
ਕੈਨੇਡਾ 'ਚ ਪੰਜਾਬੀਆਂ ਦੀ ਸੰਘਣੀ ਵੱਸੋਂ ਵਾਲੇ ਸ਼ਹਿਰ ਸਰੀ ਦੇ ਕਈ ਇਲਾਕੇ ਅੱਜ ਸਾਰਾ ਦਿਨ ਸੰਘਣੀ ਧੁੰਦ 'ਚ ਲਿਪਟੇ ਰਹੇ.......
ਸਰੀ, (ਕੈਨੇਡਾ) : ਕੈਨੇਡਾ 'ਚ ਪੰਜਾਬੀਆਂ ਦੀ ਸੰਘਣੀ ਵੱਸੋਂ ਵਾਲੇ ਸ਼ਹਿਰ ਸਰੀ ਦੇ ਕਈ ਇਲਾਕੇ ਅੱਜ ਸਾਰਾ ਦਿਨ ਸੰਘਣੀ ਧੁੰਦ 'ਚ ਲਿਪਟੇ ਰਹੇ। ਜਿਸ ਕਾਰਨ ਆਵਾਜਾਈ ਵੀ ਕਾਫ਼ੀ ਹੱਦ ਤੀਕ ਪ੍ਰਭਾਵਿਤ ਹੋਣ ਦੀਆਂ ਸੂਚਨਾਵਾਂ ਹਨ। ਸੰਘਣੀ ਧੁੰਦ ਛਾਈ ਰਹਿਣ ਦੀ ਵਜ੍ਹਾ ਨਾਲ ਅਜ ਟ੍ਰੈਫ਼ਿਕ ਸਿਸਟਮ ਆਮ ਨਾਲੋਂ ਕਾਫ਼ੀ ਮੱਧਮ ਹੋਣ ਕਾਰਨ ਕਈ ਸੜਕਾਂ 'ਤੇ ਵਾਹਨਾਂ ਦੀਆਂ ਲੰਬੀਆਂ ਕਤਾਰਾਂ ਵੀ ਲੱਗੀਆਂ ਨਜ਼ਰ ਪਈਆਂ। ਜਿਸ ਕਾਰਨ ਕੁਝ ਰਾਹਗੀਰਾਂ ੂਨੂੰ ਅਪਣੀ ਮੰਜ਼ਿਲਾਂ 'ਤੇ ਪੁੱਜਣ 'ਚ ਮਜ਼ਬੂਰੀ ਵੱਸ ਲੇਟ ਹੋਣ ਦੀ ਮੁਸ਼ਕਲ ਨਾਲ ਵੀ ਜੂਝਣਾ ਪਿਆ।