
ਹਰਮੀਤ ਸਿੰਘ ਨੂੰ ਪੇਸ਼ਾਵਰ ਜੇਲ੍ਹ ‘ਚੋਂ ਆਇਆ ਫੋਨ
ਇਸਲਾਮਾਬਾਦ: ਪਾਕਿਸਤਾਨ ਦੇ ਪਹਿਲੇ ਸਿੱਖ ਟੈਲੀਵਿਜ਼ਨ ਐਂਕਰ ਹਰਮੀਤ ਸਿੰਘ ਨੇ ਪੇਸ਼ਾਵਰ ਜੇਲ੍ਹ ਤੋਂ ਧਮਕੀ ਭਰੇ ਫੋਨ ਆਉਣ ‘ਤੇ ਸ਼ਿਕਾਇਤ ਦਰਜ ਕਰਵਾਈ ਹੈ। ਦਰਅਸਲ ਪਾਕਿਸਤਾਨ ਦੀ ਪੇਸ਼ਾਵਰ ਜੇਲ੍ਹ ਵਿਚ ਹਰਮੀਤ ਸਿੰਘ ਦੇ ਭਰਾ ਪਰਵਿੰਦਰ ਸਿੰਘ ਦੇ ਕਾਤਲ ਕੈਦ ਹਨ।
Pakistani Sikh Anchor and His Brother
ਉਹਨਾਂ ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਅਤੇ ਚੀਫ਼ ਜਸਟਿਸ ਨੂੰ ਅਪੀਲ ਕੀਤੀ ਕਿ ਉਹ ਇਸ ਘਟਨਾ ਦਾ ਨੋਟਿਸ ਲੈਣ ਕਿਉਂਕਿ ਉਹਨਾਂ ਦਾ ਪੂਰਾ ਪਰਿਵਾਰ ਖਤਰੇ ਵਿਚ ਹੈ। ਦੱਸ ਦਈਏ ਕਿ ਪਿਛਲੇ ਸਾਲ ਪਰਵਿੰਦਰ ਸਿੰਘ (25) ਦੀ ਮੰਗੇਤਰ ਨੇ ਪ੍ਰੇਮ ਕੁਮਾਰੀ ਨੇ ਅਪਣੇ ਸਾਥੀਆਂ ਕੋਲੋਂ ਪਰਵਿੰਦਰ ਸਿੰਘ ਦਾ ਗੋਲੀ ਮਾਰ ਕੇ ਕਤਲ ਕਰਵਾ ਦਿੱਤਾ। ਪਰਵਿੰਦਰ ਸਿੰਘ ਦੀ ਲਾਸ਼ ਪੇਸ਼ਾਵਰ ਤੋਂ ਬਾਹਰ ਮਿਲੀ ਸੀ
Sikh anchor in Pakistan claims threat from brother’s killers
ਹਰਮੀਤ ਸਿੰਘ ਨੇ ਦੱਸਿਆ ਕਿ ਹਾਈ ਕੋਰਟ ਵੱਲੋਂ ਹਾਲ ਹੀ ਵਿਚ ਪ੍ਰੇਮ ਕੁਮਾਰੀ ਅਤੇ ਉਸ ਦੇ ਸਾਥੀਆਂ ਨੂੰ ਜ਼ਮਾਨਤ ਦਿੱਤੀ ਗਈ ਹੈ। ਇਸ ਸਬੰਧੀ ਟਵੀਟ ਕਰਦਿਆਂ ਹਰਮੀਤ ਸਿੰਘ ਨੇ ਕਿਹਾ ਕਿ ਉਹਨਾਂ ਦੇ ਭਰਾ ਅਤੇ ਪਰਿਵਾਰ ਨੂੰ ਇਨਸਾਫ ਦੇਣ ਦੀ ਬਜਾਏ, ਦੋਸ਼ੀਆਂ ਨੂੰ ਸੁਰੱਖਿਅਤ ਕੀਤਾ ਜਾ ਰਿਹਾ ਹੈ।
Tweet