੋਨਾ ਦੇ 49 ਮਾਮਲੇ ਸਾਹਮਣੇ ਆਏ ਹਨ ਅਤ ਬਿਨਾਂ ਲੱਛਣਾਂ ਦੇ 18 ਲੋਕਾਂ ਦੇ ਪੀੜਤ ਹੋਣ ਦੀ ਪੁਸ਼ਟੀ ਹੋਈ ਹੈ।

corona viruscorona virus

ਐਤਵਾਰ ਤਕ ਬਿਨਾਂ ਕਿਸੀ ਲੱਛਣ ਦੇ ਪੀੜਤ ਪਾਏ ਗਏ 112 ਲੋਕ ਵਖਰੇ ਰਹਿ ਰਹੇ ਸਨ। ਇਹ ਅਜਿਹੇ ਮਰੀਜ਼ ਹਨ ਜਿਨ੍ਹਾਂ ਵਿਚ ਕੋਵਿਡ-19 ਦਾ ਕੋਈ ਲੱਛਣ ਨਹੀਂ ਸੀ ਪਰ ਫਿਰ ਵੀ ਇਹ ਜਾਂਚ ਵਿਚ ਪੀੜਤ ਪਾਏ ਗਏ। ਇਨ੍ਹਾਂ ਤੋਂ ਹੋਰਾਂ ਲਾਗ ਲੱਗਣ ਦਾ ਵੀ ਖ਼ਤਰਾ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।

Location: China, Tianjin

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਲਾਰੈਂਸ ਗੈਂਗ ਨੇ ਧੁਰੰਦਰ ਵਾਲੇ ਰਣਵੀਰ ਸਿੰਘ ਨੂੰ ਦਿੱਤੀ ਧਮਕੀ, ਸਲਮਾਨ ਖ਼ਾਨ ਤੋਂ ਬਾਅਦ ਹੋਰ ਕਈ ਅਦਾਕਾਰ ਗੈਂਗਸਟਰਾਂ ਦੇ ਨਿਸ਼ਾਨੇ 'ਤੇ

13 Feb 2026 1:42 PM

ਹਾਈਡ੍ਰੌਲਿਕ ਜੈੱਕਾਂ ਨਾਲ ਕੋਠੀ ਸ਼ਿਫਟ ਹੋਵੇਗੀ 250 ਫੁੱਟ ਦੂਰ, ਭਾਰਤ ਮਾਲਾ ਹਾਈਵੇਅ ਪ੍ਰਾਜੈਕਟ ਰੂਟ ਵਿਚਾਲੇ ਆਈ ਸੀ ਕੋਠੀ

12 Feb 2026 2:59 PM

'ਮੋਹਾਲੀ ਦੇ ਕਈ ਸਕੂਲਾਂ ਨੂੰ ਧਮਕੀ ਦਿੱਤੀ ਗਈ, ਸਕੂਲ ਕਰਵਾਏ ਗਏ ਖ਼ਾਲੀ',

11 Feb 2026 3:13 PM

ਰੋਂਦੇ ਹੋਏ ਛੋਟੇ ਸਿੱਧੂ ਨਾਲ ਧਰਨੇ 'ਤੇ ਬੈਠੇ ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ

11 Feb 2026 3:11 PM

ਮੰਤਰੀ ਹਰਭਜਨ ਸਿੰਘ ETO ਦਾ ਬਾਜਵਾ ਨੂੰ ਮੋੜਵਾਂ ਜਵਾਬ

09 Feb 2026 3:29 PM
Advertisement