
ਉਤਰ ਕੋਰੀਆ ਦੇ ਨੇਤਾ ਕਿਮ ਜੋਂਗ ਉਨ ਨੇ ਚੀਨਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੂੰ ਅਪੀਲ ਕੀਤੀ ਹੈ ਕਿ ਉਹ ਪਿਓਂਗਯਾਂਗ 'ਤੇ ਲੱਗੀ ਪਾਬੰਦੀ ਨੂੰ ਹਟਵਾਉਣ ਵਿਚ...
ਟੋਕੀਓ : ਉਤਰ ਕੋਰੀਆ ਦੇ ਨੇਤਾ ਕਿਮ ਜੋਂਗ ਉਨ ਨੇ ਚੀਨਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੂੰ ਅਪੀਲ ਕੀਤੀ ਹੈ ਕਿ ਉਹ ਪਿਓਂਗਯਾਂਗ 'ਤੇ ਲੱਗੀ ਪਾਬੰਦੀ ਨੂੰ ਹਟਵਾਉਣ ਵਿਚ ਮਦਦ ਕਰਨ। ਜਪਾਨ ਦੇ ਇਕ ਅਖ਼ਬਾਰ ਨੇ ਐਤਵਾਰ ਨੂੰ ਦੋਵੇਂ ਦੇਸ਼ਾਂ ਵਿਚ ਮੌਜੂਦ ਕਈ ਸੂਤਰਾਂ ਦੇ ਹਵਾਲੇ ਨਾਲ ਇਹ ਖ਼ਬਰ ਛਾਪੀ ਹੈ। ਖ਼ਬਰ ਮੁਤਾਬਕ ਬੀਤੇ ਮਹੀਨੇ ਚੀਨ ਦੇ ਅਪਣੇ ਤੀਜੇ ਦੌਰੇ 'ਤੇ ਕਿਮ ਨੇ ਸ਼ੀ ਨੂੰ ਅਪੀਲ ਕੀਤੀ ਹੈ ਅਤੇ ਚੀਨੀ ਰਾਸ਼ਟਰਪਤੀ ਨੇ ਉਨ੍ਹਾਂ ਨੂੰ ਹਰ ਸੰਭਵ ਮਦਦ ਦਾ ਭਰੋਸਾ ਦਿਵਾਇਆ ਹੈ।
kim jong and xi jinpingਯੋਮਯੁਰੀ ਸ਼ਿਮਬੁਨ ਨਾਮ ਦੇ ਅਖ਼ਬਾਰ ਦੇ ਮੁਤਾਬਕ ਕਿਮ ਨੇ ਸ਼ੀ ਨੂੰ ਕਿਹਾ ਕਿ ਅਸੀਂ ਆਰਥਿਕ ਪਾਬੰਦੀਆਂ ਦੀ ਵਜ੍ਹਾ ਨਾਲ ਕਾਫ਼ੀ ਪਰੇਸ਼ਾਨੀ ਮਹਿਸੂਸ ਕਰ ਰਹੇ ਹਾਂ। ਹੁਣ ਜਦੋਂ ਅਸੀਂ ਅਮਰੀਕਾ-ਉਤਰ ਕੋਰੀਆ ਦੇ ਵਿਚਕਾਰ ਮੀਟਿੰਗ ਨੂੰ ਸਫ਼ਲ ਬਣਾਇਆ ਹੈ ਤਾਂ ਮੈਂ ਚਾਹੁੰਦਾ ਹਾਂ ਕਿ ਚੀਨ ਪਾਬੰਦੀਆਂ ਨੂੰ ਜਲਦ ਹਟਵਾਉਣ ਵਿਚ ਮਦਦ ਕਰੇ। ਚੀਨ ਉਤਰ ਕੋਰੀਆ ਦਾ ਸਭ ਤੋਂ ਵੱਡਾ ਸਹਿਯੋਗੀ ਹੈ। ਹਾਲ ਦੇ ਮਹੀਨਿਆਂ ਵਿਚ ਸ਼ੀਤਯੁੱਧ ਕਾਲ ਤੋਂ ਸਹਿਯੋਗੀ ਰਹੇ ਚੀਨ ਅਤੇ ਉਤਰ ਕੋਰੀਆ ਨੇ ਰਿਸ਼ਤਿਆਂ ਵਿਚ ਆਏ ਤਣਾਅ ਨੂੰ ਘੱਟ ਕਰਨ ਦੀ ਕੋਸ਼ਿਸ਼ ਕੀਤੀ ਹੈ।
kim jong and xi jinpingਪਿਓਂਗਯਾਂਗ ਦੇ ਲਗਾਤਾਰ ਮਿਸਾਈਲ ਪ੍ਰੀਖਣ ਤੋਂ ਬਾਅਦ ਚੀਨ ਨੇ ਸੰਯੁਕਤ ਰਾਸ਼ਟਰ ਵਲੋਂ ਲਗਾਈਆਂ ਗਈਆਂ ਆਰਥਿਕ ਪਾਬੰਦੀਆਂ ਨੂੰ ਲਾਗੂ ਕਰ ਦਿਤਾ ਸੀ। ਕਿਮ ਨੇ ਅਪਣੇ ਵਿਦੇਸ਼ ਦੌਰੇ ਲਈ ਵੀ ਅਪਣੇ ਆਰਥਿਕ ਸਹਿਯੋਗੀ ਅਤੇ ਕੂਟਨੀਤਕ ਰੱਖਿਅਕ ਚੀਨ ਨੂੰ ਹੀ ਚੁਣਿਆ ਸੀ। ਮਾਰਚ ਵਿਚ ਕਿਮ ਨੇ ਪਹਿਲੀ ਵਾਰ ਸ਼ੀ ਨਾਲ ਮੁਲਾਕਾਤ ਕੀਤੀ ਅਤੇ ਫਿਰ ਦੋਹੇ ਮਈ ਵਿਚ ਵੀ ਮਿਲੇ। ਰਿਪੋਰਟ ਮੁਤਾਬਕ ਕਿਮ ਨੇ ਸ਼ੀ ਨੂੰ ਕਿਹਾ ਕਿ ਪਾਬੰਦੀਆਂ ਦੀ ਵਜ੍ਹਾ ਨਾਲ ਉਤਰ ਕੋਰੀਆ ਦੀ ਆਰਥ ਵਿਵਸਥਾ ਅਪਾਹਜ ਹੋ ਚੁੱਕੀ ਹੈ। ਇਸ ਦੇ ਨਾਲ ਹੀ ਕਿਮ ਨੇ ਪਰਮਾਣੂ ਹਥਿਆਰਬੰਦੀ ਨੂੰ ਲੈ ਕੇ ਵਾਸ਼ਿੰਗਟਨ ਦੇ ਨਾਲ ਹੋ ਰਹੀ ਵਾਰਤਾ ਵਿਚ ਵੀ ਚੀਨ ਦਾ ਸਮਰਥਨ ਮੰਗਿਆ ਹੈ।
kim jong and xi jinpingਚੀਨ ਨੇ ਬੀਤੇ ਸਾਲ ਇਹ ਸੰਕੇਤ ਦਿਤੇ ਸਨ ਕਿ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਪਿਓਂਗਯਾਂਗ ਦੇ ਵਿਰੁਧ ਲਗਾਈਆਂ ਪਾਬੰਦੀਆਂ ਵਿਚ ਢਿੱਲ ਦੇ ਸਕਦਾ ਹੈ। ਅਜਿਹਾ ਵੀ ਮੰਨਿਆ ਜਾਂਦਾ ਹੈ ਕਿ ਕਿਮ ਨੇ ਚੀਨ ਦਾ ਤੀਜਾ ਦੌਰਾ ਇਸ ਲਈ ਕੀਤਾ ਸੀ ਤਾਕਿ ਉਹ ਸ਼ੀ ਨੂੰ ਭਰੋਸੇਮੰਦ ਕਰ ਸਕਣ ਕਿ ਵਾਸ਼ਿੰਗਟਨ ਦੇ ਨਾਲ ਮੀਟਿੰਗ ਤੋਂ ਬਾਅਦ ਵੀ ਉਹ ਪੇਈਚਿੰਗ ਦੇ ਹਿੱਤਾਂ ਨੂੰ ਕਦੇ ਨਜ਼ਰਅੰਦਾਜ਼ ਨਹੀਂ ਕਰੇਗਾ ਪਰ ਪੇਈਚਿੰਗ ਨੂੰ ਇਹ ਚਿੰਤਾ ਸਤਾ ਰਹੀ ਹੈ ਕਿ ਵਾਸ਼ਿੰਗਟਨ ਅਤੇ ਪਿਓਂਗਯਾਂਗ ਇਕ ਦੂਜੇ ਦੇ ਨੇੜੇ ਆ ਸਕਦੇ ਹਨ, ਜਿਸ ਨਾਲ ਉਸ ਦੀ ਸੁਰੱਖਿਆ ਅਤੇ ਅਰਥ ਵਿਵਸਥਾ ਨੂੰ ਖ਼ਤਰਾ ਹੋ ਸਕਦਾ ਹੈ।