ਟਰੱਕ ਨਾਲ ਸਕੂਟਰੀ ਦਾ ਹੋਇਆ ਭਿਆਨਕ ਹਾਦਸਾ, ਬੱਚੀ ਦੀ ਮੌਕੇ ‘ਤੇ ਹੋਈ ਮੌਤ
Published : Dec 14, 2018, 1:54 pm IST
Updated : Dec 14, 2018, 1:54 pm IST
SHARE ARTICLE
Accident
Accident

ਬੰਨਾਦੇਵੀ ਥਾਣੇ ਇਲਾਕੇ ਦੇ ਨਗਲਾ-ਕਲਾ ਰੋਡ ਉਤੇ ਸ਼ੁੱਕਰਵਾਰ.....

ਅਲੀਗੜ੍ਹ (ਭਾਸ਼ਾ): ਬੰਨਾਦੇਵੀ ਥਾਣੇ ਇਲਾਕੇ ਦੇ ਨਗਲਾ-ਕਲਾ ਰੋਡ ਉਤੇ ਸ਼ੁੱਕਰਵਾਰ ਦੀ ਸਵੇਰੇ ਮਾਂ ਦੇ ਨਾਲ ਸਕੂਟਰੀ ਤੋਂ ਸਕੂਲ ਜਾ ਰਹੀ ਬੱਚੀ ਨੂੰ ਤੇਜ ਰਫ਼ਤਾਰ ਟਰੱਕ ਨੇ ਕੁਚਲ ਦਿਤਾ। ਇਸ ਹਾਦਸੇ ਵਿਚ ਬੱਚੀ ਦੀ ਮੌਕੇ ਉਤੇ ਮੌਤ ਹੋ ਗਈ, ਜਦੋਂ ਕਿ ਉਸ ਦੀ ਮਾਂ ਬਚ ਗਈ। ਹਾਦਸੇ ਤੋਂ ਬਾਅਦ ਕੁਝ ਲੋਕਾਂ ਨੇ ਹੰਗਾਮਾ ਕਰਦੇ ਹੋਏ ਟਰੱਕ ਦੇ ਸ਼ੀਸ਼ੇ ਤੋੜ ਦਿਤੇ। ਡਾਇਲ 100 ਦੀ ਬਾਇਕ ਨੂੰ ਅੱਗ ਦੇ ਹਵਾਲੇ ਕਰ ਦਿਤਾ। ਕਈ ਥਾਣਿਆਂ ਦੀ ਫੋਰਸ ਅਤੇ ਪ੍ਰਬੰਧਕੀ ਅਧਿਕਾਰੀ ਪੁੱਜੇ ਹਨ। ਲੋਕਾਂ ਨੂੰ ਸਮਝਾ ਕੇ ਸ਼ਾਂਤ ਕੀਤਾ ਗਿਆ। ਹੰਗਾਮੇ ਨੂੰ ਦੇਖਦੇ ਹੋਏ ਮੌਕੇ ਉਤੇ ਫੋਰਸ ਤੈਨਾਤ ਕਰ ਦਿਤੀ ਗਈ ਹੈ।

AccidentAccident

ਉਥੇ ਹੀ, ਟਰੱਕ ਡਰਾਇਵਰ ਘਟਨਾ  ਤੋਂ ਬਾਅਦ ਟਰੱਕ ਛੱਡ ਕੇ ਮੌਕੇ ਤੋਂ ਫਰਾਰ ਹੋ ਗਿਆ। ਪੁਲਿਸ ਮੁਲਜਮ ਟਰੱਕ ਡਰਾਇਵਰ ਦੀ ਤਲਾਸ਼ ਕਰ ਰਹੀ ਹੈ। ਇੰਦਰ ਨਗਰ ਖੇਤਰ ਦੀ ਰਹਿਣ ਵਾਲੀ ਰੀਨਾ ਉਪਾਧੀਏ, ਬਾਈਪਾਸ ਸਥਿਤ ਗਗਨ ਪਬਲਿਕ ਸਕੂਲ ਵਿਚ ਟੀਚਰ ਹੈ। ਇਸ ਸਕੂਲ ਵਿਚ ਰੀਨਾ ਦੀ ਧੀ ਬੰਸਰੀ ਤੀਜੀ ਕਲਾਸ ਵਿਚ ਪੜ੍ਹਦੀ ਹੈ। ਬੰਸਰੀ, ਹਰ ਦਿਨ ਅਪਣੀ ਮਾਂ ਦੇ ਨਾਲ ਸਕੂਟਰੀ ਤੋਂ ਸਕੂਲ ਆਉਂਦੀ-ਜਾਂਦੀ ਹੈ।

ਸ਼ੁੱਕਰਵਾਰ ਸਵੇਰੇ ਕਰੀਬ ਸਾਢੇ ਅੱਠ ਵਜੇ ਜਦੋਂ ਉਹ ਸਕੂਟਰੀ ਤੋਂ ਸਕੂਲ ਜਾ ਰਹੀ ਸੀ, ਉਦੋਂ ਨਗਲਾ-ਕਲਾ ਰੋਡ ਉਤੇ ਇਕ ਖੱਡੇ ਤੋਂ ਬਚਣ ਦੇ ਚੱਕਰ ਵਿਚ ਸਾਹਮਣੇ ਤੋਂ ਤੇਜ ਰਫ਼ਤਾਰ ‘ਚ ਆ ਰਹੇ ਟਰੱਕ ਦੀ ਚਪੇਟ ਵਿਚ ਆ ਗਈ। ਟਰੱਕ ਨੇ ਬੰਸਰੀ ਨੂੰ ਕੁਚਲ ਦਿਤਾ, ਜਦੋਂ ਕਿ ਰੀਨਾ ਟਰੱਕ ਮਾਮੂਲੀ ਰੂਪ ਨਾਲ ਜ਼ਖ਼ਮੀ ਹੋ ਗਈ। ਬੰਸਰੀ ਦੀ ਮੌਕੇ ਉਤੇ ਹੀ ਮੌਤ ਹੋ ਗਈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਫ਼ਰਜ਼ੀ ਇਮੀਗ੍ਰੇਸ਼ਨ ਮਾਫ਼ੀਆ 'ਤੇ ਮੋਹਾਲੀ ਪੁਲਿਸ ਦਾ ਵੱਡਾ ਐਕਸ਼ਨ, DSP ਹਰਸਿਮਰਨ ਸਿੰਘ ਬੱਲ ਨੇ ਦਿੱਤੀ ਜਾਣਕਾਰੀ

15 Feb 2026 2:04 PM

'ਮੈਂ 47 ਕਰੋੜ 26 ਲੱਖ ਦੀਆਂ ਵਿਕਾਸ ਯੋਜਵਨਾਵਾਂ ਦੇ ਕੀਤੇ ਉਦਘਾਟਨ' | Haryana CM Nayab Singh Saini LIVE

15 Feb 2026 2:03 PM

ਹਰੀਆਂ ਭਰੀਆਂ ਫਸਲਾਂ ਵਿੱਚ ਬਣ ਰਹੀ ਕਲੋਨੀ, ਧੜਾ ਧੜ ਹੋ ਰਹੀ ਹੈ ਮਕਾਨਾਂ ਦੀ ਉਸਾਰੀ

14 Feb 2026 2:05 PM

ਲਾਰੈਂਸ ਗੈਂਗ ਨੇ ਧੁਰੰਦਰ ਵਾਲੇ ਰਣਵੀਰ ਸਿੰਘ ਨੂੰ ਦਿੱਤੀ ਧਮਕੀ, ਸਲਮਾਨ ਖ਼ਾਨ ਤੋਂ ਬਾਅਦ ਹੋਰ ਕਈ ਅਦਾਕਾਰ ਗੈਂਗਸਟਰਾਂ ਦੇ ਨਿਸ਼ਾਨੇ 'ਤੇ

13 Feb 2026 1:42 PM

ਹਾਈਡ੍ਰੌਲਿਕ ਜੈੱਕਾਂ ਨਾਲ ਕੋਠੀ ਸ਼ਿਫਟ ਹੋਵੇਗੀ 250 ਫੁੱਟ ਦੂਰ, ਭਾਰਤ ਮਾਲਾ ਹਾਈਵੇਅ ਪ੍ਰਾਜੈਕਟ ਰੂਟ ਵਿਚਾਲੇ ਆਈ ਸੀ ਕੋਠੀ

12 Feb 2026 2:59 PM
Advertisement