ਨੇਪਾਲ : 500 ਮੀਟਰ ਹੇਠਾਂ ਖਾਈ 'ਚ ਡਿੱਗਿਆ ਟਰੱਕ, 16 ਲੋਕਾਂ ਦੀ ਮੌਤ
Published : Dec 15, 2018, 4:16 pm IST
Updated : Dec 15, 2018, 4:16 pm IST
SHARE ARTICLE
Bus Accident
Bus Accident

ਨੇਪਾਲ ਦੀ ਰਾਜਧਾਨੀ ਕਾਠਮੰਡੂ ਤੋਂ 80 ਕਿਲੋਮੀਟਰ ਪੱਛਮ ਨੁਵਾਕੋਟ ਜਿਲ੍ਹੇ ਵਿਚ ਸ਼ੁਕਰਵਾਰ ਸ਼ਾਮ ਇਕ ਮਿਨੀ ਟਰੱਕ ਦੇ ਦੁਰਘਟਨਾਗ੍ਰਸਤ ਹੋ ਜਾਣ...

ਕਾਠਮੰਡੂ : (ਪੀਟੀਆਈ) ਨੇਪਾਲ ਦੀ ਰਾਜਧਾਨੀ ਕਾਠਮੰਡੂ ਤੋਂ 80 ਕਿਲੋਮੀਟਰ ਪੱਛਮ ਨੁਵਾਕੋਟ ਜਿਲ੍ਹੇ ਵਿਚ ਸ਼ੁਕਰਵਾਰ ਸ਼ਾਮ ਇਕ ਮਿਨੀ ਟਰੱਕ ਦੇ ਦੁਰਘਟਨਾਗ੍ਰਸਤ ਹੋ ਜਾਣ ਨਾਲ ਘੱਟ ਤੋਂ ਘੱਟ 16 ਲੋਕਾਂ ਦੀ ਮੌਤ ਹੋ ਗਈ। ਪੁਲਿਸ ਦੇ ਇਕ ਅਧਿਕਾਰੀ ਨੇ ਨੁਵਾਕੋਟ ਪੁਲਿਸ ਦਫ਼ਤਰ ਵਿਚ ਦੱਸਿਆ ਕਿ ਲੋਕਾਂ ਦੀ ਮੌਤ ਵਾਹਨ ਦੇ ਇਕ ਪਹਾੜੀ ਤੋਂ 500 ਮੀਟਰ ਹੇਠਾਂ ਡਿੱਗ ਜਾਣ ਨਾਲ ਹੋਈ। ਪੁਲਿਸ ਦੇ ਮੁਤਾਬਕ ਮਰਨ ਵਾਲਿਆਂ ਦੀ ਪਹਿਚਾਣ ਹਾਲੇ ਕੀਤੀ ਜਾਣੀ ਹੈ।

ਦੁਰਘਟਨਾ ਉਸ ਸਮੇਂ ਹੋਈ ਜਦੋਂ ਵਾਹਨ ਕਿਮਤਾਂਗ ਤੋਂ ਸਿਸਿਫੂ ਜਾ ਰਿਹਾ ਸੀ। ਰਸਤੇ ਵਿਚ ਵਾਹਨ ਦੁਪਚੇਸ਼ਵਰ ਵਿਚ ਢਲਾਨ ਨਾਲ ਇਕ ਨਦੀ ਵਿਚ ਡਿੱਗ ਗਈ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਦੁਰਘਟਨਾ ਦੇ ਸਮੇਂ ਵਾਹਨ ਵਿਚ ਲਗਭੱਗ 40 ਤੋਂ 45 ਵਿਅਕਤੀ ਸਵਾਰ ਸਨ। ਮੁੱਢਲੀ ਜਾਂਚ ਦੇ ਮੁਤਾਬਕ ਹੋ ਸਕਦਾ ਹੈ ਕਿ ਦੁਰਘਟਨਾ ਸਮਰੱਥਾ ਤੋਂ ਜ਼ਿਆਦਾ ਵਿਅਕਤੀਆਂ ਦੇ ਸਵਾਰ ਹੋਣ ਦੇ ਚਲਦੇ ਹੋਈ। ਇਸ ਤੋਂ ਇਕ ਦਿਨ ਪਹਿਲਾਂ ਜੀਪ ਅਤੇ ਟਰੱਕ ਦੀ ਟੱਕਰ ਵਿਚ ਛੇ ਲੋਕਾਂ ਦੀ ਮੌਤ ਨੂੰ ਗਈ ਸੀ।

ਇਹ ਹਾਦਸਾ ਪੱਛਮ ਨੇਪਾਲ ਵਿਚ ਹੋਇਆ। ਇੱਥੇ ਵਿਆਹ ਲਈ ਬਰਾਤੀ ਜੀਪ ਵਿਚ ਜਾ ਰਹੇ ਸਨ। ਉਦੋਂ ਆਮਣੇ - ਸਾਹਮਣੇ ਦੀ ਟੱਕਰ ਵਿਚ ਲਾੜੇ ਦੇ ਮਾਤਾ-ਪਿਤਾ ਸਮੇਤ ਛੇ ਲੋਕਾਂ ਦੀ ਮੌਤ ਹੋ ਗਈ। ਇਸ ਦੌਰਾਨ ਲਾੜਾ ਅਤੇ ਲਾੜੀ ਬੱਚ ਗਈ ਕਿਉਂਕਿ ਉਹ ਕਿਸੇ ਹੋਰ ਗੱਡੀ ਵਿਚ ਸਵਾਰ ਸਨ। ਉਹ ਲਮਹੀ ਤੋਂ ਕਾਠਮੰਡੂ ਜਾ ਰਹੇ ਸਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Kamal Kaur Bhabhi Death News : ਕਮਲ ਕੌਰ ਭਾਬੀ ਦੇ ਪਿੰਡ 'ਚ ਪਹੁੰਚਿਆ ਪੱਤਰਕਾਰ ਕੱਢ ਲੈ ਲਿਆਇਆ ਅੰਦਰਲੀ ਗੱਲ

13 Jun 2025 2:53 PM

Israel destroyed Iran's nuclear sites; several top leaders, including Iran's army chief, were killed

13 Jun 2025 2:52 PM

Kamal Kaur Bhabhi Death News : Kamal Kaur Bhabhi Murder Case Update | Amritpal Singh Mehron

13 Jun 2025 2:49 PM

Who was Kanchan Kumari aka Kamal Kaur Bhabhi? Dead Body Found in Bathinda Hospital's Car Parking

12 Jun 2025 12:23 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ

12 Jun 2025 12:22 PM
Advertisement