ਗੰਭੀਰ ਹਾਲਤ 'ਚ ਵਿਦਿਆਰਥੀ ਹਸਪਤਾਲ ਭਰਤੀ
ਮੈਰੀਲੈਂਡ: ਆਸਟ੍ਰੇਲੀਆ ਵਿਚ ਸਿਡਨੀ ਦੇ ਪੱਛਮੀ ਸ਼ਹਿਰ ਮੈਰੀਲੈਂਡ ਵਿਚ ਖਾਲਿਸਤਾਨ ਸਮਰਥਕਾਂ ਨੇ ਇਕ ਭਾਰਤੀ ਵਿਦਿਆਰਥੀ 'ਤੇ ਹਮਲਾ ਕਰ ਦਿਤਾ। ਜ਼ਖਮੀ ਵਿਦਿਆਰਥੀ ਦਾ ਵੈਸਟਮੀਡ ਹਸਪਤਾਲ 'ਚ ਇਲਾਜ ਚੱਲ ਰਿਹਾ ਹੈ।
ਇਹ ਵੀ ਪੜ੍ਹੋ: ਜੰਮੂ-ਕਸ਼ਮੀਰ ਦੇ ਕਿਸ਼ਤਵਾੜ 'ਚ ਖੱਡ ਵਿਚ ਡਿੱਗੀ ਕਾਰ, 3 ਦੀ ਮੌਤ
ਪਾਰਟ ਟਾਈਮ ਡਰਾਈਵਰ ਦੀ ਨੌਕਰੀ ਕਰਨ ਵਾਲੇ 23 ਸਾਲਾ ਵਿਦਿਆਰਥੀ ਨੇ ਦੱਸਿਆ ਕਿ ਸ਼ੁੱਕਰਵਾਰ ਸਵੇਰੇ ਸਾਢੇ ਪੰਜ ਵਜੇ ਜਦੋਂ ਉਹ ਕੰਮ ’ਤੇ ਜਾ ਰਿਹਾ ਸੀ ਤਾਂ ਚਾਰ-ਪੰਜ ਖ਼ਾਲਿਸਤਾਨ ਹਮਾਇਤੀਆਂ ਨੇ ਹਮਲਾ ਕਰ ਦਿਤਾ। ਉਸ ਸਮੇਂ ਉਹ ਡਰਾਈਵਿੰਗ ਸੀਟ ’ਤੇ ਬੈਠਾ ਹੋਇਆ ਸੀ।
ਇਹ ਵੀ ਪੜ੍ਹੋ: ਬਰਸਾਤੀ ਮੌਸਮ ਵਿਚ ਨਹੀਂ ਪੈਣਗੀਆਂ ਸਿਰ 'ਚ ਜੂਆਂ, ਅਪਨਾਉ ਇਹ ਘਰੇਲੂ ਨੁਸਖ਼ੇ
ਉਸ ਨੂੰ ਗੱਡੀ ’ਚੋਂ ਬਾਹਰ ਖਿੱਚ ਲਿਆ ਤੇ ਸਭ ਮਿਲ ਕੇ ਉਸ ਨੂੰ ਰਾਡ ਨਾਲ ਕੁੱਟਣ ਲੱਗੇ। ਹਮਲੇ ਦੌਰਾਨ ਦੋ ਜਣੇ ਵੀਡੀਓ ਬਣਾ ਰਹੇ ਤੇ ਖ਼ਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਲਗਾ ਰਹੇ ਸਨ। ਉਹ ਕਹਿ ਰਹੇ ਸਨ ਕਿ ਇਹ ਖ਼ਾਲਿਸਤਾਨ ਮੁੱਦੇ ਦਾ ਵਿਰੋਧ ਕਰਨ ਦਾ ਇਕ ਸਬਕ ਹੈ। ਜੇ ਨਾ ਸੁਧਰੇ ਤਾਂ ਅੱਗੇ ਹੋਰ ਸਬਕ ਸਿੱਖਣ ਲਈ ਤਿਆਰ ਰਹਿਣਾ। ਨਿਊ ਸਾਊਥ ਵੇਲਜ਼ ਪੁਲਿਸ ਨੇ ਸੂਚਨਾ ਤੋਂ ਬਾਅਦ ਉਸ ਨੂੰ ਹਸਪਤਾਲ ਦਾਖ਼ਲ ਕਰਵਾਇਆ। ਉਸ ਦੇ ਸਿਰ, ਪੈਰ ਅਤੇ ਹੱਥ ’ਤੇ ਗੰਭੀਰ ਸੱਟਾਂ ਲੱਗੀਆਂ ਹਨ
                    
                