
ਅਮਰੀਕੀ ਏਅਰਲਾਈਨ ਯੂਨਾਈਟਿਡ ਦੀ ਇਕ ਇੰਟਰਨਲ ਜਾਣਕਾਰੀ ਸੋਮਵਾਰ ਨੂੰ ਲੀਕ ਹੋਈ। ਇਸ ਦੇ ਮੁਤਾਬਕ ਐਪਲ ਕੈਲੀਫੋਰਨੀਆ ਤੋਂ ਸ਼ੰਘਾਈ ਲਈ ਰੋਜ਼ਾਨਾ ਬਿਜਨਸ ਕਲਾਸ ਦੇ 50 ਟਿਕਟ ...
ਨਿਊਯਾਰਕ : ਅਮਰੀਕੀ ਏਅਰਲਾਈਨ ਯੂਨਾਈਟਿਡ ਦੀ ਇਕ ਇੰਟਰਨਲ ਜਾਣਕਾਰੀ ਸੋਮਵਾਰ ਨੂੰ ਲੀਕ ਹੋਈ। ਇਸ ਦੇ ਮੁਤਾਬਕ ਐਪਲ ਕੈਲੀਫੋਰਨੀਆ ਤੋਂ ਸ਼ੰਘਾਈ ਲਈ ਰੋਜ਼ਾਨਾ ਬਿਜਨਸ ਕਲਾਸ ਦੇ 50 ਟਿਕਟ ਬੁੱਕ ਕਰਾਉਂਦੀ ਹੈ। ਐਪਲ ਇਸ ਏਅਰਲਾਈਨ ਨੂੰ ਅਪਣੇ ਅਧਿਕਾਰੀਆਂ ਦੀ ਯਾਤਰਾ ਲਈ ਸਾਲਾਨਾ 15 ਕਰੋੜ ਡਾਲਰ (ਕਰੀਬ ਇਕ ਹਜ਼ਾਰ ਕਰੋੜ ਰੁਪਏ) ਦਾ ਭੁਗਤਾਨ ਕਰਦੀ ਹੈ।
Travel
ਇਹ ਅੰਕੜੇ ਐਪਲ ਦੇ ਸਿਰਫ ਇਕ ਏਅਰਲਾਈਨ ਨੂੰ ਕੀਤੇ ਗਏ ਭੁਗਤਾਨੇ ਦੇ ਹਨ। ਸਾਰੇ ਏਅਰਲਾਈਨ ਦੀ ਟਿਕਟ ਬੁਕਿੰਗ ਨੂੰ ਮਿਲਾ ਕੇ ਐਪਲ ਦਾ ਖਰਚ ਸਾਲਾਨਾ ਕਰੀਬ ਦੋ ਹਜ਼ਾਰ ਕਰੋੜ ਰੁਪਏ ਹੋ ਸਕਦਾ ਹੈ। ਜਹਾਜ਼ ਯਾਤਰਾ 'ਤੇ ਐਪਲ ਦਾ ਖਰਚ ਕਿੰਨਾ ਜ਼ਿਆਦਾ ਹੈ ਇਸ ਦਾ ਅੰਦਾਜ਼ਾ ਫੇਸਬੁੱਕ ਅਤੇ ਗੂਗਲ ਵਰਗੀ ਕੰਪਨੀਆਂ ਨਾਲ ਤੁਲਣਾ ਕਰਨ 'ਤੇ ਆਸਾਨੀ ਨਾਲ ਲਗਾਇਆ ਜਾ ਸਕਦਾ ਹੈ।
Google Facebook
ਇਹ ਦੋਵੇਂ ਕੰਪਨੀਆਂ ਯੂਨਾਈਟਡ ਨੂੰ ਸਾਲਾਨਾ 3.4 ਕਰੋੜ ਡਾਲਰ (240 ਕਰੋੜ ਰੁਪਏ) ਦਿੰਦੀਆਂ ਹਨ। ਮਤਲਬ ਐਪਲ ਇਹਨਾਂ ਕੰਪਨੀਆਂ ਦੀ ਤੁਲਣਾ ਵਿਚ 4 ਗੁਣਾ ਰਕਮ ਹਵਾਈ ਯਾਤਰਾ 'ਤੇ ਖਰਚ ਕਰਦੀ ਹੈ। ਹੋਰ ਕੰਪਨੀਆਂ ਇਸ ਮਾਮਲੇ ਵਿਚ ਐਪਲ ਦੇ ਆਲੇ ਦੁਆਲੇ ਵੀ ਨਹੀਂ ਹਨ। ਯੂਨਾਈਟਿਡ ਏਅਰਲਾਈਨ ਦੇ ਨਾਲ ਐਪਲ ਦੇ ਅਧਿਕਾਰੀਆਂ ਦੀ ਯਾਤਰਾਵਾਂ ਦਾ ਕਰੀਬ 25% ਖਰਚ ਸਿਰਫ ਸ਼ੰਘਾਈ ਜਾਣ ਵਿਚ ਹੁੰਦਾ ਹੈ।
Apple
ਇਸ ਤੋਂ ਬਾਅਦ ਹਾਂਗਕਾਂਗ ਅਤੇ ਤਾਇਵਾਨ ਦਾ ਨੰਬਰ ਆਉਂਦਾ ਹੈ। ਚੀਨ ਦੇ ਸ਼ਹਿਰਾਂ ਵਿਚ ਐਪਲ ਦੇ ਅਧਿਕਾਰੀਆਂ ਦਾ ਵਾਰ - ਵਾਰ ਜਾਣਾ ਹੈਰਾਨ ਨਹੀਂ ਕਰਦਾ ਹੈ ਕਿਉਂਕਿ ਕੰਪਨੀ ਦੇ ਜ਼ਿਆਦਾਤਰ ਹਾਰਡਵੇਅਰ ਚੀਨ ਵਿਚ ਹੀ ਤਿਆਰ ਹੁੰਦੇ ਹਨ। ਬਿਜਨਸ ਟਰੈਵਲ ਇਕ ਵੱਡੀ ਇੰਡਸਟਰੀ ਦਾ ਰੂਪ ਲੈ ਚੁੱਕੀ ਹੈ। ਇਸ ਦਾ ਮਾਰਕੀਟ ਸਾਈਜ 100 ਲੱਖ ਕਰੋੜ ਰੁਪਏ ਹੈ।
ਸਾਲ 2017 ਦੇ ਅੰਕੜਿਆਂ ਦੇ ਲਿਹਾਜ਼ ਨਾਲ ਬਿਜਨਸ ਟਰੈਵਲ 'ਤੇ ਸੱਭ ਤੋਂ ਜ਼ਿਆਦਾ ਖਰਚ ਕਰਨ ਵਾਲਾ ਦੇਸ਼ ਚੀਨ ਹੈ। ਉਹ ਸਾਲਾਨਾ ਕਰੀਬ 25 ਲੱਖ ਕਰੋੜ ਰੁਪਏ ਬਿਜਨਸ ਟਰੈਵਲ 'ਤੇ ਖਰਚ ਕਰਦਾ ਹੈ। ਬਿਜਨਸ ਟਰੈਵਲ 'ਤੇ 21 ਲੱਖ ਕਰੋੜ ਰੁਪਏ ਦੇ ਖਰਚ ਦੇ ਨਾਲ ਅਮਰੀਕਾ ਦੂਜੇ ਨੰਬਰ 'ਤੇ ਹੈ। ਭਾਰਤ ਦਾ ਇਸ ਲਿਸਟ ਵਿਚ ਸੱਤਵਾਂ ਸਥਾਨ ਹੈ। ਭਾਰਤ ਬਿਜਨਸ ਟਰੈਵਲ 'ਤੇ ਸਾਲਾਨਾ 2 ਲੱਖ ਕਰੋੜ ਰੁਪਏ ਖਰਚ ਕਰਦਾ ਹੈ। ਦੁਨਿਆਂਭਰ ਦੀਆਂ ਕੰਪਨੀਆਂ ਦੇ ਲਿਹਾਜ਼ ਤੋਂ ਵੇਖੀਏ ਤਾਂ ਆਈਬੀਐਮ ਪਹਿਲੇ ਨੰਬਰ 'ਤੇ ਹੈ। ਉਸ ਨੇ 4,000 ਕਰੋੜ ਰੁਪਏ ਖਰਚ ਕੀਤੇ।